Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਚਾਂਦਪੁਰ ਰੁੜਕੀ ਵਿਖੇ ਨਹਿਰੀ ਵਿਭਾਗ ਵਲੋਂ ਬਣਾਈ ਪੁਲੀ ਦੀ ਰੇਲਿੰਗ ਟੁੱਟੀ

ਚਾਂਦਪੁਰ ਰੁੜਕੀ ਵਿਖੇ ਨਹਿਰੀ ਵਿਭਾਗ ਵਲੋਂ ਬਣਾਈ ਪੁਲੀ ਦੀ ਰੇਲਿੰਗ ਟੁੱਟੀ

ਚਾਂਦਪੁਰ ਰੁੜਕੀ ਵਿਖੇ ਨਹਿਰੀ ਵਿਭਾਗ ਵਲੋਂ ਬਣਾਈ ਪੁਲੀ ਦੀ ਰੇਲਿੰਗ ਟੁੱਟੀ

ਬਲਾਚੌਰ, 25 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਚਾਂਦਪੁਰ ਰੁੜਕੀ ਵਿਖੇ ਪਿੰਡ ਨੂੰ ਆ ਰਹੀ ਸੜਕ ‘ਤੇ ਜੋ ਪੁਲੀ ਬਣੀ ਹੋਈ ਹੈ, ਉਹ ਦੋਨੋਂ ਪਾਸੇ ਤੋਂ ਟੱਟੀ ਹੋਈ ਹੈ ਤੇ ਛੋਟੀ ਵੀ ਹੈ ਜਿਸ ਕਾਰਨ ਇਸ ਪੁਲੀ ‘ਤੇ ਰੋਜ਼ਾਨਾ ਹਾਦਸੇ ਹੋ ਰਹੇ ਹਨ | ਜਦ ਕਿ ਇਹ ਸੜਕ 18 ਫੁੱਟ ਚੌੜੀ ਹੈ ਤੇ ਪੁਲੀ 12 ਫੁੱਟ ਦੇ ਕਰੀਬ ਹੈ | ਇਸ ਸਬੰਧੀ ਪਿੰਡ ਦੇ ਸਰਪੰਚ ਬਿੰਦਰ ਕੁਮਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਪੁਲੀ ਨੂੰ ਸਰਕਾਰ ਨਵੇਂ ਸਿਰਿਓਾ ਬਣਾਵੇ ਤਾਂ ਜੋ ਹਾਦਸੇ ਹੋਣ ਤੋਂ ਬਚਣ | ਉਨ੍ਹਾਂ ਕਿਹਾ ਕਿ ਇਸ ਤੰਗ ਪੁਲੀ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਤੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ | ਵਰਨਣਯੋਗ ਹੈ ਕਿ ਜਦੋਂ ਨਹਿਰੀ ਵਿਭਾਗ ਵਲੋਂ ਇਹ ਪੁਲੀ ਬਣਾਈ ਸੀ, ਉਸ ਵੇਲੇ ਵਿਭਾਗ ਨੇ ਸਿਰਫ਼ ਖਾਨਾਪੂਰਤੀ ਹੀ ਕੀਤੀ ਸੀ, ਇਸ ਪੁਲੀ ਤਾਂ ਬਣਦੇ ਸਾਰ ਹੀ ਦੋਨੋਂ ਪਾਸਿਆਂ ਤੋਂ ਟੁੱਟ ਗਈ ਸੀ, ਵਿਚਕਾਰ ਇਕ ਵਾਰ ਵਿਭਾਗ ਵਲੋਂ ਇਸ ਪੁਲੀ ਦੀ ਮੁਰੰਮਤ ਵੀ ਕੀਤੀ ਸੀ ਪਰ ਮੁਰੰਮਤ ਤੋਂ ਬਾਅਦ ਇਹ ਪੁਲੀ ਫਿਰ ਟੁੱਟ ਗਈ | ਇਸ ਸਬੰਧੀ ਪਿੰਡ ਦੇ ਨੌਜਵਾਨ ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਸਾਬਕਾ ਚੇਅਰਮੈਨ, ਜਤਿੰਦਰ ਸਿੰਘ ਜਿੰਦੂ, ਧਰਮ ਚੰਦ ਸਾਬਕਾ ਪੰਚ, ਹਰਮਮੰਦਰ ਸਿੰਘ ਪ੍ਰਧਾਨ, ਲੰਬੜਦਾਰ ਰੌਸ਼ਨ ਲਾਲ, ਹਰਮੇਸ਼ ਲਾਲ, ਗਿਰਧਾਰੀ ਲਾਲ, ਸਤਿੰਦਰ ਕੁਮਾਰ ਸਾਬਕਾ ਸਰਪੰਚ ਆਦਿ ਨੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਇਸ ਤੰਗ ਤੇ ਟੁੱਟੀ ਹੋਈ ਪੁਲੀ ਨੂੰ ਨਵੇਂ ਸਿਰੇ ਤੋਂ ਦੁਬਾਰਾ ਚੌੜੀ ਕਰਕੇ ਬਣਾਇਆ ਜਾਵੇ |