ਫਿੱਟ ਬਾਇਕਰਜ ਕਲੱਬ ਵਲੋਂ ਸਚਦੇਵਾ ਸਟਾਕ ਐਕਸਚੇਂਜ ਬੂਲਾਂਵਾਡ਼ੀ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ
ਹੁਸ਼ਿਆਰਪੁਰ 24 ਅਪ੍ਰੈਲ ( ਤਰਸੇਮ ਦੀਵਾਨਾ ) ਫਿੱਟ ਬਾਇਕਰਜ ਕਲੱਬ ਵਲੋਂ ਸਚਦੇਵਾ ਸਟਾਕ ਐਕਸਚੇਂਜ ਦੇ ਸਹਿਯੋਗ ਨਾਲ ਸਚਦੇਵਾ ਸਟਾਕ ਐਕਸਚੇਂਜ ਬੂਲਾਂਵਾਡ਼ੀ ਵਿਖੇ ਇਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਪ੍ਰੋਜੈਕਟ ਮੈਨੇਜਰ ਕੇਸ਼ਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਇਸ ਖੂਨਦਾਨ ਕੈਂਪ ਵਿਚ 70 ਖੂਨਦਾਨੀਆਂ ਨੇ ਖੂਨਦਾਨ ਕੀਤਾ। ਫਿਟ ਬਾਇਕਰਜ਼ ਕਲੱਬ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਮੇਜਰ ਡਾ, ਸ਼ਿਵ ਰਾਜ ਬੱਲ ਐਸ ਡੀ ਐਮ ਹੁਸ਼ਿਆਰਪੁਰ ਨੇ ਕੀਤਾ। ਇਸ ਮੌਕੇ ਐਸ ਡੀ ਐਮ ਨੇ ਫਿੱਟ ਕਲੱਬ ਦੇ ਇਸ ਨੇਕ ਕੰਮ ਦੀ ਸ਼ਲਾਘਾ ਕਰਦਿਆ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ। ਉੱਘੇ ਸਮਾਜ ਸੇਵੀ ਪਰਮਜੀਤ ਸਚਦੇਵਾ ਨੇ ਦੱਸਿਆ ਕਿ ਫਿੱਟ ਬਾਇਕਰਜ ਕਲੱਬ ਸਾਇਕਲਿੰਗ ਦੇ ਨਾਲ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਵੱਧ ਚੜ ਕੇ ਭਾਗ ਲੈਂਦਾ ਹੈ ਜਿਵੇ ਕਿ ਡੈਮਾਂ ਦੇ ਖਿੱਲਰਿਆ ਕੱਚਰਾ ਤੇ ਪਲਾਸਟਿਕ ਦੀ ਸਫਾਈ , ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਲੋਕਾਂ ਨੂੰ ਜਾਗਰੂਕ ਕਰਨਾ, ਖੂਨਦਾਨ ਕੈਂਪ ਲਾਉਣੇ, ਕਵਿੱਡ ਮਹਾਂਮਾਰੀ ਦੇ ਦੌਰਾਨ ਜਦੋਂ ਆਕਸੀਜਨ ਦੀ ਕਮੀ ਸੀ ਉਸ ਵੇਲੇ ਵੀ ਆਕਸੀਜਨ ਮਸ਼ੀਨਾਂ ਦੇ ਰਾਹੀਂ ਜ਼ਰੂਰਤਮੰਦ ਲੋਕਾਂ ਦੇ ਘਰ ਘਰ ਜਾ ਕੇ ਬਿਲਕੁਲ ਫਰੀ ਸੇਵਾ ਕੀਤੀ ਜਿਸ ਦੇ ਨਾਲ ਕਈ ਅਣਮੁੱਲੀਆਂ ਜਾਨਾਂ ਬਚੀਆਂ ।ਉਨ੍ਹਾਂ ਦੱਸਿਆ ਕਿ ਸਤਨਾਮ ਹਸਪਤਾਲ ਬਲੱਡ ਸੈਂਟਰ ਤੋ ਡਾਕਟਰ ਅਮਰਜੀਤ ਲਾਲ ਦੇ ਨਾਲ ਆਈ ਟੀਮ ਨੇ ਖੂਨਦਾਨੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ, ਬਾਦ ਵਿੱਚ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵਧੀਆ ਇੰਤਜਾਮ ਕੀਤਾ ਹੋਇਆ ਸੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਨੀਰ ਨਜ਼ਰ , ਉੱਘੇ ਖ਼ੂਨਦਾਨੀ ਰਾਮ ਸਰੂਪ , ਉਤਮਜੀਤ ਸਿੰਘ ਸਾਬੀ, ਬਲਰਾਜ ਸਿੰਘ ਚੌਹਾਨ, ਸੰਦੀਪ ਸੂਦ , ਗੁਰਮੇਲ ਸਿੰਘ , ਤਰਲੋਚਨ ਸਿੰਘ , ਜਸਮੀਤ ਸਿੰਘ ਬੱਬਰ , ਗੈਵੀ ਸੈਣੀ , ਸਚਦੇਵਾ ਸਟੋਕਸ ਦੇ ਸਟਾਫ ਮੈਂਬਰ ਅਤੇ ਹੋਰ ਵਲੰਟੀਅਰ ਆਦਿ ਹਾਜਰ ਸਨ।
ਫੋਟੋ ਮੁਨੀਰ








