Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਪੀ ਐਚ ਸੀ ਭੂੰਗਾ ਵਿਖੇ ਵਿਸ਼ਵ ਵਾਤਾਵਰਣ ਜਾਗਰੂਕ ਦਿਵਸ ਮਨਾਇਆ

ਪੀ ਐਚ ਸੀ ਭੂੰਗਾ ਵਿਖੇ ਵਿਸ਼ਵ ਵਾਤਾਵਰਣ ਜਾਗਰੂਕ ਦਿਵਸ ਮਨਾਇਆ

ਪੀ ਐਚ ਸੀ ਭੂੰਗਾ ਵਿਖੇ ਵਿਸ਼ਵ ਵਾਤਾਵਰਣ ਜਾਗਰੂਕ ਦਿਵਸ ਮਨਾਇਆ

ਮਨੁੱਖ ਦੀ ਸਿਹਤ ਸੰਭਾਲ ਵਿੱਚ ਵਾਤਾਵਰਣ ਦਾ ਅਮੁਲ ਯੋਗਦਾਨ : ਡਾ. ਮਨੋਹਰ ਲਾਲ 

ਗੜ੍ਹਦੀਵਾਲਾ 6 ਜੂਨ (ਚੌਧਰੀ ) : ਪੰਜਾਬ ਸਰਕਾਰ ਅਤੇ ਕਾਰਜਕਾਰੀ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਪੀਐਚਸੀ ਭੂੰਗਾ ਵਿਖੇ ਵਿਸ਼ਵ ਵਾਤਾਵਰਣ ਜਾਗਰੂਕਤਾ ਦਿਵਸ ਮਨਾਇਆ ਗਿਆ ।

ਇਸ ਮੌਕੇ ਡਾ. ਮਨੋਹਰ ਲਾਲ ਜੀ ਨੇ ਪੀ.ਐਚ.ਸੀ.ਭੂੰਗਾ ਵਿਖੇ ਪੌਦੇ ਲਗਾਏ ਅਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਨੁੱਖ ਦੀ ਸਿਹਤ ਸੰਭਾਲ ਵਿੱਚ ਵਾਤਾਵਰਣ ਦਾ ਅਮੁਲ ਯੋਗਦਾਨ ਹੈ। ਸਾਫ ਸੁਥਰੇ ਵਾਤਾਵਰਣ ਤੋਂ ਸਾਨੂੰ ਜੀਵਨ ਜਿਉਣ ਲਈ ਸਭ ਤੋਂ ਜਿਆਦਾ ਸ਼ੁੱਧ ਅਕਸੀਜਨ ਲੋੜ ਹੁੰਦੀ ਹੈ। ਜੋ ਸਾਨੂੰ ਹਰ ਭਰੇ ਪੇੜ ਪੌਦਿਆਂ ਤੋਂ ਪ੍ਰਾਪਤ ਹੁੰਦੀ ਹੈ। ਜਨਸੰਖਿਆ ਦੇ ਵਾਧੇ ਨਾਲ ਜੰਗਲਾਂ ਦੀ ਕਟਾਈ ਅਤੇ ਪੇੜ ਪੌਦਿਆਂ ਦੀ ਘਾਟ ਕਾਰਨ ਸਾਡਾ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਗੱਡੀਆਂ ਦਾ ਧੂੰਆਂ, ਕਾਰਖਾਨਿਆਂ ਫੈਕਟਰੀਆਂ ਦਾ ਧੂੰਆ ਆਦਿ ਵਾਤਾਵਰਣ ਨੂੰ ਅਸੰਤੁਲਿਤ ਵਿਨਾਸ਼ਕਾਰੀ ਬਣਾ ਰਿਹਾ ਹੈ ਜੋ ਕਿ ਆਣ ਵਾਲੀ ਪੀੜੀਆਂ ਲਈ ਵੀ ਵਧੇਰੇ ਖਤਰਨਾਕ ਹੈ। ਪ੍ਰਦੂਸ਼ਿਤ ਵਾਤਾਵਰਣ ਭਿਆਨਕ ਬਿਮਾਰੀਆਂ ਜਿਵੇਂ ਕਿ ਕੈਂਸਰ, ਦਿਲ ਦੇ ਰੋਗ, ਸਾਹ ਦੀਆਂ ਬਿਮਾਰੀਆਂ ਅਤੇ ਅੱਖਾਂ ਨਾਲ ਸਬੰਧਤ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਜਿਸ ਨਾਲ ਸਾਡੇ ਸਮਾਜ ਦੀ ਸਿਹਤ ਦਿਨ ਬ ਦਿਨ ਹੋਰ ਜਿਆਦਾ ਵਿਗੜਦੀ ਜਾ ਰਹੀ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਪੇੜ ਪੌਦੇ ਲਗਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਵਾਤਾਵਰਣ ਨੂੰ ਸੰਤੁਲਨ ਨੂੰ ਬਣਾਇਆ ਰੱਖਿਆ ਜਾ ਸਕੇ।

ਇਸ ਮੌਕੇ ਜਸਤਿੰਦਰ ਸਿੰਘ ਬੀਈਈ ਨੇ ਕਿਹਾ ਕਿ ਸਾਨੂੰ ਸਭ ਨੂੰ ਇੱਕ ਸਾਥ ਮਿਲ ਕੇ ਵਾਤਾਵਰਣ ਨੂੰ ਸੂਧ ਕਰਨ ਲਈ ਵੱਧ ਤੋਂ ਵੱਧ ਹਰੇ ਪੇੜ ਪੌਦੇ ਲਗਾਣੇ ਚਾਹੀਦੇ ਹਨ ਅਤੇ ਸਮਾਜ ਸਿਹਤ ਮੰਦ ਵਾਤਾਵਰਣ ਦੇਣ ਲਈ ਪੁਰਜੋਰ ਯਤਨ ਕਰਨਾ ਚਾਹੀਦਾ ਹੈ।

ਇਸ ਮੌਕੇ ਡਾ.ਜਗਤਾਰ ਸਿੰਘ,ਡਾ ਸਮਤਾ,ਡਾ.ਸ਼ਿਵਾਨੀ, ਡਾ. ਸਤਵਿੰਦਰ ਸਿੰਘ,ਡਾ ਹਿਤੇਸ਼,ਡਾ.ਗੁਰਦਰਸ਼ਨ ਅਮਿਤ ਸ਼ਰਮਾ, ਉਮੇਸ਼ ਕੁਮਾਰ, ਜਤਿੰਦਰ ਸ਼ਰਮਾ,ਬਹਾਦਰ ਸਿੰਘ,ਕਰਮਜੀਤ ਸਿੰਘ,ਸਰਤਾਜ ਸਿੰਘ,ਸੁਰਜੀਤ ਸਿੰਘ,ਰਵੀ ਕੁਮਾਰ,ਰਣਜੋਧ ਸਿੰਘ,ਹਰਵਿੰਦਰਾਪਾਲ ਸਿੰਘ,ਅਰਪਿੰਦਰ ਸਿੰਘ,ਸਤਵੀਰ ਸਿੰਘ, ਜਗਦੀਪ ਸਿੰਘ,ਗੁਰਿੰਦਰਪਾਲ ਸਿੰਘ, ਗੁਰਵਿੰਦਰ ਸਿੰਘ, ਮਨਜਿੰਦਰ ਸਿੰਘ,ਸ਼ਿਵ ਲਾਲ, ਦੀਕਸ਼ਾ, ਉਮਕਾਰ ਸਿੰਘ, ਹਾਜ਼ਰ ਸਨ।