Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਸੁਨਿਹਰਾ ਭਾਰਤ ਸੰਸਥਾ ਵਲੋਂ ਦਿੱਤਾ 53 ਯੂਨਿਟ ਖੂਨ ਸਿਵਿਲ ਹਸਪਤਾਲ ਦੇ ਮਰੀਜਾਂ ਲਈ ਹੋਵੇਗਾ ਵਰਦਾਨ ਸਾਬਿਤ : ਐਸ.ਐਮ.ਓ ਰਵਿੰਦਰ ਸਿੰਘ

ਸੁਨਿਹਰਾ ਭਾਰਤ ਸੰਸਥਾ ਵਲੋਂ ਦਿੱਤਾ 53 ਯੂਨਿਟ ਖੂਨ ਸਿਵਿਲ ਹਸਪਤਾਲ ਦੇ ਮਰੀਜਾਂ ਲਈ ਹੋਵੇਗਾ ਵਰਦਾਨ ਸਾਬਿਤ : ਐਸ.ਐਮ.ਓ ਰਵਿੰਦਰ ਸਿੰਘ

ਸੁਨਿਹਰਾ ਭਾਰਤ ਸੰਸਥਾ ਵਲੋ ਦਿੱਤਾ 53 ਯੂਨਿਟ ਖੂਨ ਸਿਵਿਲ ਹਸਪਤਾਲ ਦੇ ਮਰੀਜਾਂ ਲਈ ਹੋਵੇਗਾ ਵਰਦਾਨ ਸਾਬਿਤ : ਐਸ. ਐਮ.ਓ ਰਵਿੰਦਰ ਸਿੰਘ

ਬਟਾਲਾ, 5 ਅਪ੍ਰੈਲ (ਅਵਿਨਾਸ਼ ਸ਼ਰਮਾ) : ਸੁਨਿਹਰਾ ਭਾਰਤ ਰਜਿ. ਪੰਜਾਬ ਦੇ ਗੁਰਦਾਸਪੁਰ ਯੂਨਿਟ ਵਲੋ ਤੀਸਰਾ ਖੂਨਦਾਨ ਕੈਂਪ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ’ਤੇ ਆਈ. ਪੀ. ਐਸ ਅਧਿਕਾਰੀ ਗੌਰਵ ਤੂਰਾ ਐਸ. ਐਸ. ਪੀ ਬਟਾਲਾ ਵਲੋ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਸਿਵਿਲ ਹਸਪਤਾਲ ਬਟਾਲਾ ਦੇ ਐਸ. ਐਮ. ਓ ਡਾਕਟਰ ਰਵਿੰਦਰ ਸਿੰਘ ਨੇ ਵਿਸ਼ੇਸ ਤੌਰ ’ਤੇ ਸਿਰਕਤ ਕੀਤੀ। ਇਸ ਮੌਕੇ ਤੇ ਸੁਨਿਹਰਾ ਭਾਰਤ ਦੇ ਸੂਬਾ ਪ੍ਰਧਾਨ ਜੋਗਿੰਦਰ ਅੰਗੂਰਾਲਾ ਦੀ ਅਗਵਾਈ ਵਿੱਚ ਜਿਲਾ ਚੇਅਰਮੈਨ ਜਗਤਪਾਲ ਮਹਾਜਨ, ਖਜਾਨਚੀ ਰਵੀ ਸਰਮਾ ,ਸੀਨੀਅਰ ਵਾਇਸ ਪ੍ਰਧਾਨ ਗੁਰਵਿੰਦਰ ਸ਼ਰਮਾ ਅਤੇ ਪੰਜਾਬ ਸਕੱਤਰ ਵਰਿੰਦਰ ਆਸਟ ਵਲੋ ਐਸ. ਐਸ. ਪੀ ਬਟਾਲਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘੀ ਜੀ ਆਇਆਂ ਕਰਦੇ ਹੋਏ ਸਵਾਗਤ ਕੀਤਾ। ਇਸ ਮੌਕੇ ’ਤੇ ਸੁਨਿਹਰਾ ਭਾਰਤ ਦੇ ਜਿਲਾ ਪ੍ਰਧਾਨ ਰੋਹਿਤ ਅਗਰਵਾਲ ਅਤੇ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਈਸੂ ਰਾਂਚਲ ਨੇ ਕਿਹਾ ਕਿ ਇਸ ਖੂਨਦਾਨ ਵਿੱਚ ਸਾਨੂੰ ਬਹੁਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਸਹਿਯੋਗ ਦਿੱਤਾ ਹੈ। ਉਨਾਂ ਸਾਂਝੇ ਤੌਰ ’ਤੇ ਕਿਹਾ ਕਿ ਇਸ ਕੈਂਪ ਨੂੰ ਕਾਮਯਾਬ ਬਣਾਉਣ ਲਈ ਜਿਹੜੇ ਜਿਹੜੇ ਸਾਥੀਆਂ ਨੇ ਸਹਿਯੋਗ ਦਿੱਤਾ ਹੈ ਉਨਾਂ ਦੇ ਸਦਾ ਰਿਣੀ ਰਹਾਂਗੇ। ਉਨਾਂ ਕਿਹਾ ਕਿ ਸੂਬਾ ਪ੍ਰਧਾਨ ਜੋਗਿੰਦਰ ਅੰਗੂਰਾਲਾ ਦੀ ਅਗਵਾਈ ਵਿੱਚ ਹੋਰ ਵੀ ਕਈ ਨਵੇਂ ਪ੍ਰੋਜੈਕਟਾਂ ਦੀ ਤਿਆਰੀ ਚੱਲ ਰਹੀ ਹੈ ਜਿਸ ਨੂੰ ਸੂਬਾ ਪ੍ਰਧਾਨ ਵਲੋ ਜਲਦ ਹਰੀ ਝੰਡੀ ਦਿੱਤੀ ਜਾਵੇਗੀ। ਇਸ ਮੌਕੇ ’ਤੇ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਸਿਰਕਤ ਕਰਨ ਵਾਲੇ ਐਸ. ਐਸ. ਪੀ ਬਟਾਲਾ ਗੌਰਵ ਤੂਰਾ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਅਜਿਹੇ ਸਮਾਜ ਭਲਾਈ ਉਪਰਾਲੇ ਕਰਨੇ ਚਾਹੀਦੇ ਹਨ। ਐਸ. ਐਸ. ਪੀ ਗੌਰਵ ਤੂਰਾ ਨੇ ਕਿਹਾ ਕਿ ਸੁਨਿਹਰਾ ਭਾਰਤ ਦੀ ਸਾਰੀ ਟੀਮ ਵਧਾਈ ਦੀ ਪਾਤਰ ਹੈ ਜਿਹਨਾਂ ਵਲੋ ਸਾਂਝਾ ਉਪਰਾਲੇ ਕਰਕੇ 53 ਯੂਨਿਟ ਖੂਨ ਸਿਵਿਲ ਹਸਪਤਾਲ ਨੂੰ ਦਿੱਤਾ ਹੈ। ਵਿਸ਼ੇਸ ਤੌਰ ‘ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਕੌਂਸਲਰ ਰਾਜੇਸ ਤੁੱਲੀ, ਕੌਂਸਲਰ ਬਲਵਿੰਦਰ ਮਿੰਟਾ, ਕੌਂਸਲਰ ਸਰਦੂਲ ਸਿੰਘ ਅਤੇ ਪਾਰਟੀ ਵਰਕਰਾਂ ਦਾ ਸੁਨਹਿਰਾ ਭਾਰਤ ਦੀ ਟੀਮ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਖੂਨਦਾਨ ਕੈਂਪ ਵਿੱਚ ਵਿਸ਼ੇਸ ਯੋਗਦਾਨ ਪਾਉਣ ਵਾਲੇ ਐਸ. ਐਮ. ਓ ਬਟਾਲਾ ਡਾਕਟਰ ਰਵਿੰਦਰ ਸਿੰਘ ਨੇ ਕਿਹਾ ਕਿ ਸੁਨਿਹਰਾ ਭਾਰਤ ਸੰਸਥਾ ਵੱਲੋ ਦਿੱਤਾ 53 ਯੂਨਿਟ ਖੂਨ ਸਿਵਿਲ ਹਸਪਤਾਲ ਦੇ ਮਰੀਜਾਂ ਲਈ ਵਰਦਾਨ ਸਾਬਿਤ ਹੋਵੇਗਾ। ਐਸ. ਐਮ. ਓ ਬਟਾਲਾ ਡਾਕਟਰ ਰਵਿੰਦਰ ਸਿੰਘ ਨੇ ਕਿਹਾ ਕਿ ਉਹ ਬਾਕੀ ਸੰਸਥਾਵਾਂ ਨੂੰ ਵੀ ਅਪੀਲ ਕਰਦੇ ਹਨ ਕਿ ਅਜਿਹੇ ਉਪਰਾਲੇ ਵੱਧ ਤੋਂ ਵੱਧ ਹੋਣੇ ਚਾਹੀਦੇ ਹਨ ਜਿਸ ਦਾ ਲਾਭ ਸਿੱਧੇ ਤੌਰ ਤੇ ਹਸਪਤਾਲ ਦੇ ਮਰੀਜਾਂ ਨੂੰ ਮਿਲੇ। ਅੰਤ ਵਿੱਚ ਪ੍ਰਧਾਨ ਜੋਗਿੰਦਰ ਅੰਗੂਰਾਲਾ ਦੀ ਦੂਰਦਰਸੀ ਸੋਚ ਸਦਕਾ ਸਾਰੇ ਖੂਨ ਦਾਨ ਕੈਂਪ ਵਿੱਚ ਹਿਸਾ ਲੈਣ ਵਾਲੇ ਵਿਅਕਤੀਆਂ ਨੂੰ ਪ੍ਰਦੂਸਣ ਅਤੇ ਵਾਤਾਵਰਨ ਨੂੰ ਸਾਫ ਕਰਨ ਲਈ ਇੱਕ ਇੱਕ ਪੌਦਾ ਦੇ ਕੇ ਸੇਵਾ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ’ਤੇ ਰਾਜਨ ਭਾਟੀਆ, ਲਵਲੀ ਕੁਮਾਰ, ਹੈਪੀ ਅਗਰਵਾਲ, ਹਰਪ੍ਰੀਤ ਰਾਜੂ, ਸਿਵ ਸੈਨਾ ਸਮਾਜਵਾਦੀ ਰਾਜੀਵ ਮਹਾਜਨ, ਵਿਸਵਾਸ ਫਾਂਊਡੇਸ਼ਨ ਦੇ ਪ੍ਰਧਾਨ ਸੰਮੀ ਕਪੂਰ, ਬਲੱਡ ਇੰਚਾਰਜ ਮਨੀਸ਼ ਤ੍ਰੇਹਨ, ਬਟਾਲਾ ਸੈਕਟਰੀ ਰਾਹੁਲ ਕੁਮਾਰ, ਸਿੱਖਿਆ ਵਿਭਾਗ ਤੋ ਗਗਨਦੀਪ ਸਿੰਘ, ਭਾਰਤੀ ਯੋਗ ਸੰਸਥਾਨ ਤੋ ਰਾਜੇਸ ਤ੍ਰੇਹਨ , ਪ੍ਰਸਿੱਧ ਮਾਡਲ ਰਿੰਕਾ ਰਾਂਕਸ, ਸੀਨੀਅਰ ਪੱਤਰਕਾਰ ਸਾਹਿਲ ਮਹਾਜਨ, ਰਵੀ ਰੰਧਾਵਾ ,ਰਮੇਸ ਬਹਿਲ , ਚੰਦਨ ਭੰਡਾਰੀ , ਐਫ. ਸੀ ਵਰਮਾ ਦੇ ਪਿ੍ਰੰਸੀਪਲ ਸਸ਼ੀ ਭੂਸ਼ਨ ਵਰਮਾ, ਵਿਸਵ ਹਿੰਦੂ ਸੰਘ ਦੇ ਜਿਲਾ ਪ੍ਰਧਾਨ ਸੰਜੂ ਮਹਿਤਾ, ਯਾਦਵਿੰਦਰ ਸਿੰਘ ਬਬਲੂ, ਬਲਜਿੰਦਰ ਸਿੰਘ , ਵਿਨੋਦ ਗੋਰਾ ਪੀ.ਆਰ.ਓ ਅਤੇ ਸ਼ਹਿਰ ਦੀਆਂ ਕਈ ਹਸਤੀਆਂ ਮੌਜੂਦ ਸਨ।

error: copy content is like crime its probhihated