Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਟੌਂਸਾ ‘ਚ ਸੜਕ ‘ਤੇ ਗੱਟਕਾ ਪਾ ਕੇ ਲੁੱਕ ਪਾਉਣੀ ਭੁੱਲਿਆ ਵਿਭਾਗ,ਗੰਦੇ ਪਾਣੀ ਦਾ ਨਾਂ ਹੋਇਆ ਕੋਈ ਹੱਲ

ਟੌਂਸਾ ‘ਚ ਸੜਕ ‘ਤੇ ਗੱਟਕਾ ਪਾ ਕੇ ਲੁੱਕ ਪਾਉਣੀ ਭੁੱਲਿਆ ਵਿਭਾਗ,ਗੰਦੇ ਪਾਣੀ ਦਾ ਨਾਂ ਹੋਇਆ ਕੋਈ ਹੱਲ

ਟੌਂਸਾ ‘ਚ ਸੜਕ ‘ਤੇ ਗੱਟਕਾ ਪਾ ਕੇ ਲੁੱਕ ਪਾਉਣੀ ਭੁੱਲਿਆ ਵਿਭਾਗ,ਗੰਦੇ ਪਾਣੀ ਦਾ ਨਾਂ ਹੋਇਆ ਕੋਈ ਹੱਲ

ਕਾਠਗੜ੍ਹ,19 ਮਈ (ਜਤਿੰਦਰ ਪਾਲ ਸਿੰਘ ਕਲੇਰ ) ਹਲਕੇ ਵਿੱਚ ਪੈਂਦੇ ਸਨਅਤੀ  ਪਿੰਡ ਟੌਂਸਾ ਵਿੱਚ ਜੋ ਲਿੰਕ ਸੜਕ ਹੈ ਉਸ ਨੂੰ ਬਣਾਉਣ ਲਈ ਵਿਭਾਗ ਵੱਲੋਂ ਕਈ ਮਹੀਨੇ ਪਹਿਲਾਂ ਗਟਕਾ ਪਾ ਦਿੱਤਾ ਗਿਆ ਸੀ ਲੇਕਿਨ ਉਸ ‘ਤੇ ਅਜੇ ਤਕ ਲੁੱਕ ਨਾ ਪਾਏ ਜਾਣ ਕਾਰਨ ਰਾਹਗੀਰ ਅਤੇ ਵਾਹਨ ਚਾਲਕ ਕਾਫੀ ਪ੍ਰੇਸ਼ਾਨ ਹੋ ਰਹੇ ਹਨ ।
ਟੌਂਸਾ ਮਾਰਕੀਟ ਦੇ ਦੁਕਾਨਦਾਰ ਅਤੇ ਪਿੰਡ ਨਿਵਾਸੀਆਂ ਨੇ ਦੱਸਿਆ ਕਿ ਵਿਭਾਗ ਨੇ ਖਸਤਾ ਹਾਲ ਲਿੰਕ ਸੜਕ ਨੂੰ ਬਣਾਉਣ ਲਈ ਕਈ ਮਹੀਨੇ ਪਹਿਲਾਂ ਜਦੋਂ ਗੱਟਕਾ ਆਦਿ ਪਾਇਆ ਸੀ ਤਾਂ ਉਨ੍ਹਾਂ ਨੂੰ ਖੁਸ਼ੀ ਹੋਈ ਸੀ ਕਿ ਚਲੋ ਕਿ ਹੁਣ ਸੜਕ ਦੀ ਹਾਲਤ ਸੁਧਰ ਜਾਵੇਗੀ ਲੇਕਿਨ ਮਹੀਨਿਆਂ ਦਾ ਸਮਾਂ ਬੀਤਣ ਉਪਰੰਤ ਵੀ ਵਿਭਾਗ ਵੱਲੋਂ ਸੜਕ ਤੇ ਲੁੱਕ ਪ੍ਰੀਮਿਕਸ ਨਾ ਪਾਏ ਜਾਣ ਕਰਕੇ ਆਮ ਰਾਹਗੀਰਾਂ ਤੇ ਦੋਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸੜਕ ਦਾ ਉੱਖੜਿਆ ਗੱਟਕਾ ਵਾਹਨਾਂ ਦੇ ਟਾਇਰਾਂ ਹੇਠੋਂ ਨਿਕਲ ਕੇ ਆਉਂਦੇ ਜਾਂਦੇ ਲੋਕਾਂ ਦੇ ਵੀ ਵੱਜ ਜਾਂਦਾ ਹੈ ਪ੍ਰੰਤੂ ਵਿਭਾਗ ਗਟਕਾ ਪਾ ਕੇ ਸ਼ਾਇਦ ਲੁੱਕ ਪਾਉਣੀ ਭੁੱਲ ਗਿਆ ਹੈ । ਇਸ ਤੋਂ ਇਲਾਵਾ ਗੰਦਾ ਪਾਣੀ ਵੀ ਸੜਕ ‘ਤੇ ਹੀ ਆ ਰਿਹਾ ਹੈ ਜਿਸ ਬਾਰੇ ਵੀ ਅਜੇ ਤੱਕ ਕੋਈ ਹੱਲ ਨਹੀਂ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਸੜਕ ਦੇ ਨਾਲ -ਨਾਲ ਬਣਾਏ ਗਏ ਗੰਦੇ ਪਾਣੀ ਦੇ ਨਿਕਾਸੀ ਨਾਲੇ ਨੂੰ ਇਕ ਥਾਂ ਤੋਂ ਇਕ ਵਿਅਕਤੀ ਨੇ ਇਸ ਕਰਕੇ ਪੂਰ ਦਿੱਤਾ ਹੈ ਕਿ ਉਹ ਜਗ੍ਹਾ ਉਸ ਦੀ ਹੈ ਕਿਉਂ ਕੀ ਉੱਥੇ ਉਸ ਦਾ ਪਲਾਟ ਵੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਨੂੰ ਲੈ ਕੇ ਪਿੰਡ ਦੀ ਪੰਚਾਇਤ ਵੱਲੋਂ ਇੱਕ ਲਿਖਤੀ ਸ਼ਿਕਾਇਤ ਵੀ ਐਸ.ਡੀ.ਐਮ ਬਲਾਚੌਰ ਨੂੰ ਦਿੱਤੀ ਗਈ ਹੈ ਪਰੰਤੂ ਲੰਬਾ ਸਮਾਂ ਬੀਤ ਜਾਣ ਦੇ ਬਾਅਦ ਵੀ  ਕੋਈ ਅਮਲ ਨਹੀਂ ਹੋਇਆ । ਟੌਂਸਾ ਦੇ ਦੁਕਾਨਦਾਰਾਂ ਤੇ ਪਿੰਡ ਨਿਵਾਸੀਆਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਗੰਦੇ ਪਾਣੀ ਦੇ ਨਿਕਾਸੀ ਨਾਲੇ ਦਾ ਹੱਲ ਜਲਦੀ ਕਰਵਾਇਆ ਜਾਵੇ ਤੇ ਨਾਲ ਹੀ ਸੜਕ ‘ਤੇ ਪ੍ਰੀਮਿਕਸ ਪਾਈ ਜਾਵੇ ਤਾਂ ਜੋ ਰਾਹਗੀਰ ਤੇ ਵਾਹਨ ਚਾਲਕ ਨਿੱਤ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਪਾ ਸਕਣ ।