Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing LATEST.. ਜੂਡੋ ਖਿਡਾਰੀਆਂ ਦੇ 40 ਸਾਲਾਂ ਦੇ ਸੰਘਰਸ਼ਮਈ ਸਫ਼ਰ ਦੀ ਦਾਸਤਾਨ,ਜਲਦੀ ਹੀ ਫ਼ਿਲਮੀ ਪਰਦੇ ਉੱਤੇ ਦੇਖਣੇ ਖੇਡ ਪ੍ਰੇਮੀ

LATEST.. ਜੂਡੋ ਖਿਡਾਰੀਆਂ ਦੇ 40 ਸਾਲਾਂ ਦੇ ਸੰਘਰਸ਼ਮਈ ਸਫ਼ਰ ਦੀ ਦਾਸਤਾਨ,ਜਲਦੀ ਹੀ ਫ਼ਿਲਮੀ ਪਰਦੇ ਉੱਤੇ ਦੇਖਣੇ ਖੇਡ ਪ੍ਰੇਮੀ

ਜੂਡੋ ਖਿਡਾਰੀਆਂ ਦੇ 40 ਸਾਲਾਂ ਦੇ ਸੰਘਰਸ਼ਮਈ ਸਫ਼ਰ ਦੀ ਦਾਸਤਾਨ,ਜਲਦੀ ਹੀ ਫ਼ਿਲਮੀ ਪਰਦੇ ਉੱਤੇ ਦੇਖਣੇ ਖੇਡ ਪ੍ਰੇਮੀ

ਫਿਲਮ ਬਣਾਉਣ ਦਾ ਪਹਿਲਾ ਪੜਾਅ ਹੋਇਆ ਪੂਰਾ

ਗੁਰਦਾਸਪੁਰ 9 ਅਪ੍ਰੈਲ ( ਅਸ਼ਵਨੀ ) – ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੁਨਹਿਰੀ ਪੰਨਿਆਂ ਵਿੱਚ ਇੱਕ ਹੋਰ ਪੰਨਾ ਜਲਦੀ ਹੀ ਸ਼ਾਮਿਲ ਹੋਣ ਜਾ ਰਿਹਾ ਹੈ। ਕਿਉਂਕਿ ਹੁਣ ਇਸ ਸੈਂਟਰ ਦੇ 40 ਸਾਲਾਂ ਸੰਘਰਸ਼ ਦੀ ਗਾਥਾ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਫ਼ਿਲਮੀ ਪਰਦੇ ਉਪਰ ਦੇਖਣ ਨੂੰ ਮਿਲੇਗੀ। ਇਹ ਸਾਰਾ ਉਪਰਾਲਾ ਬੰਬਈ ਵਾਸੀ ਨੌਂਜਵਾਨ ਫਿਲਮ ਮੇਕਰ ਵਰੁਣ ਛਾਪੇਕਰ ਵਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਗੁਰਦਾਸਪੁਰ ਵਿਖੇ ਰਹਿ ਕੇ ਇਸ ਸੈਂਟਰ ਦੇ ਹਰ ਪਹਿਲੂਆਂ ਤੇ ਘੋਖ ਪੜਤਾਲ ਕਰਕੇ 500 ਪੰਨਿਆਂ ਦੀ ਕਹਾਣੀ ਬਣਾ ਕੇ ਕੀਤਾ ਹੈ। ਗੁਰਦਾਸਪੁਰ ਜੂਡੋਕਾ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਵਰੁਣ ਛਾਪੇਕਰ ਦੇ ਇਸ ਸ਼ਾਨਾਮੱਤੇ ਯੋਗਦਾਨ ਬਦਲੇ ਜੂਡੋ ਸੈਂਟਰ ਗੁਰਦਾਸਪੁਰ ਵਿਖੇ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸ਼ਾਸਤਰੀ ਨੇ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਹ ਫ਼ਿਲਮੀ ਕਹਾਣੀ ਉਨ੍ਹਾਂ ਖਿਡਾਰੀਆਂ ਦੀ ਹੈ। ਜਿਨ੍ਹਾਂ ਨੇ ਜ਼ਿੰਦਗੀ ਦੀ ਸ਼ੁਰੂਆਤ ਵਿਚ ਮੁਸ਼ਕਿਲ ਪਲਾਂ ਨੂੰ ਹੰਢਾਇਆ ਹੈ। ਗਰੀਬੀ, ਭੁੱਖਮਰੀ, ਡਰ, ਸਹਿਮ ਦੇ ਪਰਛਾਵਿਆਂ ਨੂੰ ਚੀਰ ਕੇ ਦੇਸ਼ ਵਿਦੇਸ਼ ਵਿੱਚ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ। ਇਹ ਕਹਾਣੀ 1982 ਵਿਚ ਮਹਾਤਮਾ ਗਾਧੀ ਸਕੂਲ ਤੋਂ ਸ਼ੁਰੂ ਹੋ ਕੇ ਸ਼ਕਰਗੜ੍ਹ ਡੀ ਏ ਵੀ ਸਕੂਲ ਰਾਹੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਦਾਸਪੁਰ ਦੇ ਵੱਖ ਵੱਖ ਕਮਰਿਆਂ ਵਿੱਚ ਕੀਤੇ ਸੰਘਰਸ਼ਾਂ ਦੀ ਹੈ। ਪੰਜਾਬ ਦੇ ਸਭਿਆਚਾਰ, ਰਾਜਨੀਤਕ ਉਥਲ ਪੁਥਲ ਦੌਰਾਨ ਨੌਜਵਾਨ ਪੀੜ੍ਹੀ ਦੀ ਤ੍ਰਾਸਦੀ ਦੀ ਕਹਾਣੀ ਹੈ।ਇਸ ਮੌਕੇ ਇੰਸਪੈਕਟਰ ਰਾਜ ਕੁਮਾਰ ਸ਼ਰਮਾ, ਸਤੀਸ਼ ਕੁਮਾਰ, ਦਵਿੰਦਰ ਕੁਮਾਰ ਬਾਸਕਟਬਾਲ ਕੋਚ, ਮੈਡਮ ਬਲਵਿੰਦਰ ਕੌਰ ਰਾਵਲਪਿੰਡੀ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਨੇ ਖਿਡਾਰੀਆਂ ਨਾਲ ਆਪਣੀਆਂ ਪਿਛਲੀਆਂ ਯਾਦਾਂ ਦੀ ਪਟਾਰੀ ਨੂੰ ਪੇਸ਼ ਕੀਤਾ। ਵਰੁਣ ਛਾਪੇਕਰ ਨੇ ਪੰਜਾਬੀ ਲੋਕਾਂ ਵਲੋਂ ਮਿਲੇ ਸਹਿਯੋਗ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਆਪਣੀ ਕਹਾਣੀ ਦੇ ਦੂਜੇ ਪੜਾਅ ਨੂੰ ਪੂਰਾ ਕਰਨ ਲਈ ਜਲਦੀ ਹੀ ਪੰਜਾਬ ਪਰਤਣਗੇ। ਇਸ ਮੌਕੇ ਰਵੀ ਕੁਮਾਰ ਜੂਡੋ ਕੋਚ ਸਮੇਤ ਹੋਰ ਸ਼ਖਸੀਅਤਾਂ ਹਾਜਰ ਸਨ।