Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਵੱਡੀ ਖਬਰ.. ਮਾਈਨਿੰਗ ਮਿਨਰਲ G.S.B ਦੀ ਗੈਰ ਕਾਨੂੰਨੀ ਢੰਗ ਨਾਲ ਨਿਕਾਸੀ ਕਰਨ ਦੇ ਦੋਸ਼ ‘ਚ 17 ਲੋਕਾਂ ਤੇ ਮਾਮਲਾ ਦਰਜ

ਵੱਡੀ ਖਬਰ.. ਮਾਈਨਿੰਗ ਮਿਨਰਲ G.S.B ਦੀ ਗੈਰ ਕਾਨੂੰਨੀ ਢੰਗ ਨਾਲ ਨਿਕਾਸੀ ਕਰਨ ਦੇ ਦੋਸ਼ ‘ਚ 17 ਲੋਕਾਂ ਤੇ ਮਾਮਲਾ ਦਰਜ

ਮੁਕੇਰੀਆਂ / ਦਸੂਹਾ (ਬਿਊਰੋ) : ਸਥਾਨਕ ਪੁਲਿਸ ਨੇ ਮਾਈਨਿੰਗ ਮਿਨਰਲ G.S.B ਦੀ ਗੈਰ ਕਾਨੂੰਨੀ ਢੰਗ ਨਾਲ ਨਿਕਾਸੀ ਕਰਨ ਦੇ ਦੋਸ਼ ‘ਚ 17 ਲੋਕਾਂ ਤੇ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਅਜੇ ਪਾਂਡੇ ਜੇ.ਈ ਕਮ ਮਾਈਨਿੰਗ ਇੰਸਪੈਕਟਰ ਦੇ ਦੱਸਿਆ ਕਿ ਉਹ ਮਿਤੀ 23-04-2022 ਨੂੰ ਅਖਬਾਰ ਵਿੱਚ ਛੱਪੀ ਹੋਈ ਖਬਰ ਸਬੰਧੀ ਅੱਜ ਮਿਤੀ 23-04-2022 ਨੂੰ ਨਿਮਨ ਹਸਤਾਖਤ ਸਮੇਤ SHO ਹਾਜੀਪੁਰ DSP ਮੁਕੇਰੀਆ ਅਤੇ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਖਬਰ ਵਿੱਚ ਦਰਸਾਈ ਗਈ ਜਮੀਨ ਕੁੱਲੀਆ ਲੁਬਾਣਾ (ਸੰਧਵਾਲ) ਵਿਖੇ ਹਾਜਰ ਹੋਏ । ਮੌਕਾ ਵਾਲੀ ਜਗ੍ਹਾ ਤੇ ਕੋਈ ਵੀ ਮਾਸ਼ਨਰੀ ਮਾਈਨਿੰਗ ਕਰਦੀ ਹੋਈ ਨਹੀਂ ਪਾਈ ਗਈ ਪਰੰਤੂ ਮੌਕਾ ਵਾਲੀ ਜਗ੍ਹਾ ਤੋ G.S.B ਦੀ ਤਾਜੀ ਨਿਕਾਸੀ ਕੀਤੀ ਹੋਈ ਪਾਈ ਗਈ । ਜਿਸ ਜਮੀਨ ਤੋ ਮਾਈਨਿੰਗ ਹੋਈ ਹੈ ਉਹ ਪੰਜਾਬ ਸਰਕਾਰ ਤੋਂ ਕੋਈ ਵੀ ਮਨਜੂਰ ਸ਼ੂਦਾ ਖੱਡ ਨਹੀ ਹੈ।ਇਸ ਲਈ ਮੌਕਾ ਉਪਰ ਹਲਕਾ ਕਾਨੂੰਗੋ ਅਤੇ ਪਟਵਾਰੀ ਨੂੰ ਵੀ ਬੁਲਾਇਆ ਗਿਆ ਹਲਕਾ ਕਾਨੂੰਗੋ ਅਤੇ ਪਟਵਰੀ ਵਲੋਂ ਕੀਤੀ ਗਈ ਰਿਪੋਰਟ ਦੇ ਵਿੱਚ ਹੇਠ ਲਿਖੇ ਜਮੀਨ ਮਾਲਕ ਦਾ ਨਾਮ ਦਰਸਾਇਆ ਗਿਆ ਜੋ ਹੇਠ ਲਿਖੇ ਅਨੁਸਾਰ ਹੈ।

ਸਟੋਨ ਲਿੰਕਰ ਕਰੈਸ਼ਰ ਉਦਯੋਗ ਪਿੰਡ ਨਿੱਕੂ ਚੱਕ ਥਾਣਾ ਹਾਜੀਪੁਰ ਤਹਿਸੀਲ ਮੁਕੇਰੀਆ ਜਿਲਾ ਹੁਸ਼ਿਆਰਪੁਰ, ਤਰਸੇਮ ਸਿੰਘ ਪੁੱਤਰ ਈਸ਼ਰ ਸਿੰਘ, ਪ੍ਰੀਤਮ ਸਿੰਘ ਪੁੱਤਰ ਬਾਵਾ ਸਿੰਘ, ਕੁਲਦੀਪ ਸਿੰਘ ਪੁੱਤਰ ਗੁਰਨਾਮ ਸਿੰਘ, ਨੇਤਰ ਸਿੰਘ ਪੁੱਤਰ ਸਵਰਨ ਸਿੰਘ, ਪਰਮਜੀਤ ਕੌਰ ਪਤਨੀ ਲੇਟ ਬਖਸ਼ੀਸ਼ ਸਿੰਘ, ਸੁਮਨਦੀਪ ਕੋਰ ਪੁੱਤਰੀ ਬਖਸ਼ੀਸ਼ ਸਿੰਘ, ਸੁਮਨ ਲਤਾ ਪਤਨੀ ਲੇਟ ਅਵਤਾਰ ਸਿੰਘ, ਅਭਿਸ਼ੇਕ ਕੁਮਾਰ ਪੁੱਤਰ ਅਵਤਾਰ ਸਿੰਘ,ਸੁੱਚਾ ਸਿੰਘ ਪੁੱਤਰ ਗੁਰਨਾਮ ਸਿੰਘ, ਸ਼ਾਮ ਸਿੰਘ ਪੁੱਤਰ ਜਰਨੈਲ ਸਿੰਘ, ਮਹਿੰਦਰ ਸਿੰਘ ਪੁੱਤਰ ਮੰਸ਼ਾ ਸਿੰਘ, ਕਸ਼ਮੀਰ ਕੋਰ ਪੁੱਤਰੀ ਸਵਰਨ ਸਿੰਘ, ਪਰਮਜੀਤ ਕੋਰ ਪੁੱਤਰੀ ਸਵਰਨ ਸਿੰਘ, ਬਬਲੀ ਦੇਵੀ ਪੁੱਤਰੀ ਸਵਰਨ ਸਿੰਘ, ਦਿਲਬਾਗ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਪ੍ਰੀਤਮ ਕੋਰ ਪਤਨੀ ਲੇਟ ਗੁਰਨਾਮ ਸਿੰਘ ਉਪਰੋਕਤ ਦਰਸਾਏ ਗਏ ਕਰੈਸ਼ਰ ਮਾਲਕ ਅਤੇ ਜਮੀਨ ਮਾਲਕ ਵੱਲੋ ਦਰਸਾਈ ਗਈ ਜਮੀਨ ਵਿੱਚੋ ਮਾਈਨਿੰਗ ਮਿਨਰਲ G.S.B ਦੀ ਗੈਰ ਕਾਨੂੰਨੀ ਢੰਗ ਨਾਲ ਨਿਕਾਸੀ ਕੀਤੀ ਗਈ ਹੈ । ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ