Prime Punjab Times

Latest news
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ*
ADVERTISEMENT
You are currently viewing BIG NEWS UPDATED .. ਹਰਿਆਣਾ : 3 ਪਿਸਤੌਲਾਂ ਤੇ 22 ਜਿੰਦਾਂ ਰੌਂਦਾ ਸਮੇਤ 5 ਨੌਜਵਾਨ ਪੁਲਿਸ ਅੜਿੱਕੇ 

BIG NEWS UPDATED .. ਹਰਿਆਣਾ : 3 ਪਿਸਤੌਲਾਂ ਤੇ 22 ਜਿੰਦਾਂ ਰੌਂਦਾ ਸਮੇਤ 5 ਨੌਜਵਾਨ ਪੁਲਿਸ ਅੜਿੱਕੇ 

3 ਪਿਸਤੌਲਾਂ ਤੇ 22 ਜਿੰਦਾਂ ਰੌਂਦਾ ਸਮੇਤ 5 ਨੌਜਵਾਨ ਪੁਲਿਸ ਅੜਿੱਕੇ

ਹਰਿਆਣਾ / ਗੜ੍ਹਦੀਵਾਲਾ 3 ਜੂਨ (ਚੌਧਰੀ) : ਥਾਣਾ ਹਰਿਆਣਾ ਪੁਲਿਸ ਨੇ 3 ਪਿਸਤੌਲਾਂ ਅਤੇ 22 ਰੌਂਦਾਂ ਸਮੇਤ 5 ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਐੱਸਆਈ ਬਲਜਿੰਦਰ ਵੱਲੋਂ ਸਮੇਤ ਪੁਲਿਸ ਪਾਰਟੀ ਸਿਵਲ ਹਸਪਤਾਲ ਹਰਿਆਣਾ ਨੇੜੇ ਹਾਜਰ ਸੀ ਤਾਂ ਇੱਕ ਪਿੱਕਾ ਮਾਰਕਾ (ISUZU)  ਨੰਬਰ ਪੀ ਬੀ 07 ਬੀ ਟੀ 4052 ਹੁਸ਼ਿਆਰਪੁਰ ਸਾਇਡ ਤੋਂ ਬੜੀ ਤੇਜ ਰਫਤਾਰ ਨਾਲ ਆਈ ਜੋ ਪੁਲਿਸ ਪਾਰਟੀ ਦਾ ਨਾਕਾ ਦੇਖ ਕੇ ਉਕਤ ਗੱਡੀ ਦੇ ਡਰਾਈਵਰ ਨੇ ਯੱਕਦਮ ਘਬਰਾ ਕੇ ਬਰੇਕਾਂ ਮਾਰੀਆਂ ਤੇ ਗੱਡੀ ਨੂੰ ਪਿੱਛੇ ਨੂੰ ਮੋੜਨ ਲੱਗਾ ਤਾਂ ਮਨ SI /SHO ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੀ ਬਿਨਾਹ ਤੇ ਗੱਡੀ ਨੂੰ ਕਾਬੂ ਕੀਤਾ ਤੇ ਗੱਡੀ ਵਿੱਚ ਪੰਜ ਨੌਜਵਾਨ ਪਾਏ ਗਏ।ਜੋ ਗੱਡੀ ਦੀਆਂ ਤਾਕੀਆਂ ਖੋਲ ਕੇ ਦੌੜਨ ਲੱਗੇ ਨੂੰ ਕਾਬੂ ਕੀਤਾ ਗਿਆ। ਜਿਸ ਵਿੱਚ ਸਵਾਰ ਨੌਜਵਾਨਾਂ ਤੋਂ ਨਾਂ ਪਤਾ ਪੁੱਛਣ ਤੇ ਉਨ੍ਹਾਂ ਆਪਣੀ ਪਛਾਣ ਜਸਵਿੰਦਰ ਸਿੰਘ ਉਰਫ਼ ਸੋਨੂੰ ਪੁੱਤਰ ਮਲਕੀਤ ਸਿੰਘ ਵਾਸੀ ਪਹਾੜੀ ਗੇਟ, ਹਰਿਆਣਾ ਥਾਣਾ ਹਰਿਆਣਾ, ਅਜੇ ਕੁਮਾਰ ਉਰਫ਼ ਰਿਤਿਕ ਪੁੱਤਰ ਸ਼ਮੀ ਕਪੂਰ ਵਾਸੀ ਨਿਊ ਕਲੋਨੀ ਢੋਲਵਾਹਾ ਰੋਡ ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ, ਸੰਨੀ ਉਰਫ ਬਸੀ ਪੁੱਤਰ ਪੂਰਨ ਚੰਦ ਵਾਸੀ ਬਜਵਾੜਾ ਥਾਣਾ ਸਦਰ ਜ਼ਿਲ੍ਹਾ ਹੁਸ਼ਿਆਰਪੁਰ, ਸੁਨੀਲ ਉਰਫ ਸਾਹਿਲ ਪੁੱਤਰ ਕੁਲਦੀਪ ਵਾਸੀ ਸ਼ਕਾਲਾ ਥਾਣਾ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਅਤੇ ਗੌਰਵ ਪੁੱਤਰ ਸਰਬਜੀਤ ਵਾਸੀ ਹਮੀਰਪੁਰਾ ਇੰਡੀਆ ਗੇਟ ਬਾਈਪਾਸ ਅੰਮ੍ਰਿਤਸਰ ਥਾਣਾ ਛੇਹਰਟਾ ਵਜੋਂ ਦੱਸੀ ਹੈ। ਪੁਲਿਸ ਵਲੋਂ ਉਕਤ ਪੰਜਾਂ ਮੁਲਾਜ਼ਮਾਂ ਕੋਲੋਂ ਤਲਾਸ਼ੀ ਲੈਣ ਤੇ 03 ਪਿਸਤੌਲ 7.65 ਐੱਮਐੱਮ, 22 ਜਿੰਦਾ ਰੌਂਦ,2 ਕੰਡੇ, ਇੱਕ ਬੇਸਬਾਲ, ਇੱਕ ਲੋਹੇ ਦਾ ਪਾਇਪ ਆਦਿ ਸਮਾਨ ਬਰਾਮਦ ਕੀਤਾ ਗਿਆ । ਹਰਿਆਣਾ ਪੁਲਿਸ ਨੇ ਉਕਤ ਪੰਜਾਂ ਮੁਲਾਜ਼ਮਾਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।