Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing “ਖੇਡਾਂ ਵਤਨ ਪੰਜਾਬ ਦੀਆਂ” ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨਹੋਤਾ ਦੇ 22 ਵਿਦਿਆਰਥੀ ਉੱਪ ਜਿਲ੍ਹਾ ਸਿੱਖਿਆ..

“ਖੇਡਾਂ ਵਤਨ ਪੰਜਾਬ ਦੀਆਂ” ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨਹੋਤਾ ਦੇ 22 ਵਿਦਿਆਰਥੀ ਉੱਪ ਜਿਲ੍ਹਾ ਸਿੱਖਿਆ..

ਗੜ੍ਹਦੀਵਾਲਾ (ਚੌਧਰੀ) 

ਖੇਡਾਂ ਵਤਨ ਪੰਜਾਬ ਦੀਆਂ” ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨਹੋਤਾ ਦੇ 22 ਵਿਦਿਆਰਥੀ ਉੱਪ ਜਿਲ੍ਹਾ ਸਿੱਖਿਆ ਅਫਸਰ ਵਲੋਂ ਸਨਮਾਨਿਤ

3 ਅਕਤੂਬਰ : ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨਹੋਤਾ ਵਿਖੇ ਉੱਪ ਜਿਲ੍ਹਾ ਸਿੱਖਿਆ ਅਫਸਰ (ਅ) ਸ. ਸੁਖਵਿੰਦਰ ਸਿੰਘ ਵੱਲੋਂ ਸਕੂਲ ਦਾ ਅਚਨਚੇਤ ਨਰੀਖਣ ਕੀਤਾ ਗਿਆ। ਸਕੂਲ ਪਹੁੰਚ ਤੇ ਉਨ੍ਹਾਂ ਦਾ ਸਕੂਲ ਮੁੱਖੀ ਸਰਜੀਵਨ ਕੁਮਾਰ ਅਤੇ ਸਮੂਹ ਸਟਾਫ ਵੱਲੋਂ ਸਵਾਗਤ ਕੀਤਾ ਗਿਆ। ਉੱਪ ਜਿਲ੍ਹਾ ਸਿੱਖਿਆ ਅਫਸਰ ਸ.ਸੁਖਵਿੰਦਰ ਸਿੰਘ ਵੱਲੋਂ ਸਵੇਰ ਦੀ ਸਭਾ ਵਿੱਚ ਸਕੂਲ ਦੇ ਜਿਨ੍ਹਾਂ ਵਿਦਿਆਰਥੀਆਂ ਨੇ “ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਜਿਲ੍ਹਾ ਪੱਧਰ ਤੇ ਪੁਜੀਸ਼ਨਾਂ ਹਾਸਲ ਕੀਤੀਆਂ ਹਨ ਉਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਜਿਸ ਵਿੱਚ ਜਿਲ੍ਹਾ ਪੱਧਰੀ ਕਿੱਕ ਬਾਕਸਿੰਗ ਚੈਪੀਅਨਸਿਪ ਵਿੱਚ ਆਪਣੇ ਭਾਰ ਵਰਗ ਵਿੱਚ ਸਰਬਜੀਤ ਸਿੰਘ ਨੇ ਗੋਲਡ ਮੈਡਲ, ਲਵਪ੍ਰੀਤ ਸਿੰਘ ਨੇ ਗੋਲਡ ਮੈਡਲ, ਸੋਰਵ ਕੁਮਾਰ ਨੇ ਗੋਲਡ ਮੈਡਲ, ਸਪਨਾ ਰਾਣੀ ਗੋਲਡ ਮੈਡਲ, ਸੁਖਮਨਜੀਤ ਕੌਰ ਗੋਲਡ ਮੈਡਲ, ਵਿਵੇਕ ਸਿਲਵਰ ਮੈਡਲ, ਮਹੋਦਰੀ ਸਿਲਵਰ ਮੈਡਲ, ਕਾਰਤਿਕ ਸਿਲਵਰ ਮੈਡਲ, ਹਰਮਨ ਸਿੰਘ ਸਿਲਵਰ ਮੈਡਲ, ਨੀਰਜ ਕੁਮਾਰ ਸਿਲਵਰ ਮੈਡਲ, ਪਵਨਜੋਤ ਕੌਰ ਬ੍ਰਾਜ ਮੈਡਲ, ਦਿਨੇਸ਼ ਕੁਮਾਰ ਬ੍ਰਾਜ ਮੈਡਲ, ਸੁਖਮਨਜੀਤ ਸਿੰਘ ਬ੍ਰਾਜ ਮੈਡਲ, ਨਿਸਾਂਤ ਕੇਸਵ ਬ੍ਰਾਜ ਮੈਡਲ, ਸਾਹਿਲ ਠਾਕੁਰ ਬ੍ਰਾਜ ਮੈਡਲ, ਸਿਵਾਨੀ ਬ੍ਰਾਜ ਮੈਡਲ, ਪਲਕ ਬ੍ਰਾਜ ਮੈਡਲ, ਸੁਨਾਕਸੀ ਬ੍ਰਾਜ ਮੈਡਲ, ਗਗਨਦੀਪ ਸਿੰਘ ਬ੍ਰਾਜ ਮੈਡਲ,ਅਰਮਾਨ ਬ੍ਰਾਜ ਮੈਡਲ, ਅਰੂਣ ਡਡਵਾਲ ਬ੍ਰਾਜ ਮੈਡਲ ਦੇ ਕਿ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸਰਕਾਰੀ ਸਕੂਲ ਮਨਹੋਤਾ ਦੇ ਪੰਜ ਕਿੱਕ ਬਾਕਸਿੰਗ ਖਿਡਾਰੀਆਂ ਦੀ ਚੌਣ ਰਾਜ ਪੱਧਰੀ ਖੇਡਾਂ ਲਈ ਹੋਈ ਹੈ ਜੋ ਕਿ ਪੰਦਰਾਂ ਅਕਤੂਬਰ ਤੋ ਬਰਨਾਲਾ ਵਿਖੇ ਹੋ ਰਹੀਆ ਹਨ। ਉੱਪ ਜਿਲ੍ਹਾ ਸਿੱਖਿਆ ਅਫਸਰ ਸ. ਸੁਖਵਿੰਦਰ ਸਿੰਘ ਵਲੋਂ ਇਸ ਜਿਤੱ ਦਾ ਸਿਹਰਾ ਪੀ ਟੀ ਆਈ ਰਛਪਾਲ ਸਿੰਘ ਜੀ ਨੂੰ ਦਿਤਾ ਜਿਹਨਾਂ ਦੀ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿੱਚ ਵਿਸ਼ਾਲ ਉਪਲੱਬਧੀਆਂ ਪ੍ਰਾਪਤ ਕੀਤੀਆਂ। ਉਪ ਜਿਲ੍ਹਾ ਸਿੱਖਿਆ ਅਫਸਰ ਸ. ਸੁਖਵਿੰਦਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਖੇਡਣ ਲਈ , ਨਸ਼ਿਆਂ ਤੋਂ ਦੂਰ ਰਹਿਣ ਲਈ, ਤੇ ਵਾਤਾਵਰਨ ਨੂੰ ਸਾਫ ਰੱਖਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸਮੂਹ ਸਟਾਫ ਨੂੰ ਪੜ੍ਹਾਈ , ਖੇਡਾਂ ,ਅਤੇ ਸਕੂਲ ਦੀ ਸਾਫ ਸਫਾਈ ਵਿੱਚ ਯੋਗਦਾਨ ਪਾਉਣ ਲਈ ਮੁਬਾਰਕਬਾਦ ਦਿੱਤੀ। ਇਸ ਮੋਕੇ ਤੇ ਪ੍ਰਿੰਸੀਪਲ ਸਰਜੀਵਨ ਕੁਮਾਰ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਸੁਰਿੰਦਰ ਸਿੰਘ, ਸੁਭਾਸ਼ ਚੰਦਰ, ਖੁਸਵੰਤ ਸਿੰਘ, ਨਿਰਮਲ ਸੌਖਲਾ,ਰਛਪਾਲ ਸਿੰਘ ਉੱਪਲ, ਸਜੀਵ ਕੁਮਾਰ ਭਾਟੀਆ, ਅਨਿਲ ਕੁਮਾਰ, ਸਤਵਿੰਦਰ ਸਿੰਘ ਸਜੀਵ ਕੁਮਾਰ, ਰਣਬੀਰ ਸਿੰਘ, ਨਵਨੀਤ ਕੌਰ, ਰੀਨਾ ਕੁਮਾਰੀ, ਨਵਜੋਤ ਕੌਰ, ਮਨੋਜ ਕੁਮਾਰੀ, ਜਤਿੰਦਰ ਕੌਰ, ਬਰਿੰਦਰ ਕੌਰ, ਅਨੂਪਮਾ ਦੇਵੀ, ਸੁਜੇਤਾ ਬਾਲੀ,ਅਤੇ ਸਮੂਹ ਸਟਾਫ ਹਾਜਰ ਸੀ।

error: copy content is like crime its probhihated