Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing LATEST.. ਹੈਦੋ ਇਰਾਨ ਨੇ ਕਾਲਾ ਦਿੱਲੀ ਪਹਿਲਵਾਨ ਨੂੰ ਹਰਾ ਕੇ ਰਾਜਪੁਰ ਕੰਢੀ ਛਿੰਝ ਮੇਲੇ ਤੇ ਕੀਤਾ ਕਬਜਾ 

LATEST.. ਹੈਦੋ ਇਰਾਨ ਨੇ ਕਾਲਾ ਦਿੱਲੀ ਪਹਿਲਵਾਨ ਨੂੰ ਹਰਾ ਕੇ ਰਾਜਪੁਰ ਕੰਢੀ ਛਿੰਝ ਮੇਲੇ ਤੇ ਕੀਤਾ ਕਬਜਾ 

ਹੈਦੋ ਇਰਾਨ ਨੇ ਕਾਲਾ ਦਿੱਲੀ ਪਹਿਲਵਾਨ ਨੂੰ ਹਰਾ ਕੇ ਰਾਜਪੁਰ ਕੰਢੀ ਛਿੰਝ ਮੇਲੇ ਤੇ ਕੀਤਾ ਕਬਜਾ 

ਅਰਸ਼ ਭਾਗੋਵਾਲ ਨੇ ਸੁਨੀਲ ਜੀਰਕਪੁਰ ਨੂੰ ਹਰਾ ਕੇ ਛੋਟੀ ਰੁਮਾਲੀ ਤੇ ਕੀਤਾ ਕਬਜਾ 

ਤੀਜੇ ਨੰਬਰ ਵਾਲੀ ਕੁਸ਼ਤੀ ਵਿਚ ਛੋਟੂ ਜਾਗਲਾਂ PAP ਨੇ ਸੁੱਖਾ ਰਾਜਸਥਾਨ ਨੂੰ ਹਰਾਇਆ 

ਗੜ੍ਹਦੀਵਾਲਾ 17 ਜੂਨ (ਚੌਧਰੀ / ਯੋਗੇਸ਼ ਗੁਪਤਾ) :  ਡੇਰਾ ਪਰਮ ਪੂਜਯ ਬ੍ਰਹਮਲੀਨ ਸਤਿਗੁਰੂ ਸੁਆਮੀ ਸ਼੍ਰੀ 108 ਸੰਤ ਬਾਬਾ ਭੋਲਾ ਗਿਰ ਪਿੰਡ ਰਾਜਪੁਰ ਕੰਢੀ ਵਿਖੇ ਸੰਤ ਬਾਬਾ ਰਾਮ ਗਿਰ ਜੀ ਦੀ ਸਰਪ੍ਰਸਤੀ ਹੇਠ 3 ਰੋਜਾ ਮੇਲਾ ਅਤੇ ਸਲਾਨਾ ਛਿੰਝ ਮੇਲਾ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ।ਅੱਜ ਦੇ ਇਸ ਛਿੰਝ ਮੇਲੇ ਦੀ ਸ਼ੁਰੂਆਤ ਬਾਬਾ ਭੋਲਾ ਗਿਰ ਜੀ ਦੇ ਦਰਬਾਰ ਵਿੱਚ ਢੋਲ ਨਗਾਰੀਆਂ ਦੇ ਨਾਲ ਹਾਜ਼ਰੀ ਲਵਾ ਕੇ ਸ਼ੁਰੁ ਕੀਤੀ ਗਈ। ਇਸ ਛਿੰਝ ਮੇਲੇ ਵਿਚ ਪ੍ਰਸਿੱਧ ਪੰਜਾਬ ਅਤੇ ਹੋਰ ਰਾਜਾਂ ਤੋਂ ਆਏ ਹੋਏ 200 ਦੇ ਕਰੀਬ ਪਹਿਲਵਾਨਾਂ ਨੇ ਆਪਣੀ ਕੁਸਤੀਆਂ ਦੇ ਜੌਹਰ ਦਿਖਾਏ। ਇਸ ਮੌਕੇ ਵੱਖ-ਵੱਖ ਸੰਤ ਮਹਾਂਪੁਰਸ਼ ਨੇ ਇਸ ਛਿੰਝ ਮੇਲੇ ਵਿਚ ਆਪਣੀ ਹਾਜ਼ਰੀ ਲਗਵਾਈ ਅਤੇ ਪਹਿਲਵਾਨਾਂ ਨੂੰ ਆਸ਼ੀਰਵਾਦ ਦਿੱਤਾ। ਛਿੰਝ ਮੇਲੇ ਦੇ ਅੰਤ ਵਿੱਚ ਵੱਡੀ ਰੁਮਾਲੀ ਦੀ ਕੁਸ਼ਤੀ ਹੈਦੋ ਇਰਾਨ ਅਤੇ ਕੇਸਰੀ ਹਿੰਦ ਕਾਲਾ ਦਿੱਲੀ ਦੇ ਵਿਚਕਾਰ ਹੋਈ। ਜਿਸ ਵਿੱਚ ਹੈਦੋ ਇਰਾਨੀ ਪਹਿਲਵਾਨ ਜੇਤੂ ਰਿਹਾ।

(ਛਿੰਝ ਮੇਲੇ ਦੌਰਾਨ ਬਿਰਾਜਮਾਨ ਮਹੰਤ ਰਾਮ ਗਿਰ ਜੀ ਅਤੇ ਹੋਰ ਸੰਤ ਮਹਾਂਪੁਰਸ਼)

ਜੇਤੂ ਪਹਿਲਵਾਨ ਨੂੰ 80 ਹਜਾਰ ਰੁਪਏ ਨਗਦ ਇਨਾਮ ਅਤੇ ਗੁਰਜ ਦੇ ਕੇ ਡੇਰੇ ਦੇ ਗੱਦੀਨਸ਼ੀਨ ਮਹੰਤ ਰਾਮ ਗਿਰ ਜੀ ਨੇ ਸਨਮਾਨਿਤ ਕੀਤਾ ।ਅਰਸ਼ ਭਾਗੋਵਾਲ ਨੇ ਸੁਨੀਲ ਜੀਰਕਪੁਰ ਨੂੰ ਹਰਾ ਕੇ ਛੋਟੀ ਰੁਮਾਲੀ ਦੀ ਕੁਸ਼ਤੀ ਤੇ ਕਬਜਾ ਕੀਤਾ। ਜਿਸ ਨੂੰ ਪ੍ਰਬੰਧਕਾਂ ਵਲੋਂ 50 ਹਜਾਰ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਤੀਜੇ ਨੰਬਰ ਵਾਲੀ ਕੁਸ਼ਤੀ ਵਿਚ ਛੋਟੂ ਜਾਗਲਾਂ PAP ਨੇ ਸੁੱਖਾ ਰਾਜਸਥਾਨ ਨੂੰ ਹਰਾਇਆ।

(ਛੋਟੀ ਰੁਮਾਲੀ ਦੀ ਕੁਸ਼ਤੀ ਦੇ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕਰਦੇ ਹੋਏ ਮਹੰਤ ਰਾਮ ਗਿਰ ਜੀ ਅਤੇ ਹੋਰ)

ਇਸ ਮੌਕੇ ਤੇ ਆਈਆਂ ਹੋਈਆਂ ਮੁੱਖ ਸਖਸ਼ੀਅਤਾਂ ਨੂੰ ਗੱਦੀ ਨਸ਼ੀਨ ਮਹੰਤ ਰਾਮ ਗਿਰ ਜੀ ਨੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਤਿੰਨ ਦਿਨ ਚਾਹ ਪਕੌੜਿਆ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਤੇ ਡੇਰੇ ਦੇ ਗੱਦੀਨਸ਼ੀਨ ਮਹੰਤ ਰਾਮ ਗਿਰ ਜੀ, ਸੰਤ ਜਸਪਾਲ ਸਿੰਘ ਜੀ ਉੱਡਰੇ ਵਾਲੇ,ਸੰਤ ਹਰੀ ਓਮ ਗਿਰ ਸਹੋੜੇ ਵਾਲੇ, ਸੰਤ ਨਰੇਸ਼ ਗਿਰ ਨੰਗਲ ਖੁੰਗਾ, ਸੰਤ ਨਾਨਕ ਗਿਰ ਫਗਵਾੜੇ ਵਾਲੇ, ਸੰਤ ਕੈਲਾਸ਼ ਗਿਰ ਦਸੂਹਾ, ਸੰਤ ਬਲਵੀਰ ਗਿਰ ਦਸੂਹਾ, ਸੰਤ ਸੰਤੋਖ ਗਿਰ ਕੇਸੋਪੁਰ, ਸੰਤ ਪ੍ਰੇਮ ਗਿਰ ਰਜਪਾਲਮਾਂ, ਸੰਤ ਅਮਰਜੀਤ ਸਿੰਘ ਲਾਂਬੜਾ, ਸੰਤ ਹੁਸ਼ਿਆਰ ਗਿਰ ਰਾਜਪੁਰ ਕੰਢੀ ਸਰਪੰਚ ਜਗਦੀਸ਼ ਸਿੰਘ,ਅੰਗਰੇਜ ਸਿੰਘ, ਜਸਵਿੰਦਰ ਸਿੰਘ, ਡਾਕਟਰ ਰੂਪ ਲਾਲ, ਸੋਨੂੰ, ਰੋਹਨ, ਰੋਹਿਤ, ਮੋਹਨ ਸਿੰਘ,ਮਨਿੰਦਰ ਸਿੰਘ ਰਾਣਾ, ਜੋਗਾ, ਪੰਮਾ, ਬਲਵਿੰਦਰ ਸਿੰਘ ਲੰਬਰ, ਸਰਪੰਚ ਆਸ਼ਾ ਰਾਣੀ, ਬਾਲਕ ਰਾਮ, ਵਿਸ਼ਾਲ ਰਾਣਾ, ਰਾਜਨ, ਹਰਪਾਲ ਸਿੰਘ,ਰਾਕੇਸ਼ ਠਾਕੁਰ,ਸਤਿੰਦਰ ਸਿੰਘ, ਕੇਸੀ, ਵਿਕਾਸ, ਸੋਢੀ ਕਲੋਵਾਲ, ਅੰਗਰੇਜ ਸਿੰਘ, ਸਰਪੰਚ ਬਾਹਟੀਵਾਲ ਜੈ ਪਾਲ ਸ਼ਰਮਾ, ਪ੍ਰਬੰਧਕ ਅਤੇ ਕਮੇਟੀ ਮੈਂਬਰ ਹਾਜ਼ਰ ਸਨ।

ਫੋਟੋ : ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕਰਦੇ ਹੋਏ ਮਹੰਤ ਰਾਮ ਗਿਰ ਜੀ ਅਤੇ ਹੋਰ, ਵੱਡੀ ਤੇ ਛੋਟੀ ਰੁਮਾਲੀ ਵਿਚ ਜੌਹਰ ਦਿਖਾਉਂਦੇ ਹੋਏ ਪਹਿਲਵਾਨ।

error: copy content is like crime its probhihated