Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਨਾਬਾਲਗ ਲੜਕੀ ਨੂੰ ਵਰਗਲਾ ਕੇ ਯੂ ਪੀ ਲਿਜਾਣ ਵਾਲੇ ਨੂੰ ਕਰੀਬ 4 ਸਾਲ ਬਾਅਦ ਪੁਲਿਸ ਨੇ ਕੀਤਾ ਕਾਬੂ

ਨਾਬਾਲਗ ਲੜਕੀ ਨੂੰ ਵਰਗਲਾ ਕੇ ਯੂ ਪੀ ਲਿਜਾਣ ਵਾਲੇ ਨੂੰ ਕਰੀਬ 4 ਸਾਲ ਬਾਅਦ ਪੁਲਿਸ ਨੇ ਕੀਤਾ ਕਾਬੂ

ਨਾਬਾਲਗ ਲੜਕੀ ਨੂੰ ਵਰਗਲਾ ਕੇ ਯੂ ਪੀ ਲਿਜਾਣ ਵਾਲੇ ਨੂੰ ਕਰੀਬ 4 ਸਾਲ ਬਾਅਦ ਪੁਲਿਸ ਨੇ ਕੀਤਾ ਕਾਬੂ

ਕਾਠਗਡ਼੍ਹ, 24 ਮਈ (ਜਤਿੰਦਰ ਪਾਲ ਸਿੰਘ ਕਲੇਰ ) ਕਰੀਬ ਬੀਤੇ ਚਾਰ ਸਾਲਾਂ ਤੋਂ ਕਸਬਾ ਕਾਠਗਡ਼੍ਹ ਵਿੱਚੋਂ ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਵਾਲੇ ਦੋਸ਼ੀ ਨੂੰ  ਕਾਠਗੜ੍ਹ ਪੁਲੀਸ ਵਲੋਂ  ਬੀਤੇ ਦਿਨੀਂ ਗ੍ਰਿਫ਼ਤਾਰ ਕਰਨ ਉਪਰੰਤ ਜੱਜ ਸਾਹਿਬ ਦੇ ਫ਼ੈਸਲੇ ਮੁਤਾਬਕ ਜੇਲ੍ਹ ਭੇਜ ਦਿੱਤਾ ਗਿਆ ਹੈ ।
ਥਾਣਾ ਕਾਠਗਡ਼੍ਹ ਦੇ ਐੱਸ ਐੱਚ ਓ ਇੰਸਪੈਕਟਰ ਹਰਕੀਰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲ ਸਤੰਬਰ 2018 ਵਿਚ ਕਸਬੇ ‘ਚ ਹੀ ਗੋਲ ਗੱਪਿਆਂ ਦਾ ਕੰਮ ਕਰਦੇ ਇਕ ਪਰਵਾਸੀ ਵਿਅਕਤੀ ਨਾਲ ਹੈਲਪਰ ਵਜੋਂ ਕੰਮ ਕਰ ਰਹੇ  ਇੰਦਰਪਾਲ ਉਰਫ ਪੰਡਤ ਪੁੱਤਰ ਰਾਮਵੀਰ ਸ਼ਰਮਾ ਵਾਸੀ ਬੀਸਨਪੁਰ ਥਾਣਾ ਪਾਲੀ ਜ਼ਿਲ੍ਹਾ ਅਲੀਗੜ੍ਹ (ਯੂਪੀ) ਆਪਣੇ ਮਾਲਕ ਦੀ ਨਾਬਾਲਗ ਲੜਕੀ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਯੂ ਪੀ ਚਲਾ ਗਿਆ ਸੀ। ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਦੋਸ਼ੀ ਖ਼ਿਲਾਫ਼ ਦਿੱਤੀ ਸ਼ਿਕਾਇਤ ਥਾਣਾ ਕਾਠਗਡ਼੍ਹ ਵਿਖੇ ਮਾਮਲਾ ਦਰਜ ਸੀ। ਇਸ ਸਮੇਂ ਦੌਰਾਨ ਉਕਤ ਦੋਸ਼ੀ ਦੀ ਪੁਲਸ ਵਲੋਂ ਲਗਾਤਾਰ ਤਲਾਸ਼ ਜਾਰੀ ਰਹੀ ਲੇਕਿਨ ਦੋਸ਼ੀ ਕਿਸੇ ਨਾ ਕਿਸੇ ਤਰ੍ਹਾਂ ਪੁਲਸ ਦੀ ਪਕੜ ਤੋਂ ਬਚਦਾ ਰਿਹਾ । ਥਾਣਾ ਮੁਖੀ ਨੇ ਦਸਿਆ  ਕਿ ਹੁਣ ਬੀਤੇ ਦਿਨੀਂ ਉਨ੍ਹਾਂ ਦੀ ਅਗਵਾਈ ਵਿੱਚ ਕਾਠਗੜ੍ਹ ਦੀ ਪੁਲਸ ਪਾਰਟੀ ਨੇ ਗੁਪਤ ਸੂਚਨਾ ਅਤੇ ਪੁਖਤਾ ਸਬੂਤਾਂ ਦੇ ਆਧਾਰ ‘ਤੇ ਦੋਸ਼ੀ ਇੰਦਰਪਾਲ ਨੂੰ ਉਸਦੇ ਪਿੰਡ ਯੂ.ਪੀ ਤੋਂ ਗ੍ਰਿਫਤਾਰ ਕਰਕੇ ਥਾਣਾ ਕਾਠਗਡ਼੍ਹ ਵਿਖੇ ਲਿਆਂਦਾ ਸੀ ਜਿਸ ਨੂੰ ਮਾਣਯੋਗ ਅਦਾਲਤ ਵਿਖੇ ਪੇਸ਼ ਕੀਤਾ ਗਿਆ ਜਿਥੋਂ ਜੱਜ ਸਾਹਿਬ ਨੇ ਫ਼ੈਸਲਾ ਸੁਣਾਉਂਦੇ ਹੋਏ ਦੋਸ਼ੀ ਨੂੰ ਜੇਲ੍ਹ ਭੇਜਣ ਦਾ ਹੁਕਮ ਦਿੱਤਾ।