Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪੱਤਰਕਾਰ ਲੋਕਾ ਦੀਆਂ ਸਮੱਸਿਆਵਾਂ ਤੇ ਪ੍ਰਮੁੱਖਤਾ ਨਾਲ ਦੇਣ ਪਹਿਰਾ : ਸੁਰਜੀਤ ਕੰਗਨਾ

ਪੱਤਰਕਾਰ ਲੋਕਾ ਦੀਆਂ ਸਮੱਸਿਆਵਾਂ ਤੇ ਪ੍ਰਮੁੱਖਤਾ ਨਾਲ ਦੇਣ ਪਹਿਰਾ : ਸੁਰਜੀਤ ਕੰਗਨਾ

ਪੱਤਰਕਾਰ ਲੋਕਾ ਦੀਆਂ ਸਮੱਸਿਆਵਾਂ ਤੇ ਪ੍ਰਮੁੱਖਤਾ ਨਾਲ ਦੇਣ ਪਹਿਰਾ : ਸੁਰਜੀਤ ਕੰਗਨਾ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ): ਅਜ਼ਾਦ ਪ੍ਰੈਸ਼ ਐੱਡ ਵੈਲਫੇਅਰ ਕਲੱਬ ਰਜਿ: ਬਲਾਚੌਰ ਦੀ ਮਾਸਿਕਮੀਟਿੰਗ ਅੱਜ ਸਥਾਨਕ ਬਲਾਚੌਰ-ਨੂਰਪੁਰ ਬੇਦੀ ਰੋਡ ਪਿੰਡ ਭੱਦੀ ਨਜ਼ਦੀਕ ਪਾਂਧੀ ਫੀਲਿੰਗ ਸਟੇਸ਼ਨ ਇਲਾਕੇ ਦੇ ਨਾਮਵਰ ਪੀ.ਆਰ ਰੈਸਟੋਰੈਂਟ ਵਿਖੇ ਹੋਈ ਜਿਸ ਵਿੱਚ ਕਲੱਬ ਦੇ ਸਮੂਹ ਮੈਬਰਹਾਜ਼ਰ ਆਏ । ਮੀਟਿੰਗ ਦੀ ਸੁਰੂਆਤ ਵਿੱਚ ਕਲੱਬ ਦੇ ਮੈਂਬਰ ਪੱਤਰਕਾਰ ਅਸੋ਼ਕ ਖੀਵੇਵਾਲ ਜੀ ਦੇ ਪੂਜਨੀਕ ਮਾਤਾ ਜੀ ਜਿਹੜੇ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ । ਅੱਜ ਦੀ ਮੀਟਿੰਗ ਕਲੱਬ ਦੇ ਨਵ -ਨਿਯੁੱਕਤ ਮੁੱਖ ਸੰਚਾਲਕ ਸੁਰਜੀਤ ਸਿੰਘ ਕੰਗਨਾ ਦੀ ਪ੍ਰਧਾਨਗੀ ਹੇਠ ਆਰੰਭ ਹੋਈ ਜਿਸ ਵਿੱਚ ਉਹਨਾ ਪੱਤਰਕਾਰ ਅਵਤਾਰ ਸਿੰਘ ਧੀਮਾਨ ਅਤੇ ਸਮਰਦੀਪ ਸਿੰਘ ਦੇ ਇਸ ਕਲੱਬ ਵਿੱਚ ਸ਼ਾਮਲ ਹੋਣ ਤੇਉਹਨਾ ਦਾ ਨਿੱਘਾ ਸੁਆਗਤ ਕੀਤਾ ਗਿਆ । ਇਸ ਮੌਕੇ ਸੁਰਜੀਤ ਸਿੰਘ ਕੰਗਨਾ ਬੇਟ ਵਲੋਂ ਆਪਣੇ ਸੰਬੋਧਨ ਵਿੱਚ ਆਖਿਆ ਕਿ ਪੱਤਰਕਾਰ ਜਿੱਥੇ ਲੋਕਤੰਤਰ ਦਾ ਚੌਥਾ ਥੰਮ ਹੁੰਦੇ ਹਨਉਥੇ ਹੀ ਸਮਾਜ ਦੇ ਲੋਕਾ ਨੂੰ ਉਹਨਾ ਉਪਰ ਵੱਡੀਆ ਆਸਾ ਹੁੰਦੀਆ ਹਨ ਜਿਸ ਲਈ ਪੱਤਰਕਾਰ ਨੂੰ ਲੋਕਾਂਦੀਆਂ ਸਮੱਸਿਆਵਾਂ ਤੇ ਪ੍ਰਮੁੱਖਤਾ ਨਾਲ ਪਹਿਰਾ ਦਿੰਦਿਆ ਰਹਿਣਾ ਚਾਹੀਦਾ ਹੈ । ਉਹਨਾ ਆਖਿਆ ਕਿ ਕਲੱਬ ਇੱਕ ਅਜਿਹਾ ਪਰਿਵਾਰ ਹੁੰਦਾ ਹੈ ਜਿਹੜਾ ਕਿ ਮੈਬਰਾਂ ਦੇ ਸੁੱਖ ਦੁੱਖ ਅਤੇ ਸਮਸਿਆਵਾਂ ਵਿੱਚ ਸਹਾਈ ਹੁੰਦਾ ਹੈ , ਜਿਸ ਲਈ ਸਾਨੂੰ ਸਾਰਿਆ ਨੂੰ ਇੱਕ ਦੂਜਾ ਦਾ ਸਤਿਕਾਰ ਕਰਦਿਆ ਕਲੱਬ ਨੂੰ ਅੱਗੇ ਲਿਜਾਉਣਾ ਚਾਹੀਦਾ ਹੈ ਅਤੇ ਕਲੱਬ ਵਲੋਂ ਉਲੀਕੇ ਗਏ ਕੰਮਾ ਵਿੱਚ ਸਾਰਿਆ ਨੂੰ ਮੋਹਰੀ ਭੂਮੀਕਾ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਕਲੱਬ ਅਹੁੱਦੇਦਾਰਾ ਵਲੋਂ ਪੀਆਰ ਰੈਸਟੋਰੈਂਟ ਦੇ ਮਾਲਕ ਐਨ.ਆਰ.ਆਈ ਰਾਕੇਸ਼ ਕੁਮਾਰ ਦਾ ਵੀ ਵਿਸ਼ੇਸਤੌਰ ਤੇ ਧੰਨਵਾਦ ਕੀਤਾ ਗਿਆ ।ਇਸ ਮੌਕੇ ਕਲੱਬ ਦੇ ਪ੍ਰਧਾਨ ਰਾਣਾ ਨਰੇਸ਼ ਕੁਮਾਰਹੈਪੀ, ਸਤੀਸ਼ ਸ਼ਰਮਾਂ, ਤਰਸੇਮ ਕਟਾਰੀਆ, ਜਤਿੰਦਰ ਪਾਲ ਸਿੰਘ ਕਲੇਰ, ਤੇਜ਼ ਪ੍ਰਕਾਸ਼ ਖਾਸਾ,ਸੁਰਜੀਤ ਸਿੰਘ ਕੰਗਨਾ , ਸਤਨਾਮ ਸਿੰਘ ਚਾਹਲ, ਜਸਵਿੰਦਰ ਮਜਾਰਾ, ਅਸੋ਼ਕ ਖੀਵੇਵਾਲ, ਰਾਮ ਲਾਲ,ਅਸ਼ਵਨੀ ਵਰਮਾਂ, ਸੁਨੀਲ ਭੂੰਬਲਾ, ਅਵਤਾਰ ਸਿੰਘ ਧੀਮਾਨ, ਸਮਰਦੀਪ ਸਿੰਘ , ਉਮੇਸ਼ ਜੋਸ਼ੀ ਅਤੇ ਜਗਤਾਰਮਹਿੰਦੀਪੁਰੀਆ ਵੀ ਹਾਜ਼ਰ ਸਨ । ਇਸ ਮੀਟਿੰਗ ਵਿੱਚ ਕਲੱਬ ਦੇ ਕੁੱਝ ਪੱਤਰਕਾਰ ਜਿਹੜੇ ਕਿ ਮੀਟਿੰਗਵਿੱਚ ਕਿਸੇ ਕਾਰਨਾ ਕਰਕੇ ਨਹੀ ਪੁੱਜ ਸਕੇ ਉਨ੍ਹਾਂ ਵਲੋਂ ਕਲੱਬ ਦੇ ਵਟਸਐਂਪ ਗਰੁੱਪ ਵਿੱਚ ਨਾਹਾਜ਼ਰ ਹੋਣ ਸਬੰਧੀ ਕਰਨਾ ਨੂੰ ਦੱਸਦਿਆ ਆਪਣੀ ਹਾਜ਼ਰੀ ਲਗਾਈ ।

ਫੋਟੋ : ਪਿੰਡ ਭੱਦੀ ਵਿਖੇ ਪੀ.ਆਰ ਰੈਸਟੋਰੈਂਟ ਤੇ ਅਜ਼ਾਦ ਪ੍ਰੈਸ਼ ਐਂਡਵੈਲਫੇਅਰ ਕਲੱਬ ਬਲਾਚੌਰ ਦੀ ਹੋਈ ਮੀਟਿੰਗ ਵਿੱਚ ਹਾਜ਼ਰ ਪੱਤਰਕਾਰ ।