Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ...
ADVERTISEMENT
You are currently viewing ਸੂਰੀ ਹਸਪਤਾਲ ਬਲਾਚੌਰ ‘ਚ ਸਿੱਧੁੂ ਮੂਸੇਵਾਲਾ ਅਤੇ ਸਵ: ਸਿ਼ਵਾ ਪਾਠਕ ਦੀ ਯਾਦ ‘ਚ ਲਗਾਇਆ ਮੈਗਾ ਖੂਨਦਾਨ ਕੈਂਪ

ਸੂਰੀ ਹਸਪਤਾਲ ਬਲਾਚੌਰ ‘ਚ ਸਿੱਧੁੂ ਮੂਸੇਵਾਲਾ ਅਤੇ ਸਵ: ਸਿ਼ਵਾ ਪਾਠਕ ਦੀ ਯਾਦ ‘ਚ ਲਗਾਇਆ ਮੈਗਾ ਖੂਨਦਾਨ ਕੈਂਪ

ਸੂਰੀ ਹਸਪਤਾਲ ਬਲਾਚੌਰ ‘ਚ ਸਿੱਧੁੂ ਮੂਸੇਵਾਲਾ ਅਤੇ ਸਵ: ਸਿ਼ਵਾ ਪਾਠਕ ਦੀ ਯਾਦ ‘ਚ ਲਗਾਇਆ ਮੈਗਾ ਖੂਨਦਾਨ ਕੈਂਪ

ਸੂਰੀ ਹਸਪਤਾਲ ਬਲਾਚੌਰ ਵਲੋਂ ਲਗਾਏ ਮੈਗਾ ਖੂਨਦਾਨ ਕੈਂਪ ‘ਚ ਵਲੰਟੀਅਰਾ ਨੇ ਕੀਤਾ 180 ਯੂਨਿਟ ਖੂਨਦਾਨ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਸਥਾਨਕ ਸ਼ਹਿਰ ਬਲਾਚੌਰ ਦੇ ਭੱਦੀ ਰੋਡ ਸਥਿਤ ਸੂਰੀ ਹਸਪਤਾਲ ਬਲਾਚੌਰ ਵਲੋਂ ਸਮਾਜ ਸੇਵੀ ਕੰਮਾ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆ ਅੱਜ ਹਸਪਤਾਲ ਵਿੱਚ ਮੈਗਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਲੰਟੀਅਰਾ ਵਲੋਂ ਆਪਣਾ ਖੂਨਦਾਨ ਕਰਕੇ ਜਰੂਰਤ ਮੰਦ ਲੋਕਾ ਦੀਆਂ ਕੀਮਤੀ ਜਿੰ਼ਦਗੀਆਂ ਨੂੰ ਬਚਾਉਣ ਲਈ ਆਪਣੀ ਭਾਗੇਦਾਰੀ ਪਾਈ। ਇਸ ਕੈਂਪ ਦਾ ਰਸਮੀ ਤੌਰ ਤੇ ਉਦਘਾਟਨ ਹੋਣ ਉਪਰੰਤ ਗੁਰੂ ਕ੍ਰਿਪਾ ਬਲੱਡ ਸੈਂਟਰ ਰੋਪੜ ਦੀ ਟੀਮ ਵਲੋਂ ਖੂਨਦਾਨ ਕਰਨ ਵਾਲੇ ਵਲੰਟੀਅਰਾ ਦਾ ਸਰੀਰਕ ਮੁਆਇਨਾ ਕਰਨ ਉਪਰੰਤ ਇਸ ਕੈਂਪ ਵਲੋਂ ਆਪਣਾ ਕਾਰਜ ਆਰੰਭ ਕਰ ਦਿੱਤਾ ਜਿਸ ਵਿੱਚ ਡਾ. ਭੁਪਿੰਦਰਜੀਤ ਸਿੰਘ ਸੂਰੀ ਅਤੇ ਡਾ. ਅਮਨਦੀਪ ਕੌਰ ਸੂਰੀ ਵਲੋਂ ਵਿਸ਼ੇਸ ਸਹਿਯੋਗ ਦਿੱਤਾ ਗਿਆ।ਇਸ ਮੌਕੇ ਡਾ. ਉਜਾਗਰ ਸਿੰਘ ਸੂਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾ ਵਲੋਂ ਆਪਣੇ ਸਾਥੀ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਪੰਜਾਬ ਦੇ ਨਾਮਵਰ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਅਤੇ ਸਥਾਨਕ ਸ਼ਹਿਰ ਬਲਾਚੌਰ ਦੇ ਨੌਜਵਾਨ ਮਰਹੂਮ ਸਿ਼ਵਾ ਪਾਠਕ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਅਤੇ ਇਸ ਮੌਕੇ ਉਹਨਾ ਵਲੋਂ ਵਾਤਾਵਰਣ ਨੂੰ ਪ੍ਰਦੂਸਿ਼ਤ ਮੁਕਤ ਕਰਨ ਲਈ ਵੀ ਇੱਕ ਹੰਬਲਾ ਮਾਰਦਿਆ ਪੌਦੇ ਵੰਡਣ ਦਾ ਲੰਗਰ ਵੀ ਲਗਾਇਆ ਗਿਆ ।

ਡਾ. ਉਜਾਗਰ ਸਿਘ ਸੂਰੀ ਵਲੋਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਾਨ ਕੀਤੇ ਜਾਣ ਵਾਲੇ ਖੂਨ ਦੀ
ਮਾਤਰਾ ਕੁੱਝ ਦਿਨਾਂ ਅੰਦਰ ਹੀ ਮੁੜ ਪੂਰੀ ਹੋ ਜਾਂਦੀ ਹੈ ਅਤੇ ਦਾਨ ਕੀਤਾ ਖੂਨ ਅਨੇਕਾਂ ਕੀਮਤੀ ਜਿੰਦਗੀਆਂ ਨੂੰ ਬਚਾਉਣ ਵਿੱਚ ਸਹਾਈ ਹੁੰਦਾ ਹੈ ਜਿਸ ਲਈ ਸਾਨੂੰ ਸਾਰਿਆ ਨੂੰ ਖੂਨਦਾਨ ਕਰਕੇ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਇਸ ਮੌਕੇ ਉਹਨਾ ਗੁਰੂ ਕ੍ਰਿਪਾ ਬਲੱਡ ਬੈਂਕ ਰੋਪੜ ਦੀ ਸਮੁੱਚੀ ਟੀਮ ਸਮੇਤ ਵਲੰਟੀਅਰਾ ਅਤੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕਰਦਿਆ ਆਖਿਆ ਕਿ ਗੁਰੂ ਦੀ ਕ੍ਰਿਪਾ ਸਕਦੇ ਉਹ ਅਜਿਹੇ ਸਮਾਜ ਸੇਵੀ ਕੰਮ ਸੰਗਤ ਦੇ ਅਸ਼ੀਰਵਾਦ ਨਾਲ ਸਮੇਂ ਸਮੇਂ ਸਿਰ ਕਰਦੇ ਰਹਿਣਗੇ। ਇਸ ਮੌਕੇ ਸੂਰੀ ਹਸਪਤਾਲ ਬਲਾਚੌਰ ਦੀ ਸਮੁੱਚੀ ਟੀਮ ਵਲੋਂ ਆਈ ਹੋਈ ਸੰਗਤ ਦੀ ਬਹੁਤ ਹੀ ਚੰਗੇ ਤਰੀਕੇ ਨਾਲ ਆਓ ਭਗਤ ਕੀਤੀ ਗਈ ਜਿਨ੍ਹਾ ਵਲੋਂ ਲੰਗਰ ਅਤੇ ਠੰਡੇ ਮਿੱਠੇ ਜ਼ਲ ਦੀ ਛਬੀਲ ਵੀ ਵਿਸ਼ੇਸ ਤੌਰ ਤੇ ਪ੍ਰਬੰਧ ਕੀਤਾ ਹੋਇਆ ਸੀ ।ਉਹਨਾਂ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ ਵਲੰਟੀਅਰਾ ਵਲੋਂ ਲੱਗਭੱਗ 180 ਯੂਨੀਟਾ ਖੂਨਦਾਨ ਕੀਤਾ ਗਿਆ ।
ਇਸ ਮੌਕੇ ਵਿਸ਼ੇਸ ਤੌਰ ਤੇ ਪੁੱਜੇ ਮਰਹੂਮ ਸਿ਼ਵਾ ਪਾਠਕ ਦੇ ਮਾਤਾ ਸ੍ਰੀਮਤੀ ਸੁਸ਼ੀਲ ਦੇਵੀ, ਭੈਣ ਸਿ਼ਵਾਨੀ ਅਤੇ ਭਰਾ ਪਿ੍ਰੰਸ ਪਾਠਕ ਨੂੰ ਸਨਮਾਨਤ ਕੀਤਾ ਗਿਆ ।ਇਸ ਮੌਕੇ ਮਰਹੂਮ ਸਿਵਾ ਪਾਠੁਕ ਦੀ ਮਾਤਾ ਸ੍ਰੀਮਤੀ ਸੁਸ਼ੀਲ ਦੇਵੀ ਨੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਨਸਿ਼ਆ ਤੋਂ ਬਚਾਅ ਕੇ ਰੱਖਣ ਅਤੇ ਅਜਿਹੇ ਸਮਾਜ ਸੇਵੀ ਉਪਰਾਲਿਆ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਰਹਿਣ ਤਾਂ ਜੋ ਜਰੂਰਤਮੰਦ ਲੋਕਾ ਦੀ ਭਲਾਈ ਹੋ ਸਕੇ ।
ਇਸ ਕੈਂਪ ਵਿੱਚ ਸੁਆਮੀ ਦਾਸਾ ਨੰਦ ਜੀ, ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦੇ ਸਪੁੱਤਰ ਕਰਨ ਕਟਾਰੀਆ , ਜਸਵੰਤ ਸਿੰਘ ਸੈਣੀ ਕੰਗਨਾ ਬੇਟ, ਕਾਂਗਰਸ ਦੇ ਸਹਿਰੀ ਪ੍ਰਧਾਨ ਰਜਿੰਦਰ ਸਿੰਘ ਛਿੰਦੀ, ਤਰਲੋਚਨ ਸਿੰਘ ਰੱਕੜ, ਦਲਜੀਤ ਸਿੰਘ ਮਾਣੇਵਾਲ, ਤਰਸੇਮ ਸਿੰਘ ਚੰਦਿਆਣੀ , ਮਾਸਟਰ ਸੁਰਜੀਤ ਸਿੰਘ ਲੋਹਟ, ਐਸਕੇ ਪਨੇਸਰ , ਡਾ. ਸੋਢੀ ਸਿੰਘ , ਕੁਲਦੀਪ ਸਿੰਘ ਸੈਣੀ, ਮਲਕੀਤ ਸਿੰਘ , ਅਭਿਸ਼ੇਕ ਰਾਣਾ, ਮਨਦੀਪ ਕੌਰ ,ਨਿਰਮਲ ਸਿੰਘ ਮਾਣੇਵਾਲ ,ਹਰਨੇਕ ਸਿੰਘ, ਕਸ਼ਮੀਰ ਸਿੰਘ ਢਿੱਲੋਂ ,ਬਿੱਟੂ ਸੈਣੀ ਡੀਜੇ ਵਾਲੇ ,ਐਡਵੋਕੇਟ ਪਰਵੇਸ਼ ਖੋਸਲਾ ,ਮੋਹਿਤ ਵਰਮਾਂ , ਗਗਨਦੀਪ ਗੱਗੀ , ਰੰਮੀ ਮੰਢਿਆਣੀ , ਸ਼ੇਰਾ ਮੰਡਿਆਣੀ , ਗੁਰਵਿੰਦਰ ਬੂਲੇਵਾਲ ,ਗੱਗੂ ਬਲਾਚੌਰ,ਸੰਨੀ ਵਰਮਾ, ਨਿਤਿਨ ਘਈ , ਕੁਨਾਲ ਕੰਨੂ , ਗੁਰਪ੍ਰੀਤ ਸਿੰਘ ਸੈਣੀ , ਅਨੂ ਬਲਾਚੌਰ , ਕ੍ਰਿਸ਼ਨ ਬਾਵਾ , ਸ਼ੁਭਮ ਰਾਣਾ , ਪੰਡਿਤ ਧਮਨ ਕੁਮਾਰ ਲੋਹਟ , ਸ਼ੇਰਾ ਬਲਾਚੌਰ , ਗੱਗੂ ਸ਼ਿਕਾਰੀ , ਅਜੈ ਵਾਲੀਆ , ਉਂਕਾਰ ਗੰਗੜ , ਰੋਹਿਤ ਮੇਨਕਾ , ਹਰਿੰਦਰ ਸਿੰਘ ਮੋਹਾਲੀ , ਰਸ਼ੀਮ ਆਨੰਦ , ਬਾਵਾ ਆਨੰਦ , ਕੁਨਾਲ ਪੁਰੀ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਸਨ।

error: copy content is like crime its probhihated