Prime Punjab Times

Latest news
ਏ.ਡੀ.ਸੀ.ਨਿਕਾਸ ਕੁਮਾਰ ਨੇ ਨਵੇਂ ਬੈਡਮਿੰਟਨ ਕੋਰਟਾਂ ਦਾ ਕੀਤਾ ਉਦਘਾਟਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ 26 ਦੀ ਸਬ ਕਮੇਟੀ ਚੇਅਰਮੈਨ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ...
ADVERTISEMENT
You are currently viewing ਡਾ ਸਿੰਗਲਾ ਵਿਰੁੱਧ FIR ਹੋਈ,FIR ‘ਚ ਹੋਏ ਖੁਲਾਸੇ ਨੂੰ ਵੇਖ ਕੇ ਨਿਕਲ ਜਾਵੇਗੀ ਪੈਰਾਂ ਥੱਲਿਓ ਜ਼ਮੀਨ

ਡਾ ਸਿੰਗਲਾ ਵਿਰੁੱਧ FIR ਹੋਈ,FIR ‘ਚ ਹੋਏ ਖੁਲਾਸੇ ਨੂੰ ਵੇਖ ਕੇ ਨਿਕਲ ਜਾਵੇਗੀ ਪੈਰਾਂ ਥੱਲਿਓ ਜ਼ਮੀਨ

ਡਾ ਸਿੰਗਲਾ ਵਿਰੁੱਧ FIR ਹੋਈ ,FIR ‘ਚ ਹੋਏ ਖੁਲਾਸੇ ਨੂੰ ਵੇਖ ਕੇ ਨਿਕਲ ਜਾਵੇਗੀ ਪੈਰਾਂ ਥੱਲਿਓ ਜ਼ਮੀਨ

ਚੰਡੀਗੜ੍ਹ : ਪੁਲਿਸ ਰਜਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਉਮਰ 57 ਸਾਲ ਵਾਸੀ ਮਕਾਨ ਨੰਬਰ 4694 ਸੈਕਟਰ 70 ਮੋਹਾਲੀ ਜਿਲਾ ਐਸ. ਏ.ਐਸ ਨਗਰ ਮੋਬਾਇਲ ਨੰਬਰ 94171-1188. ਬਿਆਨ ਕੀਤਾ ਕਿ ਮੈਂ ਬਤੌਰ ਨਿਗਰਾਨ ਇੰਜਨੀਅਰ ਪੰਜਾਬ ਹੈਲਥ ਸਿਸਟਮ ਕਾਰਪੋਰੇਸਨ ਫੇਸ-8 ਮੋਹਾਲੀ ਵਿਖੇ ਡੈਪੂਟੇਸ਼ਨ ਤੇ ਕੰਮ ਕਰ ਰਿਹਾ ਹਾਂ। ਕਰੀਬ ਇੱਕ ਮਹੀਨ ਪਹਿਲਾ ਮੈ ਆਪਣੇ ਦਫਤਰ ਵਿੱਚ ਹਾਜਰ ਸੀ ਤਾਂ ਮੈਨੂੰ ਪ੍ਰਦੀਪ ਕੁਮਾਰ ਓ ਐਸ ਡੀ ਸਿਹਤ ਮੰਤਰੀ ਪੰਜਾਬ ਵੱਲੋਂ ਪੰਜਾਬ ਭਵਨ ਵਿਖੇ ਬੁਲਾਇਆ ਗਿਆ ਸੀ ਜਿਥੇ ਕਮਰਾ ਨੰਬਰ 203 ਵਿੱਚ ਸਿਹਤ ਮੰਤਰੀ ਸ੍ਰੀ ਵਿਜੇ ਸਿੰਗਲਾ ਜੀ ਵੱਲੋਂ ਪ੍ਰਦੀਪ ਕੁਮਾਰ ਦੀ ਹਾਜਰੀ ਵਿੱਚ ਮੈਨੂੰ ਕਿਹਾ ਗਿਆ ਕਿ ਜੋ ਪ੍ਰਦੀਪ ਤੁਹਾਡੇ ਨਾਲ ਗੱਲ ਕਰੇਗਾ ਉਹ ਸਮਝ ਲੈਣਾ ਕੇ ਮੈ ਕਰ ਰਿਹਾ ਹਾਂ ਮੈਂ ਜਲਦੀ ਵਿੱਚ ਹਾਂ ਮੈਂ ਜਾ ਰਿਹਾ ਹਾਂ ਉਸ ਉਪਰੰਤ ਕਮਰਾ ਨੰਬਰ 203 ਪ੍ਰਦੀਪ ਕੁਮਾਰ ਵੱਲੋਂ ਮੈਨੂੰ ਕਿਹਾ ਗਿਆ ਕਿ 41 ਕਰੋੜ ਰੁਪਏ ਦੇ ਲੱਗਪਭ ਦੀਆ ਤੁਹਾਡੇ ਵੱਲੋਂ ਉਸਾਰੀ ਦੇ ਕੰਮਾਂ ਦੀਆਂ ਅਲਾਟਮੈਟਾਂ ਜਾਰੀ ਕੀਤੀਆਂ ਗਈਆਂ ਹਨ ਅਤੇ 17 ਕਰੋੜ ਦੇ ਲੱਗਪਗ ਹੀ ਠੇਕੇਦਾਰਾਂ ਨੂੰ ਮਾਰਚ ਮਹੀਨੇ ਵਿੱਚ ਅਦਾਇਗੀ ਕੀਤੀ ਗਈ ਇਸ ਤਰਾਂ ਕੁੱਲ ਰਕਮ 58 ਕਰੋੜ ਦਾ 2 ਪ੍ਰੀਤੀਸ਼ਤ ਕਮੀਸ਼ਨ 1 ਕਰੋੜ 16 ਲੱਖ ਰੁਪਏ ਬਤੌਰ ਰਿਸਵਤ ਦਿੱਤਾ ਜਾਵੇ ਮੇਰੇ ਵੱਲੋ ਉਹਨਾ ਨੂੰ ਕਿਹਾ ਗਿਆ ਕਿ ਸ੍ਰੀ ਮਾਨ ਜੀ ਮੈ ਇਹ ਕੰਮ ਨਹੀਂ ਕਰ ਸਕਦਾ ਮੈਨੂੰ ਬੇਸੱਕ ਮੇਰੇ ਮਹਿਕਮੇ ਵਾਪਸ ਭੇਜ ਦਿੱਤਾ ਜਾਵੇ। ਉਸ ਤੋਂ ਬਾਦ ਉਹਨਾਂ ਦੇ ਲਗਾਤਾਰ ਮੈਨੂੰ ਮੋਬਾਇਲ ਨੰਬਰ 78892-88012 ਤੋਂ ਵੱਟਸਅਪ ਕਾਲਾ ਮਿਤੀ 8-05-2022, 10-05-2022, 12-05-2022, 13 05-2022, 23-05-2022 ਨੂੰ ਆਈਆ ਜਿਸ ਰਾਹੀਂ ਉਹਨਾ ਵੱਲੋ ਮੈਨੂੰ ਬਾਰ ਬਾਰ ਬੁਲਾਕੇ ਰਿਸਵਤ ਦੀ ਮੰਗ ਕੀਤੀ ਜਾਂਦੀ ਰਹੀ। ਜੇਕਰ ਉਹਨਾ ਵੱਲੋ ਧਮਕੀ ਵੀ ਦਿੱਤੀ ਗਈ ਕੇ ਜੇਕਰ ਉਹਨਾ ਨੂੰ ਮੈ ਰਿਸਵਤ ਨਾ ਦਿੱਤੀ ਤਾਂ ਉਹ ਮੇਰਾ ਕੈਰੀਅਰ ਖਰਾਬ ਕਰ ਦੇਣਗੇ ਅਤੇ ਡਿਪਾਰਟਮੈਂਟ ਵਿੱਚ ਮੇਰਾ ਨੁਕਸਾਨ ਕਰਨਗੇ| ਮੇਰੇ ਵੱਲੋ ਉਹਨਾ ਨੂੰ ਬੇਨਤੀ ਕੀਤੀ ਗਈ ਕਿ ਮੇਰੀ 30-11-2022 ਨੂੰ ਰਿਟਾਈਰਮੈਂਟ ਹੈ ਮੇਰਾ ਕੈਰੀਅਰ ਖਰਾਬ ਨਾ ਕੀਤਾ ਜਾਵੇ ਮੈ ਆਪਣੇ ਮਹਿਕਮੇ ਵਿੱਚ ਵਾਪਸ ਜਾਣ ਲਈ ਤਿਆਰ ਹਾਂ ਜਿਹੜਾ ਕੋਈ ਹੋਰ ਮੁਲਾਜਮ ਤੁਹਾਨੂੰ ਕਮਿਸਨ ਬਤੌਰ ਰਿਸਵਤ ਦੇ ਸਕਦਾ ਹੈ ਉਸ ਨੂੰ ਡੈਪੂਟੇਸ਼ਨ ਤੇ ਲੈ ਲਿਆ ਜਾਵੇ ਅਖੀਰ ਵਿੱਚ ਉਹਨਾ ਵੱਲੋਂ ਮਿਤੀ 20-05-2022 ਨੂੰ ਕਿਹਾ ਕਿ ਤੁਸੀ 10 ਲੱਖ ਰੁਪਏ ਦੇ ਦੇਣਾ ਅੱਗ ਤੋ ਜਿਹਨਾ ਕੋਈ ਕੰਮ ਅਲਾਟ ਹੋਵੇਗਾ ਜਾਂ ਠੇਕੇਦਾਰ ਨੂੰ ਅਦਾਇਗੀ ਕੀਤੀ ਜਾਵੇਗੀ ਉਸਦਾ 1 ਤੀਸਤ ਦੇਦੇ ਰਹਿਣਾ ਮੇਰੇ ਵੱਲੋ ਉਹਨਾ ਨੂੰ ਸਾਫ ਕਿਹਾ ਗਿਆ ਕਿ ਮੇਰੇ ਖਾਂਤੇ ਵਿੱਚ ਢਾਈ ਲੱਖ ਲਗਪਗ ਹਨ ਅਤੇ ਤਿੰਨ ਲੱਖ ਦੀ ਮੇਰੀ ਲਿਸਟ ਬਣੀ ਹੋਈ ਹੈ ਇਸ ਮਾਨਸਿਕ ਹਿਰਾਸਮੈਟ ਤੇ ਬਚਣ ਲਈ ਮੈਂ ਸਿਰਫ ਇਹ ਪੰਜ ਲੱਖ ਰੁਪਏ ਹੀ ਤੁਹਾਨੂੰ ਦੇ ਸਕਦਾ ਹਾਂ| ਮਿਤੀ 23-05-2022 ਨੂੰ ਪ੍ਰਦੀਪ ਕੁਮਾਰ ਦਾ ਫੋਨ ਆਇਆ ਕਿ ਤੁਸੀ ਸੈਕਟਰੀਏਟ ਆ ਜਾਉ ਸੈਕਟਰੀਏਟ ਜਾਣ ਉਪਰੰਤ ਮੈਂ ਪ੍ਰਦੀਪ ਕੁਮਾਰ ਅਤੇ ਸਿਹਤ ਮੰਤਰੀ ਸ੍ਰੀ ਵਿਜੇ ਸਿੰਗਲਾ ਜੀ ਨੂੰ ਮਿਲਿਆ ਜਿਸ ਵਿੱਚ ਮੈ ਆਪਣੀ ਟੈਨਸੈਨ ਖਤਮ ਕਰਨ ਲਈ ਉਹਨਾ ਨੂੰ ਬੇਨਤੀ ਕੀਤੀ ਅਤੇ ਉਹਨਾ ਦੇ ਪਹਿਲਾ ਹੁਕਮਾ ਅਨੁਸਾਰ ਪ੍ਰਦੀਪ ਕੁਮਾਰ ਨੂੰ ਪੰਜ ਲੱਖ ਰੁਪਏ ਕਿਥੇ ਦੇਣੇ ਹਨ ਇਸ ਸਬੰਧੀ ਦੋਨਾ ਨਾਲ ਜੋ ਗੱਲਬਾਤ ਹੋਈ ਉਸ ਦੀ ਮੈ ਰਿਕਾਰਡਿੰਗ ਪੇਸ ਕਰ ਸਕਦਾ ਹਾਂ। ਜਿਸ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਵੱਲੋ 5 ਲੱਖ ਰੁਪਏ ਪ੍ਰਦੀਪ ਕੁਮਾਰ ਨੂੰ ਦੇਣ ਲਈ ਕਿਹਾ ਗਿਆ ਅਤੇ ਮੇਰੇ ਵੱਲੋ ਉਹਨਾ ਨੂੰ ਮੇਰੀ ਟੈਸ਼ਨ ਖਤਮ ਕਰਨ ਲਈ ਬੇਨਤੀ ਕੀਤੀ ਗਈ ਇਹ ਪ੍ਰਦੀਪ ਕੁਮਾਰ ਅਤੇ ਸਿਹਤ ਮੰਤਰੀ ਸ੍ਰੀ ਵਿਜੇ ਸਿੰਗਲਾ ਜੀ ਮੇਰੇ ਤੋ ਪੈਸੇ ਦੀ ਮੰਗ ਕਰ ਰਹੇ ਹਨ। ਜੇਕਰ ਮੈਂ ਨਾ ਦਿੱਤੇ ਤਾ ਇਹ ਮੇਰੇ ਡਿਪਾਰਟਮੈਂਟ ਵਿੱਚ ਕੈਰੀਅਰ ਖਰਾਬ ਕਰ ਸਕਦੇ ਹਨ। ਇਹਨਾ ਦੋਨਾ ਉਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਿਆਨ ਲਿਖਾ ਦਿੱਤਾ ਸੁਣ ਲਿਆ ਸਹੀ ਹੈ| Sd- Rajinder Singh 24-05-2022 ਰਜਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਤਸਦੀਕ Sd/- Ajitesh ਮੁੱਖ ਅਫਸਰ ਥਾਣਾ ਫੇਸ-8 ਮੋਹਾਲੀ ਮਿਤੀ 24-05-2022 ਤਸਦੀਕ ਕਾਰਵਾਈ ਪੁਲਿਸ:- ਅੱਜ ਮਨ ਸਬ ਇੰਸਪੈਕਟਰ ਐਸ. ਐਚ.ਓ ਥਾਣਾ ਵਿੱਚ ਹਾਜਰ ਸੀ ਤਾ ਰਜਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਉਮਰ 57 ਸਾਲ ਵਾਸੀ ਮਕਾਨ ਨੰਬਰ 4694 ਸੈਕਟਰ 70 ਮੋਹਾਲੀ ਜਿਲਾ ਐਸ.ਏ.ਐਸ. ਨਗਰ ਨੇ ਹਾਜਰ ਆ ਕੇ ਮਨ ਸਬ ਇੰਸਪੈਕਟਰ ਪਾਸ ਆਪਣਾ ਉਕਤ ਬਿਆਨ ਤਹਿਰੀਰ ਕਰਾਇਆ ਬਿਆਨ ਲਿਖ ਕੇ ਪੜ ਕੇ ਸੁਣਾਇਆ ਗਿਆ ਜਿਸ ਨੇ ਸੁਣ ਕੇ ਪੜ ਕੇ ਸਹੀ ਮੰਨ ਕੇ ਬਿਆਨ ਹੇਠਾ ਅਪਣੇ ਦਸਤਖਤ ਅੰਗਰੇਜੀ ਵਿੱਚ ਕੀਤੇ ਜਿਸ ਦੀ ਮਨ ਸਬ ਇੰਸਪੈਕਟਰ/ਐਸ.ਐਚ.ਓ ਨੇ ਤਸਦੀਕ ਕੀਤੀ ਬਿਆਨ ਤੋ ਸਰੇ ਦਸਤ ਸੂਰਤ ਜੁਰਮ ਅ/ਧ 07,08, ਦੀ ਪ੍ਰੋਵੈਸਨ ਆਫ ਕੁਰਪਸਨ ਐਕਟ 1988 ਦਾ ਹੋਣਾ ਪਾਇਆ ਜਾ ਕਰ ਬਿਆਨ ਹਜਾ ਪਰ ਬਾ ਜੁਰਮ ਉਕਤ ਬਰਖਿਲਾਫ ਪ੍ਰਦੀਪ ਕੁਮਾਰ ਅਤੇ ਸਿਹਤ ਮੰਤਰੀ ਪੰਜਾਬ ਸ੍ਰੀ ਵਿਜੇ ਸਿੰਗਲਾ ਮੁਕੱਦਮਾ ਦਰਜ ਰਜਿਸਟਰ ਕੀਤਾ ਜਾ ਰਿਹਾ ਹੈ| ਸਪੈਸਲ ਰਿਪੋਰਟਾ ਜਾਰੀ ਕਰਕੇ ਹੱਥੀ ਸਿਪਾਹੀ ਸੰਦੀਪ ਸਿੰਘ 2041/ਮੋਹਾਲੀ ਦੇ ਭੇਜੀਆ ਜਾ ਰਹੀਆ ਹਨ।ਇੰਚਾਰਜ ਕੰਟਰੋਲ ਰੂਮ ਨੂੰ ਇਤਲਾਹ ਦਿੱਤੀ ਜਾ ਰਹੀ ਹੈ। ਇਸ ਜੁਰਮ ਦੀ ਤਫਤੀਸ ਜੀ.ਓ ਰੈਂਕ ਦੇ ਅਧੀਕਾਰੀ ਵੱਲੋਂ ਕੀਤੀ ਜਾ ਬਣਦੀ ਹੈ। ਇਸ ਲਈ ਮੁਕੱਦਮਾ ਦਰਜ ਕਰਕੇ ਮਿਸਲ ਮੁਕੱਦਮਾ ਅਗਲੇ ਹੁਕਮਾ ਲਈ ਅਫਸਰਾਨਬਾਲਾ ਜੀ ਨੂੰ ਭੇਜੀ ਜਾ ਰਹੀ ਹੈ। Sd/- Ajitesh ਮੁੱਖ ਅਫਸਰ ਥਾਣਾ ਫੇਸ-8 ਮੋਹਾਲੀ ਮਿਤੀ 24-05-2022 ਬਾਹੱਦ ਥਾਣਾ ਫੇਸ-8 ਮੋਹਾਲੀ AT:11:00 ਏ.ਐਮ ਬਿਆਨ ਹਜਾ ਪਰ ਮੁਕੱਦਮਾ ਉਕਤ ਬਾ ਜੁਰਮ ਉਕਤ ਬਰਖਿਲਾਫ ਪ੍ਰਦੀਪ ਕੁਮਾਰ ਅਤੇ ਵਿਜੇ ਸਿੰਗਲਾ ਸਿਹਤ ਮੰਤਰੀ ਪੰਜਾਬ ਦੇ ਦਰਜ ਰਜਿਸਟਰ ਕੀਤਾ ਹੈ।

error: copy content is like crime its probhihated