Prime Punjab Times

Latest news
ਖਾਲਸਾ ਕਾਲਜ ਵਿਖੇ NSS ਦਿਵਸ ਅਤੇ “ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਪਟਵਾਰੀਆਂ ਨੇ ਆਪਣੀਆਂ ਜਾਇਜ਼ ਮੰਗਾਂ ਸਬੰਧੀ ਤਹਿਸੀਲ ਕੰਪਲੈਕਸ ਦਸੂਹਾ ਵਿਖੇ ਕੀਤੀ ਹੜਤਾਲ ਝੋਨੇ ਦੀ ਖਰੀਦ 1 ਅਕਤੂਬਰ ਤੋਂ, ਕਿਸਾਨ ਸੁੱਕਾ ਝੋਨਾ ਲਿਆਉਣ ਨੂੰ ਦੇਣ ਤਰਜੀਹ: ਡਿਪਟੀ ਕਮਿਸ਼ਨਰ ਪ੍ਰੋਫ਼ੈਸਰ ਡਾ.ਜਗਦੀਪ ਕੁਮਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ (ਅਧਿਆਪਕ ਹਲਕਾ) ਚੋਣਾਂ ਵਿੱਚ ਲਗਾਤਾਰ ਤੀਸ... ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਮਾਨਸਿਕ ਸਿਹਤ ਸੰਬੰਧੀ ਵਿਸ਼ੇਸ਼ ਲੈਕਚਰ ਕਰਵਾਇਆ  *ਭਗਵਾਨ ਵਾਲਮੀਕਿ ਮੰਦਿਰ ਗੜ੍ਹਦੀਵਾਲਾ ਵਿਖੇ 26 ਸਤੰਬਰ ਨੂੰ ਲੱਗੇਗਾ 5ਵਾਂ ਖੂਨਦਾਨ ਕੈਂਪ ਲਗਾਇਆ ਜਾਵੇਗਾ : ਵਿਨੋਦ ਕਲਿਆ... ਕਮਿਊਨਿਟੀ ਹੈਲਥ ਸੈਂਟਰ ਹਰਿਆਣਾ ਜਲਦ ਹੋਵੇਗਾ ਤਿਆਰ : ਡਾ. ਰਵਜੋਤ ਸਿੰਘ ਖ਼ਾਲਸਾ ਕਾਲਜ ਵਿਖੇ ਸ਼ਖ਼ਸੀਅਤ ਉਸਾਰੀ ਲੈਕਚਰ ਸੀਰੀਜ਼ ਤਹਿਤ ਵਿਸ਼ੇਸ਼ ਆਨਲਾਈਨ ਲੈਕਚਰ ਅਗਰਵਾਲ ਸਭਾ ਗੜ੍ਹਦੀਵਾਲਾ ਦੀ ਹੋਈ ਮੀਟਿੰਗ, ਮਹਾਰਾਜਾ ਅਗਰਸੇਨ ਜੈਅੰਤੀ ਸ਼ਰਧਾਪੂਰਵਕ ਮਨਾਉਣ ਸਬੰਧੀ ਹੋਈ ਚਰਚਾ *ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ*
You are currently viewing ਰਿਆਤ ਇੰਸਟੀਚਿਊਟ ਆਫ ਫਾਰਮੇਸੀ ਰੈਲਮਾਜਰਾ ਵਿਖੇ ਨਵੇਂ ਸੈਸ਼ਨ 2022 ਦੇ ਦਾਖ਼ਲੇ ਲਈ ਪ੍ਰਾਸਪੈਕਟਸ ਕੀਤਾ ਜਾਰੀ 

ਰਿਆਤ ਇੰਸਟੀਚਿਊਟ ਆਫ ਫਾਰਮੇਸੀ ਰੈਲਮਾਜਰਾ ਵਿਖੇ ਨਵੇਂ ਸੈਸ਼ਨ 2022 ਦੇ ਦਾਖ਼ਲੇ ਲਈ ਪ੍ਰਾਸਪੈਕਟਸ ਕੀਤਾ ਜਾਰੀ 

ਰਿਆਤ ਇੰਸਟੀਚਿਊਟ ਆਫ ਫਾਰਮੇਸੀ ਰੈਲਮਾਜਰਾ ਵਿਖੇ ਨਵੇਂ ਸੈਸ਼ਨ 2022 ਦੇ ਦਾਖ਼ਲੇ ਲਈ ਪ੍ਰਾਸਪੈਕਟਸ ਕੀਤਾ ਜਾਰੀ 

ਕਾਠਗੜ੍ਹ ( ਜਤਿੰਦਰ ਪਾਲ ਸਿੰਘ ਕਲੇਰ ) ਰਿਆਤ ਗਰੁੱਪ ਆਫ ਇੰਸਟੀਚਿਊਸ਼ਨਜ਼ ਰੈਲਮਾਜਰਾ (ਰੋਪੜ ਕੈਂਪਸ )ਦੇ ਮੋਹਰੀ ਅਦਾਰੇ ਰਿਆਤ ਇੰਸਟੀਚਿਊਟ ਆਫ ਫਾਰਮੇਸੀ ਰੈਲਮਾਜਰਾ ਵਿਖੇ ਫਾਰਮੇਸੀ ਖੇਤਰ ਦੇ ਵਿਭਿੰਨ ਕੋਰਸਾਂ ਵਿਚ ਨਵੇਂ ਸੈਸ਼ਨ 2022 ਦੇ ਦਾਖਲੇ ਸੰਬੰਧੀ ਕਾਲਜ ਦਾ ਨਵਾਂ ਪ੍ਰਾਸਪੈਕਟਸ ਜਾਰੀ ਕੀਤਾ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਡਾਇਰੈਕਟਰ ਡਾ. ਐੱਨ ਐੱਸ ਗਿੱਲ ਨੇ ਦੱਸਿਆ ਕਿ ਕਾਲਜ ਵਿਚ ਨਵੇਂ ਸੈਸ਼ਨ 2022 ਲਈ ਦਾਖਲਾ ਸ਼ੁਰੂ ਕਰ ਦਿੱਤਾ ਗਿਆ ਹੈ ,ਸਾਡੇ ਕਾਲਜ ਵਿਚ ਡੀ .ਫਾਰਮੇਸੀ, ਬੀ ਫਾਰਮੇਸੀ ਅਤੇ ਐਮ ਫਾਰਮਾ ਦੇ ਕੋਰਸ ਪਿਛਲੇ 20 ਸਾਲਾਂ ਤੋਂ ਸਫਲਤਾਪੂਰਵਕ ਚਲਾਏ ਜਾ ਰਹੇ ਹਨ, ਡੀ ਫਾਰਮਾ ਅਤੇ ਬੀ ਫਾਰਮਾ ਕੋਰਸ ਵਿਚ ਦਾਖਲੇ ਲਈ ਵਿਦਿਆਰਥੀ ਵਲੋਂ ਬਾਰ੍ਹਵੀਂ ਕਲਾਸ(10+2) ਨਾਨ ਮੈਡੀਕਲ ਜਾਂ ਮੈਡੀਕਲ ਵਿਸ਼ਿਆਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ, ਦਾਖ਼ਲੇ ਲਈ ਯੋਗ ਵਿਦਿਆਰਥੀ ਕਾਲਜ ਆ ਕੇ ਆਪਣੀ ਰਜਿਸਟ੍ਰੇਸ਼ਨ ਅਤੇ ਦਾਖਲਾ ਕਰਵਾ ਸਕਦੇ ਹਨ। ਉਨ੍ਹਾਂ ਦੇ ਕਾਲਜ ਵਿੱਚ ਤਜਰਬੇਕਾਰ ਸਟਾਫ, ਆਧੁਨਿਕ ਸਾਜ਼ੋ ਸਾਮਾਨ, ਕੈਮੀਕਲਜ ਨਾਲ ਭਰਪੂਰ ਲੈਬਾਰਟਰੀਆਂ ਮੌਜੂਦ ਹਨ ਜਿੱਥੇ ਵਿਦਿਆਰਥੀ ਆਪਣੇ ਕਿਤਾਬੀ ਗਿਆਨ ਦੇ ਨਾਲ ਨਾਲ ਪ੍ਰੈਕਟੀਕਲ ਵਰਕ ਵਿੱਚ ਆਪਣੀ ਨਿਪੁੰਨਤਾ ਹਾਸਲ ਕਰ ਸਕਦੇ ਹਨ । ਇਸ ਮੌਕੇ ਤੇ ਫਾਰਮੇਸੀ ਕਾਲਜ ਦੇ ਐਡਮਿਸ਼ਨ ਕੋਆਰਡੀਨੇਟਰ ਪ੍ਰੋ.ਨਰਿੰਦਰ ਭੂੰਬਲਾ ਨੇ ਕਿਹਾ ਕਿ ਫਾਰਮੇਸੀ ਖੇਤਰ ਵਿਚ ਕੈਰੀਅਰ ਦੀਆਂ ਅਪਾਰ ਸੰਭਾਵਨਾਵਾਂ ਹਨ, ਮੈਡੀਕਲ ਨਾਲ ਸਬੰਧਤ ਖੇਤਰ ਹੋਣ ਕਰਕੇ ਦਵਾਈ ਬਣਾਉਣ ਵਾਲੀਆਂ ਕੰਪਨੀਆਂ, ਹਸਪਤਾਲਾਂ , ਕਾਲਜਾਂ, ਯੂਨੀਵਰਸਿਟੀਆਂ ਅਤੇ ਫੈਕਟਰੀਆਂ ਵਿੱਚ ਫਾਰਮੇਸੀ ਖੇਤਰ ਦੇ ਪ੍ਰੋਫੈਸ਼ਨਲਜ਼ ਦੀ ਭਾਰੀ ਮੰਗ ਹੈ ।ਉਨ੍ਹਾਂ ਦੇ ਕਾਲਜ ਵਿਚ ਮੈਰਿਟ ਹੋਲਡਰ, ਹੁਸ਼ਿਆਰ, ਭੈਣ-ਭਰਾ,ਸਿੰਗਲ ਲੜਕੀ ਅਤੇ ਜਿਸ ਵਿਦਿਆਰਥੀ ਦੇ ਮਾਤਾ ਪਿਤਾ ਨਾ ਹੋਣ, ਗ਼ਰੀਬ ਲੋੜਵੰਦ ਅਤੇ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਧੀਨ ਦਾਖਲਾ ਅਤੇ ਦਾਖਲਾ ਫੀਸ ਵਿਚ ਰਿਆਇਤ ਦਿੱਤੀ ਜਾਂਦੀ ਹੈ ਇਨ੍ਹਾਂ ਕੋਰਸਾਂ ਵਿੱਚ ਚਾਹਵਾਨ ਵਿਦਿਆਰਥੀ ਨਿੱਜੀ ਰੂਪ ਵਿੱਚ ਕਾਲਜ ਆ ਕੇ ਜਾਂ ਫੋਨ ਨੰਬਰ 9888010540 ਜਾਂ ਕਾਲਜ ਦੀ ਵੈੱਬਸਾਈਟ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ । ਇਸ ਮੌਕੇ ਉਨ੍ਹਾਂ ਨਾਲ ਡਾ ਆਸ਼ੂਤੋਸ਼ ਸ਼ਰਮਾ, ਇੰਜੀ.ਅਮਨਦੀਪ ਸਿੰਘ ,ਮੈਡਮ ਮਨੀਸ਼ਾ ਚੰਦੇਲ, ਮੈਡਮ ਅਮਨਦੀਪ ਕੌਰ ,ਮੈਡਮ ਕਨੂਪ੍ਰੀਆ ਆਦਿ ਹਾਜ਼ਰ ਸਨ ।

ਫੋਟੋ ਕੈਪਸ਼ਨ –ਰਿਆਤ ਇੰਸਟੀਚਿਊਟ ਆਫ ਫਾਰਮੇਸੀ ਰੈਲਮਾਜਰਾ ਵੱਲੋਂ ਨਵੇਂ ਸੈਸ਼ਨ 2022 ਦੇ ਦਾਖ਼ਲੇ ਲਈ ਪ੍ਰਾਸਪੈਕਟਸ ਜਾਰੀ ਕੀਤੇ ਜਾਣ ਦਾ ਦ੍ਰਿਸ਼ ।