Prime Punjab Times

Latest news
ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ ਵਿਦੇਸ਼ ਬੈਠਾ ਅਮਨ ਆਂਡਾ ਕਰਦਾ ਸੀ ਫਿਰੌਤੀ, ਨਾ ਦੇਣ ’ਤੇ ਬਟਾਲਾ ’ਚ ਚੱਲਦੀਆਂ ਸਨ ਗੋਲੀਆਂ; ਹਥਿਆਰ ਸਪਲਾਇਰ ਗੁਰਬਿੰਦਰ 3 ... 80 ਵੇਂ ਆਜ਼ਾਦੀ ਦਿਵਸ ਦੇ ਸਮਾਗਮ ਮੌਕੇ KMS ਕਾਲਜ ਦੇ NSS ਵਲੰਟੀਅਰਾਂ ਨੇ ਕੀਤੀ ਸ਼ਾਨਦਾਰ ਸ਼ਮੂਲੀਅਤ - ਪ੍ਰਿੰਸੀਪਲ ਡਾ. ... 80ਵਾਂ ਸੁਤੰਤਰਤਾ ਦਿਵਸ ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਧੂਮਧਾਮ ਨਾਲ ਮਨਾਇਆ* ਸੋਮਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ’ਚ ਰਹੇਗੀ ਛੁੱਟੀ.. ਪੰਜਾਬ ਦੇ ਜੇਲ੍ਹਾਂ, ਪ੍ਰਵਾਸੀ  ਭਾਰਤੀ ਅਤੇ ਸੰਸਦੀ ਕਾਜ ਮੰਤਰੀ ਡਾ. ਰਵਜੋਤ ਸਿੰਘ ਨੇ ਹੁਸ਼ਿਆਰਪੁਰ ’ਚ ਲਹਿਰਾਇਆ ਤਿਰੰਗਾ ਭਾਜਪਾ ਜ਼ਿਲ੍ਹਾ ਪ੍ਰਧਾਨ ਨਿਤਿਨ ਨੰਨੂ ਗੁਪਤਾ ਦੇ ਗੜ੍ਹਦੀਵਾਲਾ ਪਹੁੰਚਣ ਤੇ ਭਰਵਾਂ ਸਵਾਗਤ  ਜਨਮ ਦਿਨ ਨੂੰ ਸੇਵਾ ਤੇ ਸਾਂਝ ਦੀ ਖੁਸ਼ਬੂ ਨਾਲ ਯਾਦਗਾਰ ਬਣਾਇਆ ਪੱਤਰਕਾਰ ਅਭੀ ਸ਼ਰਮਾ ਨੇ ਸੁਤੰਤਰਤਾ ਦਿਵਸ ਸਮਾਗਮਾਂ ਦੇ ਮੱਦੇਨਜ਼ਰ 15 ਅਗਸਤ ਨੂੰ ਬਿਨਾਂ ਮਨਜ਼ੂਰੀ ਡਰੋਨ ਉਡਾਉਣ 'ਤੇ ਪਾਬੰਦੀ DAV ਪਬਲਿਕ ਸਕੂਲ ਦੇ ਖਿਡਾਰੀਆਂ ਨੇ ਕਲੱਸਟਰ ਲੈਵਲ ਸਪੋਰਟਸ ਟੂਰਨਾਮੈਂਟ ਅਤੇ ਐਥਲੈਟਿਕਸ-ਮੀਟ 2026-27 ਵਿੱਚ ਸ਼ਾਨਦਾਰ ਜਿੱ...
ADVERTISEMENT
You are currently viewing ਸੀ ਆਈ ਏ ਸਟਾਫ ਵੱਲੋ 15 ਗ੍ਰਾਮ ਹੈਰੋਇਨ ਤੇ ਰਿਵਾਲਰ ਬਰਾਮਦ

ਸੀ ਆਈ ਏ ਸਟਾਫ ਵੱਲੋ 15 ਗ੍ਰਾਮ ਹੈਰੋਇਨ ਤੇ ਰਿਵਾਲਰ ਬਰਾਮਦ

ਸੀ ਆਈ ਏ ਸਟਾਫ ਵੱਲੋ 15 ਗ੍ਰਾਮ ਹੈਰੋਇਨ ਤੇ ਰਿਵਾਲਰ ਬਰਾਮਦ

ਗੁਰਦਾਸਪੁਰ 30 ਮਈ(ਅਸ਼ਵਨੀ) : ਐਸ ਐਸ ਪੀ ਗੁਰਦਾਸਪੁਰ ਹਰਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ ਬੀਤੀ ਰਾਤ 28 ਮਈ 2022 ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਹਰੀ ਓਮ ਪੁੱਤਰ ਸੁਨੀਲ ਕੁਮਾਰ ਵਾਸੀ ਜੋਸੀਆਂ ਵਾਲੀ ਗਲੀ ਗੁਰਦਾਸਪੁਰ ਜਾਨਵੀ ਪਤਨੀ ਅਰੁਣ ਕੁਮਾਰ ਅਤੇ ਲਲਿਤਾ ਪਤਨੀ ਪੱਪੂ ਸ਼ਰਮਾ ਵਾਸੀਅਨ ਇਸਲਾਮਾਬਾਦ ਮੁਹੱਲਾ ਗੁਰਦਾਸਪੁਰ ਜੋ ਇੱਕ ਮੋਪੜ ਮੈਸਟਰੋ ਬਿੰਨ੍ਹਾ ਨੰਬਰੀ ਪਰ ਸਵਾਰ ਹਨ , ਜਿਹਨਾਂ ਪਾਸ ਨਜਾਇਜ ਅਸਲਾ ਅਤੇ ਨਸੀਲਾ ਪਦਾਰਥ ਹੈ । ਜਿਸ ਤੇ ਇੰਚਾਰਜ ਸੀ ਆਈ ਏ ਸਟਾਫ ਸਮੇਤ ਸਾਥੀ ਕਰਮਚਾਰੀਆਂ ਨੇ ਉਕਤ ਦੋਸ਼ੀਆ ਨੂੰ ਕਾਬੂ ਕੀਤਾ ਅਤੇ ਤਲਾਸੀ ਦੌਰਾਨ ਇਹਨਾ ਦੇ ਕਬਜੇ ਵਿੱਚ 15 ਗ੍ਰਾਮ ਹੈਰੋਇਨ , 17000 ਰੁਪਏ ਡਰੱਗ ਮਨੀ , 01 ਦੇਸੀ ਕੱਟਾ 315 ਬੋਰ ਸਮੇਤ 04 ਰੌਦ , 01 ਰਿਵਾਲਰ 38 ਬੋਰ ਸਮੇਤ 02 ਰੌਦ ਬ੍ਰਾਮਦ ਕੀਤੇ । ਉਕਤ ਦੇ ਖਿਲਾਫ ਜੁਰਮ 21 ( ਬੀ) / 29 -61-85 ਐਨ ਡੀ ਪੀ ਐਸ ਐਕਟ 25-54-59 ਆਰਮਜ ਐਕਟ ਥਾਣਾ ਸਿੱਟੀ ਗੁਰਦਾਸਪੁਰ ਵਿਖੇ ਦਰਜ ਰਜਿਸਟਰ ਕੀਤਾ ਗਿਆ । ਜੋ ਬਾਅਦ ਵਿੱਚ ਇਹਨਾਂ ਦੀ ਪੁੱਛ-ਗਿੱਛ ਤੋ ਪੰਕਜ ਦੱਤਾ ਉਰਫ ਸੀਲੂ ਪੁੱਤਰ ਅਸ਼ਵਨੀ ਕੁਮਾਰ ਵਾਸੀ ਨਜਦੀਕ ਗੀਤਾ ਭਵਨ ਮੰਦਰ , ਗੁਰਦਾਸਪੁਰ ਨੂੰ ਕਾਬੂ ਕੀਤਾ ਗਿਆ ਅਤੇ ਉਸ ਦੇ ਪਾਸੋ 02 ਪਿਸਟਲ 32 ਬੋਰ । 04 ਮੈਗਜੀਨ 32 ਬੋਰ , 02 ਰੌਦ ਜਿੰਦਾ 32 ਅਤੇ 4 ਖੋਲ 32 ਬੋਰ ਦੇ ਬ੍ਰਾਮਦ ਕੀਤੇ । ਦੋਸ਼ੀਆਂ ਨੇ ਦੱਸਿਆ ੳਹਨਾਂ ਦੇ ਸਬੰਧ ਸੋਨੂੰ ਪੁੱਤਰ ਰਾਜ ਕੁਮਾਰ ਚੋਧਰੀ ਵਾਸੀ ਪਟਨਾ ( ਬਿਹਾਰ ) ਹਾਲ ਵਾਸੀ ਮੁਹੱਲਾ ਇਸਲਾਮਾਬਾਦ ਨਾਲ ਹਨ , ਜੋ ਇਸ ਸਮੇ ਪਠਾਨਕੋਟ ਵਿਖੇ ਜੁਰਮ 420 ਭ: ਦ: ਦੇ ਮੁਕੱਦਮੇ ਵਿੱਚ ਜੇਲ ਵਿੱਚ ਬੰਦ ਹੈ । ਇਹ ਸਾਰੇ ਹਥਿਆਰ ਉਹਨਾ ਵੱਲੋ ਸੋਨੂੰ ਵਾਸੀ ਪਟਨਾਂ ਬਿਹਾਰ ਦੇ ਨਾਲ ਜਾ ਕੇ ਪਟਨਾ ਤੋ ਲਿਆਦੇ ਸਨ । ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ , ਤੇ ਆਉਣ ਵਾਲੇ ਸਮੇ ਵਿੱਚ ਹੋਰ ਵੀ ਖਲਾਸੇ ਹੋਣ ਦੀ ਉਮੀਦ ਹੈ ।

error: copy content is like crime its probhihated