Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਨਹਿਰੀ ਪਾਣੀਆਂ ਨੂੰ ਬਚਾਉਣ ਲਈ ਇਲਾਕੇ ਦੀਆਂ ਕਿਸਾਨਾਂ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਪੱਕਾ ਧਰਨਾ ਜਾਰੀ  

ਨਹਿਰੀ ਪਾਣੀਆਂ ਨੂੰ ਬਚਾਉਣ ਲਈ ਇਲਾਕੇ ਦੀਆਂ ਕਿਸਾਨਾਂ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਪੱਕਾ ਧਰਨਾ ਜਾਰੀ  

ਨਹਿਰੀ ਪਾਣੀਆਂ ਨੂੰ ਬਚਾਉਣ ਲਈ ਇਲਾਕੇ ਦੀਆਂ ਕਿਸਾਨਾਂ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਪੱਕਾ ਧਰਨਾ ਜਾਰੀ  
ਮੰਗਾਂ ਨਾ ਮੰਨੇ ਜਾਣ ਤੱਕ ਪੱਕਾ ਧਰਨਾ ਜਾਰੀ ਰਹੇਗਾ : ਮਨਜੋਤ ਸਿੰਘ ਤਲਵੰਡੀ,ਜੰਗਵੀਰ ਸਿੰਘ ਚੌਹਾਨ  
ਗੜਦੀਵਾਲਾ 26 ਮਈ (ਚੌਧਰੀ /ਯੋਗੇਸ਼ ਗੁਪਤਾ / ਕਮਲਜੀਤ ਭਟੋਆ ) : ਕੰਢੀ ਨਹਿਰ ਜੋ ਤਲਵਾੜੇ ਤੋਂ ਬਲਾਚੌਰ ਤੱਕ ਕੰਕਰੀਟ ਨਾਲ ਪੱਕੀ ਕੀਤੀ ਜਾ ਰਹੀ ਹੈ। ਇਲਾਕੇ ਦੇ ਕਿਸਾਨ ਮੰਗ ਕਰ ਰਹੇ ਹਨ ਨਹਿਰ ਥੱਲਿਓਂ ਕੱਚੀ ਰੱਖੀ ਜਾਵੇ ਤਾਂ ਕਿ ਧਰਤੀ ਹੇਠਲਾ ਪਾਣੀ ਦਾ ਡਿੱਗ ਰਿਹਾ ਪੱਧਰ ਨੂੰ ਥੋੜ੍ਹਾ ਉੱਪਰ  ਆ ਜਾਵੇ । ਪਰ ਇਸ ਸਬੰਧੀ ਨਹਿਰੀ ਮਹਿਕਮਾ ਕਿਸਾਨਾਂ ਨਾਲ ਕੋਈ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ! ਇਸ ਦੇ ਰੋਸ ਵਜੋਂ ਅੱਜ ਗੜਦੀਵਾਲਾ ਦੇ ਲਾਗਲੇ ਪਿੰਡ ਮਸਤੀਵਾਲ ਨਹਿਰ ਦੇ ਕੰਢੇ ਤੇ ਇਲਾਕੇ ਦੇ ਕਿਸਾਨਾਂ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਰੋਸ ਧਰਨਾ ਲਗਾਤਾਰ ਦਿੱਤਾ ਜਾ ਰਿਹਾ ਹੈ । ਇਸ ਰੋਸ ਧਰਨੇ ਵਿੱਚ ਇਲਾਕੇ ਦੇ ਕਿਸਾਨ ਜਥੇਬੰਦੀਆਂ ਪਿੰਡਾਂ ਦੇ ਮੋਹਤਬਰ ਤੇ ਬੀਬੀਆਂ ਨੇ ਭਾਰੀ ਗਿਣਤੀ ਵਿਚ ਹਿੱਸਾ ਲਿਆ। ਇਸ ਰੋਸ ਧਰਨੇ ਵਿੱਚ ਬੋਲਦਿਆਂ ਜੰਗਵੀਰ ਸਿੰਘ ਚੌਹਾਨ ਪ੍ਰਧਾਨ ਦੋਆਬਾ ਕਿਸਾਨ ਕਮੇਟੀ ਪਰਮਿੰਦਰ ਸਿੰਘ ਸੱਜਣ ਬੀਕੇਯੂ, ਮਨਜੋਤ ਸਿੰਘ ਤਲਵੰਡੀ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਨੇ ਕਿਹਾ ਜਦੋਂ ਤਕ ਸਰਕਾਰ ਨਹਿਰ ਨੂੰ ਥੱਲਿਓਂ ਕੱਢਣਾ ਕੱਚਾ ਰੱਖਣ ਦੀ ਮੰਗ ਸਰਕਾਰ ਮੰਨ ਨਹੀ ਲੈਂਦੀ ਧਰਨਾ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਨਹਿਰ ਕੰਢੀ ਏਰੀਏ ਦੇ ਛੱਬੀ ਹਜ਼ਾਰ ਏਕੜ ਭੂਮੀ ਦੀ ਸਿੰਚਾਈ ਲਈ ਬਣਾਈ ਸੀ ਤੇ ਇਸ ਵਿਚ ਪੰਜ ਸੌ ਕਿਊਸਕ ਪਾਣੀ ਛੱਡਿਆ ਜਾਣਾ ਸੀ ,ਜਿਸ ਦਾ ਦੋ ਸੌ ਪੰਜਾਹ ਕਿਊਸਕ ਪਾਣੀ ਕੰਢੀ ਏਰੀਏ ਲਈ ਦਿੱਤਾ ਜਾਣਾ ਸੀ, ਪਰ ਕੁਝ ਨਹੀਂ ਹੋਇਆ ।ਉਨ੍ਹਾਂ ਕਿਹਾ ਕਿ ਇਸ ਨਹਿਰ ਵਿੱਚ ਤੀਹ ਗਊਘਾਟ ਜਿੱਥੇ ਕਿ ਇਲਾਕੇ ਦੇ ਡੰਗਰਾਂ ਨੇ ਪਾਣੀ ਪੀਣਾ ਸੀ ਬਣਾਏ ਗਏ ਦਰਸਾਏ ਗਏ ਹਨ ,ਪਰ ਨਹੀਂ ਬਣਾਏ ਗਏ । ਉਨ੍ਹਾਂ ਕਿਹਾ ਕਿ ਇਸ ਨਹਿਰ ਦੀ ਉੱਪਰਲੇ ਪਾਸੇ ਦੀ ਜ਼ਮੀਨ ਲਈ ਪਾਣੀ  ਲਿਫਟਿੰਗ ਕਰਕੇ ਦਿੱਤਾ ਜਾਣਾ ਸੀ, ਪਰ ਕੁਝ ਨਹੀਂ ਦਿੱਤਾ ਗਿਆ ।ਉਨ੍ਹਾਂ ਕਿਹਾ ਕਿ ਜਦ ਮਾਲਵੇ ਦੇ ਇਲਾਕੇ ਵਿੱਚ ਥੱਲਿਓਂ ਨਹਿਰਾਂ ਕੱਚੀਆਂ ਰੱਖੀਆਂ ਜਾ ਰਹੀਆਂ ਹਨ, ਪਰ ਸਾਡੇ ਕੰਢੀ ਏਰੀਏ ਵਿੱਚ ਇਹ ਕਿਉਂ ਨਹੀਂ ਹੋ ਰਿਹਾ । ਅੱਜ ਦੇ ਧਰਨੇ ਵਿਚ ਪੰਜਾਬ ਸਰਕਾਰ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਇਹ ਸਾਰੇ ਇਲਾਕੇ ਦੇ ਲੋਕਾਂ ਨੇ ਪ੍ਰਣ ਲਿਆ ਅਤੇ ਕਿਹਾ ਕਿ ਜਦੋਂ ਤੱਕ ਇਹ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ । ਅੱਜ ਦੇ ਧਰਨੇ ਵਿੱਚ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਮਨਦੀਪ ਸਿੰਘ ਰੰਧਾਵਾ, ਰਾਜਾ ਗੋਂਦਪੁਰ ,ਜਥੇਦਾਰ ਗੁਰਦੀਪ ਸਿੰਘ, ਸੁਖਪ੍ਰੀਤ ਸਿੰਘ, ਸਿਮਰਨਜੀਤ ਸਿੰਘ ਸਿੰਮਾ , ਗੱਜਣ ਸਿੰਘ ਸਰਪੰਚ,ਸਰਪੰਚ ਕਸ਼ਮੀਰ ਸਿੰਘ ਮਸਤੀਵਾਲ , ਜਸਬੀਰ ਸਿੰਘ ਸਰਪੰਚ ,ਮਨਜੀਤ ਸਿੰਘ ਬਲਾਕ ਪ੍ਰਧਾਨ ਦੋਆਬਾ ਸੰਘਰਸ਼ ਕਮੇਟੀ, ਲਖਵਿੰਦਰ ਸਿੰਘ’ ਪੂਰਨ ਸਿੰਘ ,ਅਜੀਤ ਸਿੰਘ  ,ਕੈਪਟਨ ਬਹਾਦਰ ਸਿੰਘ,  ਕਸ਼ਮੀਰ ਸਿੰਘ, ਕਰਨੈਲ ਸਿੰਘ, ਨਵੀਂ  ,ਨਵਲਜੀਤ  ਸਿੰਘ ,ਕਿੰਨੂ ਪਹਿਲਵਾਨ, ਜਸਵਿੰਦਰ ਸਿੰਘ ਬਿੱਲਾ, ਸਰੋਜ ਮਨਹਾਸ ਐਮ ਸੀ,ਨਿਰਮਲਾ ਦੇਵੀ ‘ਕ੍ਰਿਸ਼ਨਾ ਦੇਵੀ ,ਪਰਮਲਾ ਦੇਵੀ, ਕਸਮੀਰ ਕੌਰ ‘ਕੁਲਵੀਰ ਕੌਰ, ਕੁਲਦੀਪ ਕੌਰ,    ਰਾਣੋ ,ਜਸਬੀਰ ਕੌਰ ਆਦਿ ਭਾਰੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ ।
error: copy content is like crime its probhihated