Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਕਾਠਗੜ੍ਹ, ਵਿਖੇ 26 ਵਾਂ ਜਾਗਰਣ ਬੜੀ ਹੀ ਧੂਮਧਾਮ ਨਾਲ ਮਨਾਇਆ

ਕਾਠਗੜ੍ਹ, ਵਿਖੇ 26 ਵਾਂ ਜਾਗਰਣ ਬੜੀ ਹੀ ਧੂਮਧਾਮ ਨਾਲ ਮਨਾਇਆ

ਕਾਠਗੜ੍ਹ, ਵਿਖੇ 26 ਵਾਂ ਜਾਗਰਣ ਬੜੀ ਹੀ ਧੂਮਧਾਮ ਨਾਲ ਮਨਾਇਆ

ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) : ਜੈ ਨਵਦੁਰਗਾ ਸੋਸ਼ਲ ਐਂਡ ਵੈੱਲਫੇਅਰ ਕਲੱਬ ਕਾਠਗਡ਼੍ਹ ਵੱਲੋਂ ਸਮੂਹ ਦੁਕਾਨਦਾਰਾਂ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 26ਵਾਂ ਵਿਸ਼ਾਲ ਭਗਵਤੀ ਜਾਗਰਣ ਬਡ਼ੇ ਹੀ ਉਤਸ਼ਾਹ ਤੇ ਸ਼ਰਧਾ ਪੂਰਵਕ ਕਰਵਾਇਆ ਗਿਆ । ਜਾਗਰਣ ਦੇ ਸੰਬੰਧ ਵਿਚ ਸਭ ਤੋਂ ਪਹਿਲਾਂ ਪੂਰੇ ਵਿਧੀ ਵਿਧਾਨ ਨਾਲ ਤੇਜ਼ ਵਰਮਾ ਵੱਲੋਂ ਹਵਨ ਪੂਜਾ ਕਰਵਾਈ ਗਈ, ਕੰਜਕ ਪੂਜਨ ਕੈਲਾਸ਼ ਸ਼ਰਮਾ ਵੱਲੋਂ  ਕਰਵਾਈ ਗਈ ਅਤੇ ਚੁਨਰੀ ਚੜ੍ਹਾਉਣ ਦੀ ਰਸਮ ਨੰਬਰਦਾਰ ਜਸਪਾਲ ਵੱਲੋਂ ਨਿਭਾਈ ਗਈ । ਸ੍ਰੀ ਨੈਣਾ ਦੇਵੀ ਤੋਂ ਲਿਆਂਦੀ ਗਈ ਮਈਆ ਜੀ ਦੀ ਪਵਿੱਤਰ ਜੋਤ ਨੂੰ ਮਾਂ ਦੇ ਦਰਬਾਰ ‘ਤੇ ਸਵਾਮੀ ਦਾਸ ਜੀ ਵੱਲੋਂ ਪ੍ਰਚੰਡ ਕੀਤਾ ਗਿਆ । ਜਾਗਰਣ ਦਾ ਉਦਘਾਟਨ ਬਲਾਚੌਰ ਦੇ ਮੌਜੂਦਾ ਆਪ ਪਾਰਟੀ ਦੀ ਵਿਧਾਇਕ ਸ੍ਰੀਮਤੀ ਸੰਤੋਸ਼ ਕਟਾਰੀਆ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਝੰਡੇ ਦੀ ਰਸਮ ਸਰਪੰਚ ਗੁਰਨਾਮ ਸਿੰਘ ਚਾਹਲ ਵੱਲੋਂ ਨਿਭਾਈ ਗਈ । ਜਾਗਰਣ  ਦੀ ਸ਼ੁਰੂਆਤ  ਗਣਪਤੀ ਗਣੇਸ਼ ਵੰਦਨਾ ਨਾਲ ਕੀਤੀ ਗਈ । ਇਸ ਤੋਂ ਬਾਅਦ  ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਹਰਬੰਸ ਲਾਲ ਬੰਸੀ ਦਿੱਲੀ ਵਾਲੇ ਅਤੇ ਮੁਕੇਸ਼ ਇਨਾਇਤ ਜਲੰਧਰ ਵਾਲਿਆਂ ਵੱਲੋਂ  ਇਕ ਤੋਂ ਬਾਅਦ ਇਕ ਸ਼ਾਨਦਾਰ ਮਾਂ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਗਿਆ । ਜਾਗਰਣ ਦੀ ਸਮਾਪਤੀ ਤੜਕਸਾਰ ਮਾਂ ਤਾਰਾ ਰਾਣੀ ਦੀ ਕਥਾ ਨਾਲ ਕੀਤੀ ਗਈ ਤੇ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ । ਪ੍ਰਬੰਧਕਾਂ ਵੱਲੋਂ ਦਿਨ ਸਮੇਂ ਜਿਥੇ ਮਹਾਮਾਈ ਦੇ ਲੰਗਰ ਅਤੁੱਟ ਵਰਤਾਏ ਗਏ ਉੱਥੇ ਹੀ ਰਾਤ ਸਮੇਂ ਚਾਹ ਪਕੌੜਿਆਂ ਦੇ ਲੰਗਰ ਵੀ ਲਗਾਏ ਗਏ । ਵੱਡੀ ਗਿਣਤੀ ਵਿਚ ਭਗਤਜਨਾਂ ਨੇ ਪਕੌੜਿਆਂ ਦੇ ਲੰਗਰ ਵੀ ਲਗਾਏ ਗਏ । ਵੱਡੀ ਗਿਣਤੀ ਵਿਚ ਭਗਤਜਨਾਂ ਨੇ ਜਾਗਰਣ ‘ਚ ਪਹੁੰਚ ਕੇ ਮਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮਾਂ ਦਾ ਸੁੰਦਰ ਭਵਨ ਸੰਗਤਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।  ਸਟੇਜ ਸਕੱਤਰ ਦੀ ਭੂਮਿਕਾ ਸਤੀਸ਼  ਸ਼ਰਮਾ ਵਲੋਂ ਬਾਖੂਬੀ ਨਿਭਾਈ ਗਈ ।

ਇਸ ਮੌਕੇ ਅਕਾਲੀ ਆਗੂ ਬੀਬੀ ਸੁਨੀਤਾ ਚੌਧਰੀ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਬੀਜੇਪੀ ਆਗੂ ਅਸ਼ੋਕ ਬਾਂਠ, ਬ੍ਰਿਗੇਡੀਅਰ ਰਾਜ ਕੁਮਾਰ, ਸਾ. ਸਰਪੰਚ ਜੋਗਿੰਦਰਪਾਲ ਦੱਤ, ਸਾ. ਸਰਪੰਚ ਸੁਭਾਸ਼ ਆਨੰਦ, ਮਾਰਕੀਟ ਪ੍ਰਧਾਨ ਰਾਜ ਕੁਮਾਰ ਆਨੰਦ, ਕਮਲ ਜੋਸ਼ੀ, ਮੰਗਤ ਵਰਮਾ, ਰਵੀ ਟੈਲੀਕੌਮ, ਮਾ. ਗਰੇ ਸਟਾਰ, ਨਵਾਬ ਇਲੈਕਟ੍ਰੋਨਿਕ, ਲਵਲੀ ਇਲੈਕਟ੍ਰੋਨਿਕ, ਬੱਬੂ ਆਨੰਦ, ਰਿੰਕੂ ਵਰਮਾ, ਰਾਮ ਕੁਮਾਰ ਰਾਮਾ, ਸਰਵਣ ਮੀਲੂ, ਵਿਜੇ ਸ਼ਰਮਾ, ਕਾਬਲ ਚੇਚੀ, ਅਸ਼ੋਕ ਕਟਾਰੀਆ, ਵਿਸ਼ਾਲ ਅਨੰਦ, ਬੌਬੀ ਪੰਚ, ਰਘੂ ਭਾਰਦਵਾਜ, ਵਿਜੇ ਭਾਰਦਵਾਜ, ਮਿੰਟੂ ਆਨੰਦ, ਸੁਭਾਸ਼ ਭਾਟੀਆ, ਰੋਹਿਤ, ਲਾਡੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ।