Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध...
ADVERTISEMENT
You are currently viewing ਬਿਹਤਰੀਨ ਸੇਵਾਵਾਂ ਬਦਲੇ ਥਾਣਾ ਮੁਖੀ ਨੂੰ ਪੰਚਾਇਤ ਤੇ ਪਤਵੰਤਿਆਂ ਨੇ ਕੀਤਾ ਸਨਮਾਨਤ  

ਬਿਹਤਰੀਨ ਸੇਵਾਵਾਂ ਬਦਲੇ ਥਾਣਾ ਮੁਖੀ ਨੂੰ ਪੰਚਾਇਤ ਤੇ ਪਤਵੰਤਿਆਂ ਨੇ ਕੀਤਾ ਸਨਮਾਨਤ  

ਬਿਹਤਰੀਨ ਸੇਵਾਵਾਂ ਬਦਲੇ ਥਾਣਾ ਮੁਖੀ ਨੂੰ ਪੰਚਾਇਤ ਤੇ ਪਤਵੰਤਿਆਂ ਨੇ ਕੀਤਾ ਸਨਮਾਨਤ  

ਬਲਾਚੌਰ /ਕਾਠਗੜ੍ਹ (ਜਤਿੰਦਰਪਾਲ ਸਿੰਘ ਕਲੇਰ) : ਹਲਕੇ  ਵਿਚ ਬਿਹਤਰੀਨ ਸੇਵਾਵਾਂ ਦੇਣ ਬਦਲੇ ਕਾਠਗਡ਼੍ਹ ਦੀ ਪੰਚਾਇਤ ਅਤੇ ਪਤਵੰਤਿਆਂ ਵੱਲੋਂ ਥਾਣਾ ਮੁਖੀ ਨੂੰ ਵਿਸ਼ੇਸ਼ ਤੌਰ ‘ਤੇ  ਯਾਦਗਾਰੀ ਚਿੰਨ੍ਹ ਦੇ ਕੇ  ਸਨਮਾਨਿਤ ਕੀਤਾ ਗਿਆ  ।

 ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਗੁਰਨਾਮ ਸਿੰਘ ਚਾਹਲ, ਸਾਬਕਾ ਸਰਪੰਚ ਜੋਗਿੰਦਰਪਾਲ ਦੱਤ ਤੇ ਸੁਭਾਸ਼ ਆਨੰਦ ਅਤੇ ਮਾਰਕੀਟ ਪ੍ਰਧਾਨ ਰਾਜ ਕੁਮਾਰ ਆਨੰਦ ਨੇ ਦੱਸਿਆ ਕਿ 28-07-2020 ਤੋਂ  ਚਾਰਜ ਸੰਭਾਲਣ ਉਪਰੰਤ  ਇੰਸਪੈਕਟਰ ਭਰਤ ਮਸੀਹ ਲੱਧੜ ਨੇ ਆਪਣੇ ਲਗਪਗ ਪੌਣੇ ਦੋ ਸਾਲ ਦੇ ਕਾਰਜਕਾਲ ਦੌਰਾਨ ਹਲਕੇ ਵਿਚ ਅਜਿਹੀਆਂ ਬਿਹਤਰੀਨ ਸੇਵਾਵਾਂ ਦਿੱਤੀਆਂ ਹਨ ਕਿ ਅੱਜ ਪੂਰਾ ਹਲਕਾ ਉਨ੍ਹਾਂ ਦੀ ਤਾਰੀਫ਼ ਕਰ ਰਿਹਾ ਹੈ । ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਨੇ ਹਮੇਸ਼ਾਂ ਸਭ ਨਾਲ ਮਿਲਵਰਤਨ ਤੇ ਸੁਹਿਰਦਤਾ  ਵਾਲਾ ਰਵੱਈਆ ਰੱਖਦੇ ਹੋਏ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਫਰਜ਼ ਨਿਭਾਏ ਹਨ ਜਿਸ ਕਾਰਨ ਉਹ ਅੱਜ ਹਲਕੇ ਵਿੱਚ ਆਪਣੀ ਚੰਗੀ ਛਾਪ ਛੱਡ ਕੇ ਜਾ ਰਹੇ ਹਨ । ਪਤਵੰਤਿਆਂ ਨੇ ਕਿਹਾ ਕਿ ਥਾਣਾ ਕਾਠਗਡ਼੍ਹ ‘ਚ ਕਈ ਅਫ਼ਸਰ ਆਏ ਤੇ ਚਲੇ ਗਏ ਲੇਕਿਨ ਜਿਸ ਤਰ੍ਹਾਂ ਦੀ ਡੀਲਿੰਗ ਭਰਤ ਮਸੀਹ ਲੱਧਡ਼ ਦੀ ਰਹੀ ਹੈ ਉਹ ਇੱਕ ਮਿਸਾਲ ਹੈ । ਉਨ੍ਹਾਂ ਦੀਆਂ ਚੰਗੀਆਂ  ਸੇਵਾਵਾਂ ਕਰਕੇ ਹੀ ਕਸਬੇ ਦੀ ਪੰਚਾਇਤ, ਪਤਵੰਤਿਆਂ ਤੇ ਦੁਕਾਨਦਾਰਾਂ ਵੱਲੋਂ ਉਨ੍ਹਾਂ ਨੂੰ ਹਾਰ ਪਹਿਨਾਉਂਦੇ ਹੋਏ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ । ਯਾਦ ਰਹੇ ਕਿ ਭਰਤ ਮਸੀਹ ਲੱਧੜ ਦੀ ਬਦਲੀ ਹੋ ਚੁੱਕੀ। ਉਨ੍ਹਾਂ ਦੀਆਂ ਚੰਗੀਆਂ  ਸੇਵਾਵਾਂ ਕਰਕੇ ਹੀ ਕਸਬੇ ਦੀ ਪੰਚਾਇਤ, ਪਤਵੰਤਿਆਂ ਤੇ ਦੁਕਾਨਦਾਰਾਂ ਵੱਲੋਂ ਉਨ੍ਹਾਂ ਨੂੰ ਹਾਰ ਪਹਿਨਾਉਂਦੇ ਹੋਏ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ । ਯਾਦ ਰਹੇ ਕਿ ਭਰਤ ਮਸੀਹ ਲੱਧੜ ਦੀ ਬਦਲੀ ਹੋ ਚੁੱਕੀ ਹੈ ਤੇ ਉਹ  ਡੀ ਐੱਸ ਪੀ ਪ੍ਰਮੋਟ ਹੋ ਕੇ ਗਏ ਹਨ  ।  ਇਸ ਦੌਰਾਨ ਐਸ ਐਚ ਓ ਭਰਤ ਮਸੀਹ ਲੱਧੜ ਵੱਲੋਂ ਹਲਕਾ ਵਾਸੀਆਂ ਵੱਲੋਂ ਦਿੱਤੇ ਗਏ ਪੂਰਨ ਸਹਿਯੋਗ ਲਈ ਧੰਨਵਾਦ ਕੀਤਾ ਗਿਆ ।

 ਇਸ ਮੌਕੇ ਸਾਈਂ ਕਾਲੇ ਸ਼ਾਹ ਨੰਬਰਦਾਰ ਅਵਤਾਰ ਸਿੰਘ, ਮਾ. ਪ੍ਰੇਮ ਪ੍ਰਕਾਸ਼, ਬੌਬੀ ਆਨੰਦ, ਮਾ. ਗ੍ਰੇ ਸਟਾਰ, ਆਰ ਕੇ ਸਵੀਟਸ, ਹਰਦਿਆਲ ਚੰਦ,  ਨਰਿੰਦਰ ਕੁਮਾਰ, ਸਾਜਨ ਟੇਲਰ, ਧਰਮਿੰਦਰ ਕੁਮਾਰ ਹੈਪੀ ਆਦਿ ਦੁਕਾਨਦਾਰ ਹਾਜ਼ਰ ਸਨ।

error: copy content is like crime its probhihated