Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਬੀਜੇਪੀ ਆਗੂ ਮੈਡਮ ਨਮਿਸਾ ਮਹਿਤਾ ਨੇ ਪਿੱਪਲੀਵਾਲ ਦੇ ਨੌਜਵਾਨਾਂ ਦੇ ਨਾਲ ਛੋਟੇ ਬੱਚਿਆਂ ਨੂੰ ਵਾਲੀਵਾਲ ਦੀਆਂ ਖੇਡ ਕਿੱਟਾਂ ਵੰਡੀਆਂ

ਬੀਜੇਪੀ ਆਗੂ ਮੈਡਮ ਨਮਿਸਾ ਮਹਿਤਾ ਨੇ ਪਿੱਪਲੀਵਾਲ ਦੇ ਨੌਜਵਾਨਾਂ ਦੇ ਨਾਲ ਛੋਟੇ ਬੱਚਿਆਂ ਨੂੰ ਵਾਲੀਵਾਲ ਦੀਆਂ ਖੇਡ ਕਿੱਟਾਂ ਵੰਡੀਆਂ

ਬੀਜੇਪੀ ਆਗੂ ਮੈਡਮ ਨਮਿਸਾ ਮਹਿਤਾ ਨੇ ਪਿੱਪਲੀਵਾਲ ਦੇ ਨੌਜਵਾਨਾਂ ਦੇ ਨਾਲ ਛੋਟੇ ਬੱਚਿਆਂ ਨੂੰ ਵਾਲੀਵਾਲ ਦੀਆਂ ਖੇਡ ਕਿੱਟਾਂ ਵੰਡੀਆਂ

ਗੜ੍ਹਸ਼ੰਕਰ 17 ਅਪੈ੍ਲ (ਜਤਿੰਦਰ ਪਾਲ ਸਿੰਘ ਕਲੇਰ ) : ਮੈਂ ਹਮੇਸ਼ਾ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਲਿਜਾਉਣ ਲਈ ਤੱਤਪਰ ਰਹਿੰਦੀ ਹਾਂ ਉਪਰੋਕਤ ਸ਼ਬਦ ਸਾਡੇ ਪੱਤਰਕਾਰ ਨਾਲ ਸਾਝੇ ਕਰਦਿਆਂ ਬੀਜੇਪੀ ਦੀ ਆਗੂ ਮੈਡਮ ਨਮਿਸਾ ਮਹਿਤਾ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਸਹੀ ਦਿਸ਼ਾ ਵੱਲ ਰੱਖਣ ਲਈ ਖੇਡਾਂ ਵੱਲ ਉਤਸਾਹਿਤ ਕਰਦੇ ਰਹਿਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਅਜ ਮੈਂ ਪਿੰਡ ਪਿਪਲੀਵਾਲ ਦੇ ਨੌਜਵਾਨ ਖਿਡਾਰੀਆਂ ਦੇ ਨਾਲ ਛੋਟੇ ਛੋਟੇ ਬੱਚਿਆਂ ਨੂੰ ਵਾਲੀਵਾਲ ਦੀਆਂ ਕਿੱਟਾਂ ਇਸ ਕਰਕੇ ਦਿੱਤੀਆਂ ਹਨ ਤਾਂ ਕਿ ਉਹ ਸ਼ੁਰੂ ਤੋ ਹੀ ਆਪਣੇ ਤੋ ਵਡਿਆ ਨੂੰ ਦੇਖ ਕੇ ਖੇਡਾਂ ਵਿੱਚ ਹਿੱਸਾ ਲੈਦੇ ਰਹਿਣ। ਮੇਰੀ ਮਨ ਦੀ ਤਮੰਨਾ ਹੈ ਕਿ ਮੇਰੇ ਗੜ੍ਹਸ਼ੰਕਰ ਦਾ ਹਰ ਨੌਜਵਾਨ ਮਾੜੀਆਂ ਕੁਰੀਤੀਆਂ ਤੋਂ ਦੂਰ ਰਹੇ ਜਿਸ ਲਈ ਮੈਂ ਲੋਕਾਂ ਦੀ ਸਹਾਇਤਾ ਨਾਲ ਉਪਰਾਲਾ ਕਰਦੀ ਰਹਿੰਦੀ ਹਾਂ। ਉਹਨਾਂ ਨੇ ਸਮੂਹ ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣ ਅਤੇ ਮੁਕਾਮ ਹਾਸਲ ਕਰਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪੇ੍ਰਿਤ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਮੈਡਮ ਨਮਿਸਾ ਮਹਿਤਾ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਬਿੰਦੂ ਭੂੰਬਲਾ, ਪਿੰਕਾ ਭੂੰਬਲਾ, ਭਜਨ ਲਾਲ ਜਿੰਦਲ, ਜੀਤ ਰਾਮ, ਦਰਸ਼ਨ ਲਾਲ, ਅਸ਼ੋਕ ਕਟਾਰੀਆ, ਅਸ਼ੋਕ ਜਿੰਦਲ ਤੋ ਇਲਾਵਾ ਸਮੂਹ ਪਿੰਡ ਵਾਸੀ ਹਾਜ਼ਰ ਸਨ।