Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਮਹਿਲਾ ਡਾਕਟਰ ਵਲੋਂ ਖੁਦਕੁਸ਼ੀ ਕਰਨ ਤੇ ਵਿਰੋਧ ‘ਚ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਨੇ ਸ਼ਹਿਰ ਵਿੱਚ ਰੋਸ਼ ਮਾਰਚ ਕਰਕੇ ਡੀਸੀ ਨੂੰ ਦਿੱਤਾ ਮੰਗ ਪੱਤਰ 

ਮਹਿਲਾ ਡਾਕਟਰ ਵਲੋਂ ਖੁਦਕੁਸ਼ੀ ਕਰਨ ਤੇ ਵਿਰੋਧ ‘ਚ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਨੇ ਸ਼ਹਿਰ ਵਿੱਚ ਰੋਸ਼ ਮਾਰਚ ਕਰਕੇ ਡੀਸੀ ਨੂੰ ਦਿੱਤਾ ਮੰਗ ਪੱਤਰ 

ਮਹਿਲਾ ਡਾਕਟਰ ਵਲੋਂ ਖੁਦਕੁਸ਼ੀ ਕਰਨ ਤੇ ਵਿਰੋਧ ‘ਚ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਨੇ ਸ਼ਹਿਰ ਵਿੱਚ ਰੋਸ਼ ਮਾਰਚ ਕਰਕੇ ਡੀਸੀ ਨੂੰ ਦਿੱਤਾ ਮੰਗ ਪੱਤਰ 

ਗੁਰਦਾਸਪੁਰ, 3 ਅਪ੍ਰੈਲ ( ਅਸ਼ਵਨੀ ) – ਰਾਜਸਥਾਨ ਦੇ ਦੌਸਾ ਵਿੱਚ ਪੁਲਿਸ ਅਤੇ ਰਾਜਨੇਤਾਵਾਂ ਦੇ ਤਸ਼ੱਦਦ ਤੋਂ ਤੰਗ ਪਰੇਸ਼ਾਨ ਮਹਿਲਾ ਡਾਕਟਰ ਅਰਚਨਾ ਸ਼ਰਮਾ ਵੱਲੋਂ ਸੁਸਾਇਡ (ਖੁਦਕੁਸ਼ੀ) ਕਰਨ ਦੇ ਵਿਰੋਧ ਵਿੱਚ ਬੀਤੇ ਦਿਨ ਗੁਰਦਾਸਪੁਰ ਦੇ ਪ੍ਰਾਇਵੇਟ ਹਸਪਤਾਲ ਦੇ ਡਾਕਟਰਾਂ ਨੇ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ਡਾ. ਬੀ.ਐੱਸ.ਬਾਜ਼ਵਾ ਦੀ ਅਗਵਾਈ ਵਿੱਚ ਨਿੱਜੀ ਹਸਪਤਾਲਾਂ ਦੀਆ ਸਾਰੀਆਂ ਸੇਹਤ ਸੇਵਾਵਾਂ ਠਪ ਰੱਖ ਕੇ ਸ਼ਹਿਰ ਵਿੱਚ ਰੋਸ਼ ਮਾਰਚ ਕੱਢਿਆ । ਜਿਸ ਤੋਂ ਬਾਅਦ ਮਹਿਲਾ ਡਾਕਟਰ ਨੂੰ ਆਤਮਘਾਤ ਕਰਨ ਲਈ ਮਜ਼ਬੂਰ ਕਰਨ ਵਾਲੇ ਲੋਕਾਂ ਦੇ ਖਿਲਾਫ ਮਾਮਲੇ ਦਰਜ ਕਰ ਗਿਰਫਤਾਰ ਕਰਨ ਦੀ ਮੰਗ ਨੂੰ ਲੈਕੇ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।

ਇਸ ਸੰਬੰਧੀ ਡਾ. ਬੀਐਸ ਬਾਜਵਾ ਨੇ ਦੱਸਿਆ ਕਿ 28 ਮਾਰਚ ਨੂੰ ਡਾ ਅਰਚਨਾ ਸ਼ਰਮਾ ਨੇ ਇਕ ਗਰਭਵਤੀ ਔਰਤ ਦੀ ਮੌਤ ਦੇ ਬਾਅਦ ਰਿਸ਼ਤੇਦਾਰਾ ਅਤੇ ਪੁਲਿਸ ਦੇ ਦਬਾਅ ਤੋਂ ਤੰਗ ਆ ਕੇ ਆਤਮਘਾਤ ਕਰ ਲਿਆ ਸੀ। ਡਾ. ਅਰਚਨਾ ਸ਼ਰਮਾ ਨੂੰ ਮਰੀਜ ਦੇ ਰਿਸ਼ਤੇਦਾਰਾ ਵੱਲੋਂ ਰਿਪੋਰਟ ਗਲਤ ਤਿਆਰ ਕਰਨ ਸੰਬੰਧੀ ਦਬਾਅ ਬਣਾਇਆ ਜਾ ਰਿਹਾ ਸੀ। ਮੌਤ ਤੋਂ ਬਾਅਦ ਪੁਲਿਸ ਨੇ ਕੇਸ ਦੀ ਜਾਂਚ ਕਰਨ ਦੀ ਬਜਾਏ ਡਾਕਟਰ ‘ਤੇ ਹੀ ਧਾਰਾ 302 ਦੇ ਅਧੀਨ ਮਾਮਲੇ ਦਰਜ ਕੀਤਾ। ਜਿਸ ਤੋਂ ਪਰੇਸ਼ਾਨ ਮਹਿਲਾ ਡਾਕਟਰ ਵੱਲੋਂ ਆਤਮ ਹੱਤਿਆ ਕਰ ਲਈ ਗਈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਦੇਸ਼ ਭਰ ਦੇ ਡਾਕਟਰਾਂ ਵਿੱਚ ਰੋਸ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਡਾਕਟਰ ਨੂੰ ਭਗਵਾਨ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਜਦਕਿ ਦੂਜੇ ਪਾਸੇ ਡਾਕਟਰ ਦੇ ਵਿਰੁੱਧ ਬਿਨਾ ਜਾਂਚ ਕੀਤੇ ਕੇਸ ਦਰਜ ਕਰ ਦਿੱਤਾ ਜਾਂਦਾ ਹੈ। ਉਧਰ ਡਾਕਟਰਾਂ ਦੀ ਹੜਤਾਲ ਦੇ ਚੱਲਦੇ ਪ੍ਰਾਇਵੇਟ ਹਸਪਤਾਲਾਂ ਵਿੱਚ ਆਉਣ ਵਾਲੇ ਮਰਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ‘ਤੇ ਹੋਰਣਾਂ ਤੋ ਇਲਾਵਾ ਡਾ. ਚੇਤਨ ਨੰਦਾ, ਡਾ. ਢਿਲੋਂ, ਡਾ. ਮਨਿੰਦਰ ਬੱਬਰ, ਡਾ. ਗੁਰਖੇਲ ਸਿੰਘ ਕਲਸੀ, ਡਾ. ਆਰਤੀ, ਡਾ. ਅਸ਼ੋਕ ਓਬਰਾਏ, ਡਾ ਪਾਇਲ ਅਰੋੜਾ, ਡ਼ਾ ਰਾਜਨ ਅਰੌੜਾ, ਡਾ ਰਮੇਸ਼ ਮਹਾਜਨ, ਡਾ ਰੋਮਿੰਦਰ ਕਲੇਰ ਆਦਿ ਡਾਕਟਰ ਹਾਜ਼ਰ ਸਨ।

error: copy content is like crime its probhihated