Prime Punjab Times

Latest news
ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ
ADVERTISEMENT
You are currently viewing ਨਵਾਂਸ਼ਹਿਰ ਰੈਲ ਬ੍ਰਾਮਦ ਦੀਆਂ ਡੀ ਸਿਲਟਿੰਗ ਸਾਈਟਾਂ ਅਤੇ ਰੈਲ ਬ੍ਰਾਮਦ ਖੱਡ ਜੰਗੀ ਪੱਧਰ ਤੇ ਲੌਕਾ ਨੂੰ ਰੇਤਾ ਮੁਹੱਈਆ ਕਰਵਾਉਣਗੀਆਂ  : ਡੀ ਸੀ. ਐਨ ਪੀ ਐਸ ਰੰਧਾਵਾ

ਨਵਾਂਸ਼ਹਿਰ ਰੈਲ ਬ੍ਰਾਮਦ ਦੀਆਂ ਡੀ ਸਿਲਟਿੰਗ ਸਾਈਟਾਂ ਅਤੇ ਰੈਲ ਬ੍ਰਾਮਦ ਖੱਡ ਜੰਗੀ ਪੱਧਰ ਤੇ ਲੌਕਾ ਨੂੰ ਰੇਤਾ ਮੁਹੱਈਆ ਕਰਵਾਉਣਗੀਆਂ  : ਡੀ ਸੀ. ਐਨ ਪੀ ਐਸ ਰੰਧਾਵਾ

ਨਵਾਂਸ਼ਹਿਰ ਰੈਲ ਬ੍ਰਾਮਦ ਦੀਆਂ ਡੀ ਸਿਲਟਿੰਗ ਸਾਈਟਾਂ ਅਤੇ ਰੈਲ ਬ੍ਰਾਮਦ ਖੱਡ ਜੰਗੀ ਪੱਧਰ ਤੇ ਲੌਕਾ ਨੂੰ ਰੇਤਾ ਮੁਹੱਈਆ ਕਰਵਾਉਣਗੀਆਂ  : ਡੀ ਸੀ. ਐਨ ਪੀ ਐਸ ਰੰਧਾਵਾ

ਡੀ ਸੀ ਨੇ ਰੈਲ ਬ੍ਰਾਮਦ ਦੀ ਮੌਜੂਦਾ ਡੀ-ਸਿਲਟਿੰਗ ਸਾਈਟਾਂ ਅਤੇ ਖੱਡ ਦਾ ਨਿਰੀਖਣ ਕੀਤਾ

ਰੇਤ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਕਾਨੂੰਨੀ ਮਾਈਨਿੰਗ ਕਾਰਜ ਜਾਰੀ ਰਹਿਣਗੇ

ਨਵਾਂਸ਼ਹਿਰ/ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ) : ਡੀ ਸੀ ਐਨ ਪੀ ਐਸ ਰੰਧਾਵਾ ਨੇ ਵੀਰਵਾਰ ਨੂੰ ਕਿਹਾ ਕਿ ਵਾਤਾਵਰਣ ‘ਤੇ ਕਿਸੇ ਵੀ ਮਾੜੇ ਪ੍ਰਭਾਵ ਤੋਂ ਬਿਨਾਂ ਲੋਕਾਂ ਨੂੰ ਕਿਫਾਇਤੀ ਰੇਤਾ ਦੀ ਉਪਲਬਧਤਾ ਯਕੀਨੀ ਬਣਾਉਣ ਲਈ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਅਗਲੇ ਮਹੀਨੇ ਤੋਂ ਦੋ ਨਵੀਆਂ ਡੀ-ਸਿਲਟਿੰਗ ਕਾਰਜਸ਼ੀਲ ਹੋ ਜਾਣਗੀਆਂ। ਉਹ ਅੱਜ ਬਲਾਚੌਰ ਸਬ ਡਿਵੀਜ਼ਨ ਵਿੱਚ ਸਤਲੁਜ ਦਰਿਆ ਦੇ ਕੰਢੇ ‘ਤੇ ਪਿੰਡ ਰੈਲ ਬ੍ਰਾਮਦ ਵਿੱਚ ਪੈਂਦੀਆਂ ਡੀ-ਸਿਲਟਿੰਗ ਸਾਈਟਾਂ ਅਤੇ ਖੱਡ ਦਾ ਜਾਇਜ਼ਾ ਲੈਣ ਆਏ ਸਨ।

ਡਿਪਟੀ ਕਮਿਸ਼ਨਰ ਨੇ ਤੋਲ ਪਰਚੀਆਂ ਦੀ ਚੈਕਿੰਗ ਕਰਦੇ ਹੋਏ ਕਿਹਾ ਕਿ ਰੇਤ ਦੀ ਢੋਆ-ਢੁਆਈ ਕਰਨ ਵਾਲੇ ਹਰੇਕ ਵਾਹਨ ਕੋਲ ਰੇਤ ਨਾਲ ਸਬੰਧਤ ਜਾਇਜ਼ ਦਸਤਾਵੇਜ਼ ਹੋਣੇ ਜ਼ਰੂਰੀ ਹਨ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਹਰੇਕ ਠੇਕੇਦਾਰ ਦੇ ਆਪੋ ਆਪਣੀ ਥਾਂ ਤੇ ਪੂਰੀ ਸਮਰੱਥਾ ਨਾਲ ਕੰਮ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਕਾਨੂੰਨੀ ਮਾਈਨਿੰਗ ਕਾਰਜ ਪ੍ਰਭਾਵਿਤ ਨਾ ਹੋਣ ਤਾਂ ਜੋ ਆਮ ਲੋਕਾਂ ਨੂੰ ਸਸਤੇ ਰੇਟਾਂ ‘ਤੇ ਰੇਤਾ ਲੈਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਰੰਧਾਵਾ ਨੇ ਅੱਗੇ ਦੱਸਿਆ ਕਿ ਨਵਾਂਸ਼ਹਿਰ ਵਿੱਚ ਸਤਲੁਜ ਦਰਿਆ ਦੇ ਕੰਢੇ ਸਥਿਤ ਮੰਢਾਲਾ ਅਤੇ ਬਹਿਲੂਰ ਪਿੰਡਾਂ ਵਿੱਚ ਦੋ ਨਵੀਆਂ ਡੀ-ਸਿਲਟਿੰਗ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਜਲਦੀ ਹੀ ਰੇਤ ਦੀ ਉਪਲਬਧਤਾ ਸ਼ੁਰੂ ਹੋ ਜਾਵੇਗੀ, ਜਿਸ ਨਾਲ ਲੋਕਾਂ ਨੂੰ ਆਸਾਨੀ ਨਾਲ ਅਤੇ ਸਸਤੀ ਰੇਤ ਮੁਹੱਈਆ ਕਰਵਾਈ ਜਾਵੇਗੀ। ਡੀ ਸੀ ਐਨ ਪੀ ਐਸ ਰੰਧਾਵਾ ਨੇ ਕਿਹਾ ਕਿ ਵਰਤਮਾਨ ਵਿੱਚ ਸਾਡੇ ਜ਼ਿਲ੍ਹੇ ਵਿੱਚ ਰੈਲ ਬ੍ਰਾਮਦ ਵਿਖੇ ਤਿੰਨ ਡੀ-ਸਿਲਟਿੰਗ ਸਾਈਟਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐਸ.ਬੀ.ਐਸ.ਨਗਰ ਵਿੱਚ ਸਾਰੀਆਂ ਸਾਈਟਾਂ ਦੀ ਹੱਦਬੰਦੀ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਡੀ-ਸਿਲਟਿੰਗ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।
ਐਨ ਪੀ ਐਸ ਰੰਧਾਵਾ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਐਸ ਡੀ ਐਮਜ਼ ਅਤੇ ਉਨ੍ਹਾਂ ਦੇ ਪੁਲਿਸ ਹਮਰੁਤਬਾ ਰੈਂਕ ਦੀਆਂ ਸਾਂਝੀਆਂ ਟੀਮਾਂ ਪਹਿਲਾਂ ਹੀ ਗਠਿਤ ਕੀਤੀਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮਾਈਨਿੰਗ ਕਾਰਜਾਂ ਦੀ ਮੁਕੰਮਲ ਨਿਗਰਾਨੀ ਰੱਖਣ। ਉਨ੍ਹਾਂ ਸਪੱਸ਼ਟ ਕਿਹਾ ਕਿ ਗੈਰ ਕਾਨੂੰਨੀ ਖਣਨ ਬਿਲਕੁਲ ਵੀ ਸਹਿਣ ਨਹੀਂ ਕੀਤਾ ਜਾਵੇਗਾ।
ਡੀ ਸੀ ਨੇ ਅੱਗੇ ਟੀਮਾਂ ਨੂੰ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਆਉਂਦੀਆਂ ਡੀ-ਸਿਲਟਿੰਗ ਸਾਈਟਾਂ ‘ਤੇ ਨਿਯਮਤ ਨਿਰੀਖਣ ਕਰਨ ਲਈ ਕਿਹਾ।
ਇਸ ਮੌਕੇ ਉਨ੍ਹਾਂ ਦੇ ਨਾਲ ਏ ਡੀ ਸੀ (ਜਨਰਲ) ਜਸਬੀਰ ਸਿੰਘ, ਐਸ ਡੀ ਐਮ ਨਵਾਂਸ਼ਹਿਰ (ਵਧੀਕ ਚਾਰਜ ਬਲਾਚੌਰ) ਡਾ. ਬਲਜਿੰਦਰ ਢਿੱਲੋਂ, ਕਾਰਜਕਾਰੀ ਇੰਜੀਨੀਅਰ (ਮਾਇਨਿੰਗ) ਗੁਰਤੇਜ ਗਰਚਾ ਤੇ ਤਹਿਸੀਲਦਾਰ ਬਲਾਚੌਰ ਕੁਲਦੀਪ ਸਿੰਘ ਮੌਜੂਦ ਸਨ।

error: copy content is like crime its probhihated