Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਟੋਕੀਓ ਪੈਰਾਓਲੰਪਿਕਸ 2021,ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਪੰਜਾਬ ਦੇ ਜੇਤੂ ਪੈਰਾ ਖਿਡਾਰੀਆਂ ਦਾ ਸਨਮਾਨ ਸਮਾਰੋਹ ਕਰਵਾਇਆ

ਟੋਕੀਓ ਪੈਰਾਓਲੰਪਿਕਸ 2021,ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਪੰਜਾਬ ਦੇ ਜੇਤੂ ਪੈਰਾ ਖਿਡਾਰੀਆਂ ਦਾ ਸਨਮਾਨ ਸਮਾਰੋਹ ਕਰਵਾਇਆ

ਟੋਕੀਓ ਪੈਰਾਓਲੰਪਿਕਸ 2021, ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਪੰਜਾਬ ਦੇ ਜੇਤੂ ਪੈਰਾ ਖਿਡਾਰੀਆਂ ਦਾ ਸਨਮਾਨ ਸਮਾਰੋਹ ਕਰਵਾਇਆ

ਹੁਸ਼ਿਆਰਪੁਰ 19 ਅਪ੍ਰੈਲ (ਤਰਸੇਮ ਦੀਵਾਨਾ ) ਟੋਕੀਓ ਪੈਰਾਓਲੰਪਿਕਸ 2021 ਵਿੱਚ ਹਿੱਸਾ ਲੈਣ ਵਾਲੇ ਅੰਤਰ ਰਾਸ਼ਟਰੀ ਅਤੇ ਨੈਸ਼ਨਲ ਪੱਧਰ ਤੇ ਮੈਡਲ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਦਾ ਅੱਜ ਮਿਤੀ 19 ਅਪ੍ਰੈਲ 2022 ਨੂੰ ਪੰਜਾਬ ਪੈਰਾ ਸਪੋਰਟਸ ਐਸੋਈਏਸ਼ਨ ਵੱਲੋਂ ਸਨਮਾਨ ਸਮਾਰੋਹ ਧੂਮ ਧਾਮ ਨਾਲ ਕਰਵਾਇਆ ਗਿਆ। ਇਹ “ਪੈਰਾਓਲੰਪਿਕ ਆਨਰ ਸਰਮਨੀ” ਪ੍ਰੋਗਰਾਮ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ ਹੁਸ਼ਿਆਰਪੁਰ ਵਿਖੇ ਕਰਵਾਈ ਗਈ।

ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਵਿਨਾਸ਼ ਰਾਏ ਖੰਨਾ, ਚੀਫ਼ ਪੈਟਰਨ ਪੈਰਾ ਓਲੰਪਿਕ ਕਮੇਟੀ ਆਫ਼ ਇੰਡੀਆ, ਬੀਜੇਪੀ ਸਟੇਟ ਪ੍ਰਧਾਨ ਹਿਮਾਚਲ ਪ੍ਰਦੇਸ਼ ਤੇ ਸਾਬਕਾ ਐਮ.ਪੀ ਹੁਸ਼ਿਆਰਪੁਰ ਸਨ ਜਿੰਨ੍ਹਾਂ ਦੀ ਅਗਵਾਈ ਵਿੱਚ ਇਹ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਗੁਰਸ਼ਰਨ ਸਿੰਘ ਸੈਕਟਰੀ ਜਨਰਲ ਪੀ ਸੀ ਆਈ, ਅਸ਼ੋਕ ਬੇਦੀ ਚੀਫ਼ ਸੀ ਐਨ ਐਨ ਤੇ ਐਡੀਸ਼ਨਲ ਸੈਕਟਰੀ ਪੀ ਸੀ ਆਈ, ਮਹਿੰਦਰ ਸਿੰਘ ਕੇ.ਪੀ ਸਾਬਕਾ ਐਮ.ਪੀ, ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ, ਡਾ. ਚੰਦਰ ਮੋਹਨ ਕੈਂਪਸ ਡਾਇਰੈਕਟਰ ਸਨ।

 ਪੰਜਾਬ ਪੈਰਾ ਸਪੋਰਟਸ ਦੇ ਆਗੂਆਂ ਜਸਪ੍ਰੀਤ ਸਿੰਘ ਧਾਲੀਵਾਲ, ਸ਼ਮਿੰਦਰ ਸਿੰਘ ਢਿੱਲੋਂ, ਪ੍ਰਮੋਦ ਧੀਰ, ਦਵਿੰਦਰ ਸਿੰਘ ਟਫ਼ੀ ਬਰਾੜ, ਡਾ. ਰਮਨਦੀਪ ਸਿੰਘ ਅਤੇ ਕੋਚ ਗਗਨਦੀਪ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਵੱਲੋਂ ਪਹਿਲੀ ਵਾਰ ਪੰਜਾਬ ਵਿੱਚ ਇਸ ਤਰ੍ਹਾਂ ਦਾ ਪੈਰਾ ਖਿਡਾਰੀਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ ਹੈ। ਉਹਨਾਂ ਨੇ ਦੱਸਿਆ ਅੱਜ ਦੇ ਸਮਾਗਮ ਵਿੱਚ ਪੰਜਾਬ ਦੇ ਅੰਤਰਰਾਸ਼ਟਰੀ ਮੈਡਲ ਜੇਤੂਆਂ ਨੂੰ 21000 ਰੁਪਏ ਅਤੇ ਨੈਸ਼ਨਲ ਮੈਡਲ ਜੇਤੂ ਪੈਰਾ ਖਿਡਾਰੀਆਂ ਨੂੰ 11000 ਰੁਪਏ ਨਕਦ,ਟਰਾਫ਼ੀਆਂ ਅਤੇ ਸ਼ਰਟੀਫਿਕੇਟ ਨਾਲ ਕੀਤਾ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਪੈਰਾਓਲੰਪਿਕ, ਏਸ਼ੀਅਨ ਤੇ ਕਾਮਨਵੈਲਥ ਗੇਮਜ ਦੇ ਮੈਡਲ ਜੇਤੂ ਪਾਵਰ ਲਿਫ਼ਟਿੰਗ ਖਿਡਾਰੀ ਰਜਿੰਦਰ ਸਿੰਘ ਰਹੇਲੂ, ਪੈਰਾਓਲੰਪਿਕ ਪੈਰਾਬੈਡਮਿੰਟਨ ਖਿਡਾਰਨ ਪਲਕ ਕੋਹਲੀ, ਏਸ਼ੀਅਨ ਪੈਰਾ ਗੇਮਜ਼ 2018 ਤੇ ਵਰਲਡ ਚੈਂਪੀਅਨਸ਼ਿਪ 2021-22 ਦੇ ਮੈਡਲ ਜੇਤੂ ਪੈਰਾ ਖਿਡਾਰੀ ਪਰਮਜੀਤ ਕੁਮਾਰ, ਅੰਤਰ ਰਾਸ਼ਟਰੀ ਪੱੱਧਰ ਤੇ ਪੈਰਾ ਐਥਲੈਟਿਕਸ ਤੇ ਪੈਰਾ ਤਾਈਕਮਾਂਡੋ ਵਿੱਚ ਮੈਡਲ ਜੇਤੂ ਖਿਡਾਰਨ ਵੀਨਾ ਅਰੋੜਾ, ਏਸ਼ੀਅਨ ਪੈਰਾ ਗੇਮਜ਼ 2018 ਦੇ ਮੈਡਲ ਜੇਤੂ ਮੁਹੰਮਦ ਯਸਿਰ ਖਿਡਾਰੀਆਂ ਸਮੇਤ 35 ਤੋਂ ਵੱਧ ਪੰਜਾਬ ਦੇ ਪੈਰਾ ਖਿਡਾਰੀਆਂ ਅਤੇ ਹੋਰ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ ਸਨਮਾਨਿਤ ਕੀਤਾ ਗਿਆ।

ਇਸ ਸਨਮਾਨ ਸਮਾਰੋਹ ਲਈ ਸੋਨਾਲਿਕਾ ਟਰੈਕਟਰਜ਼ ਵੱਲੋਂ ਅਮਿ੍ਰਤ ਸਾਗਰ ਮਿੱਤਲ ਵਾਈਸ ਚੇਅਰਮੈਨ ਸੋਨਾਲਿਕਾ ਟਰੈਕਟਰਜ਼ ਅਤੇ ਰਜਨੀਸ਼ ਕੁਮਾਰ ਸੰਦਲ ਹੈੱਡ ਲੀਗਲ ਐਂਡ ਸੀ ਐਸ ਆਰ  ਵੱਲੋਂ ਪਹੁੰਚ ਕੇ ਖਿਡਾਰੀਆਂ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਪ੍ਰਬੰਧਕਾਂ ਵੱਲੋਂ ਸਮੂਹ ਪੈਰਾ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਗਿਆ ਤੇ ਸਭ ਦਾ ਸਵਾਗਤ ਕੀਤਾ ਗਿਆ। ਪੰਜਾਬ ਦੇ ਸਮੂਹ ਪੈਰਾ ਖਿਡਾਰੀਆਂ ਨੇ ਸਨਮਾਨ ਸਮਾਰੋਹ ਲਈ ਸਭ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਧਾਲੀਵਾਲ,  ਜਗਰੂਪ ਸਿੰਘ ਸੂਬਾ, ਜਸਵਿੰਦਰ ਸਿੰਘ ਜੱਸ ਧਾਲੀਵਾਲ, ਮਨਪ੍ਰੀਤ ਸਿੰਘ ਸੇਖੋਂ, ਰੀਸ਼ੂ ਗਰਗ, ਅਮਨਦੀਪ ਸਿੰਘ ਬਰਾੜ, ਯਾਦਵਿੰਦਰ ਕੌਰ, ਕੋਚ ਗਗਨਦੀਪ ਸਿੰਘ, ਜਸਵੰਤ ਸਿੰਘ ਢਿੱਲੋਂ, ਜਸਇੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।

ਫੋਟੋ ਮੁਨੀਰ ।

error: copy content is like crime its probhihated