Prime Punjab Times

Latest news
ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ADVERTISEMENT
You are currently viewing ਖੂਨਦਾਨ ਕਰਕੇ ਇੱਕ ਵਿਅਕਤੀ ਨੂੰ ਜੀਵਨ ਦੀ ਦਿੱਤੀ ਜਾ ਸਕਦੀ ਹੈ ਦਾਤ : ਬ੍ਰਮ ਸ਼ੰਕਰ ਜਿੰਪਾ,ਸਰਤਾਜ ਸਿੰਘ ਚਾਹਲ 

ਖੂਨਦਾਨ ਕਰਕੇ ਇੱਕ ਵਿਅਕਤੀ ਨੂੰ ਜੀਵਨ ਦੀ ਦਿੱਤੀ ਜਾ ਸਕਦੀ ਹੈ ਦਾਤ : ਬ੍ਰਮ ਸ਼ੰਕਰ ਜਿੰਪਾ,ਸਰਤਾਜ ਸਿੰਘ ਚਾਹਲ 

ਖੂਨਦਾਨ ਕਰਕੇ ਇੱਕ ਵਿਅਕਤੀ ਨੂੰ ਜੀਵਨ ਦੀ ਦਿੱਤੀ ਜਾ ਸਕਦੀ ਹੈ ਦਾਤ : ਬ੍ਰਮ ਸ਼ੰਕਰ ਜਿੰਪਾ,ਸਰਤਾਜ ਸਿੰਘ ਚਾਹਲ 

ਹੁਸ਼ਿਆਰਪੁਰ 7 ਮਈ (ਬਿਊਰੋ) : ਖੂਨਦਾਨ ਕਰੋ, ਜੀਵਨ ਦਾਨ ਕਰੋ। ਹਰ ਖੂਨਦਾਨ ਜ਼ਿੰਦਗੀ ਦਾ ਤੋਹਫਾ ਹੁੰਦਾ ਹੈ। ਖੂਨਦਾਨ ਕਰਕੇ ਇੱਕ ਵਿਅਕਤੀ ਨੂੰ ਜੀਵਨ ਦੀ ਦਾਤ ਦਿੱਤੀ ਜਾ ਸਕਦੀ ਹੈ। ਖੂਨ-ਦਾਨ ਸਭ ਤੋਂ ਵੱਡਾ ਦਾਨ ਹੈ। ਖੂਨ ਅਜਿਹਾ ਪਦਾਰਥ ਹੈ ਜਿਸ ਨੂੰ ਲੈਬਾਰਟਰੀ ਵਿੱਚ ਅਜੇ ਤੱਕ ਬਣਾਇਆ ਨਹੀਂ ਜਾ ਸਕਿਆ। ਇਸ ਲਈ ਖੂਨ ਦੀ ਕੋਈ ਕੀਮਤ ਨਿਸਚਤ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਾਡੇ ਵਲੋਂ ਕੀਤਾ ਖੂਨਦਾਨ ਕਿਸੇ ਵਿਅਕਤੀ ਨੂੰ ਦੁਰਘਟਨਾ ਸਮੇਂ, ਉਪਰੇਸ਼ਨ ਸਮੇਂ ਜਾਂ ਕਿਸੇ ਹੋਰ ਬਿਮਾਰੀ ਵਿੱਚ ਲੋੜ ਪੈਣ ਤੇ ਚੜਾਇਆ ਜਾਂਦਾ ਹੈ। ਖੂਨ-ਦਾਨ ਕਰਨ ਤੋਂ ਘਬਰਾਉਣਾ ਇਸ ਵਿਚਲੀ ਸਚਾਈ ਤੋਂ ਅਣਜਾਣ ਹੋਣ ਦਾ ਸਿੱਟਾ ਹੀ ਹੁੰਦਾ ਹੈ। ਸਵੈਇੱਛੁਕ ਖੂਨਦਾਨ ਦੁਆਰਾ ਪ੍ਰਾਪਤ ਕੀਤਾ ਖੂਨ ਸਭ ਤੋਂ ਸੁਰੱਖਿਅਤ ਹੈ। ਹੀਮੋਫਿਲਿਆ / ਥੈਲੇਸੀਮੀਆ ਜਿਹੀ ਖੂਨ ਦੀਆਂ ਬਿਮਾਰੀਆਂ ਨਾਲ ਗਰਭਵਤੀ ਮਾਵਾਂ ਅਤੇ ਹੋਰ ਗੰਭੀਰ ਰੂਪ ਨਾਲ ਬਿਮਾਰ ਲੋਕਾਂ ਨੂੰ ਖੂਨਦਾਨ ਕੀਤਾ ਜਾ ਸਕਦਾ ਹੈ।

ਇਸ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਪੁਲਿਸ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਜ਼ਿਲ੍ਹਾ ਮੈਡੀਕਲ ਟੀਮ ਦੇ ਸਹਿਯੋਗ ਨਾਲ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਇੱਕ ਰੋਜ਼ਾ ਖੂਨਦਾਨ ਕੈਂਪ ਲਗਾਇਆ ਗਿਆ। ਐਸ.ਐਸ.ਪੀ ਹੁਸ਼ਿਆਰਪੁਰ ਸ. ਸਰਤਾਜ ਸਿੰਘ ਚਾਹਲ ਨੇ ਐਸ.ਐਮ.ਓ ਹੁਸ਼ਿਆਰਪੁਰ ਅਤੇ ਡੀ.ਐਮ.ਓ ਹੁਸ਼ਿਆਰਪੁਰ ਨਾਲ ਕੈਂਪ ਦੀ ਮੇਜ਼ਬਾਨੀ ਕੀਤੀ। ਕੈਬਨਿਟ ਮੰਤਰੀ ਸ. ਬ੍ਰਹਮ ਸ਼ੰਕਰ ਜਿੰਪਾ ਸਮਾਗਮ ਵਾਲੀ ਥਾਂ ‘ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਖੂਨਦਾਨ ਕੈਂਪ ਵਿੱਚ ਸਰਗਰਮੀ ਨਾਲ ਹਿੱਸਾ ਲੈਂਦਿਆਂ 37 ਪੁਲਿਸ ਮੁਲਾਜ਼ਮਾਂ ਸਮੇਤ ਐਸ.ਪੀ., ਡੀ.ਐਸ.ਪੀਜ਼ ਅਤੇ ਹੋਰਾਂ ਨੇ ਲੋਕਾਂ ਨੂੰ ਅੱਗੇ ਆਉਣ ਅਤੇ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ ਲਈ ਆਪਣਾ ਖੂਨਦਾਨ ਕੀਤਾ।

error: copy content is like crime its probhihated