Prime Punjab Times

Latest news
ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ADVERTISEMENT
You are currently viewing ਗਲੋਬਲ ਸਨਾਤਨ ਸੇਵਾ ਵਲੋ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਕੇ ਮਨਾਇਆ ਨਵਾਂ ਸਾਲ

ਗਲੋਬਲ ਸਨਾਤਨ ਸੇਵਾ ਵਲੋ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਕੇ ਮਨਾਇਆ ਨਵਾਂ ਸਾਲ

ਗਲੋਬਲ ਸਨਾਤਨ ਸੇਵਾ ਵਲੋ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਕੇ ਮਨਾਇਆ ਨਵਾਂ ਸਾਲ

ਗਲੋਬਲ ਸਨਾਤਨ ਸੇਵਾ ਸੋਸਾਇਟੀ ਵੱਲੋਂ ਦੇਸ਼-ਵਿਦੇਸ਼ ਵਿੱਚ ਕੀਤੇ ਜਾ ਰਹੇ ਆਪਣੇ ਸੰਸਕ੍ਰਿਤੀ ਦੇ ਕਾਰਜ ਸ਼ਲਾਘਾਯੋਗ : ਰਾਜੀਵ ਵਿਗ ਚਰਨਜੀਤ ਸਿੰਘ 

ਗਲੋਬਲ ਸੇਵਾ ਸੋਸਾਇਟੀ ਵਲੋਂ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਧੰਨਵਾਦੀ ਹਾਂ : ਹਰਪਿੰਦਰ ਪਾਲ ਕੌਰ ਪ੍ਰਿੰਸੀਪਲ

ਬਟਾਲਾ(ਅਵਿਨਾਸ਼ ਸ਼ਰਮਾ) : ਗਲੋਬਲ ਸਨਾਤਨ ਸੇਵਾ ਸੁਸਾਇਟੀ ਦੇ ਕੌਮੀ ਪ੍ਰਧਾਨ ਆਜ਼ਾਦ ਸ਼ਰਮਾ ਅਤੇ ਪੀ.ਆਰ.ਓ ਈਸ਼ੂ ਰਾਂਚਲ ਦੀ ਅਗਵਾਈ ਵਿੱਚ ਹਿੰਦੂ ਨਵੇਂ ਸਾਲ ਦੇ ਮੌਕੇ ‘ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਰਬਨ ਸਟੇਟ ਦੇ 80 ਦੇ ਕਰੀਬ ਵਿਦਿਆਰਥੀਆਂ ਨੂੰ ਕਾਪੀਆਂ ਸਮੇਤ ਇਨਾਮ ਵੰਡੇ ਗਏ |ਇਸ ਮੌਕੇ ਲਾਇਨਜ਼ ਕਲੱਬ ਸੇਵਾ ਦੇ ਜਨਰਲ ਸਕੱਤਰ ਰਾਜੀਵ ਕੁਮਾਰ ਬੱਬੂ ਵਿੱਜ ਅਤੇ ਲਾਇਨਜ਼ ਕਲੱਬ ਸਮਾਈਲ ਦੇ ਸੀਨੀਅਰ ਅਹੁਦੇਦਾਰ ਚਰਨਜੀਤ ਸਿੰਘ ਫਜ਼ਲਾਬਾਦ, ਪ੍ਰਸਿੱਧ ਸਮਾਜ ਸੇਵੀ ਮਨੂੰ ਅਗਰਵਾਲ, ਲਾਇਨ ਪੁਨੀਤ ਬਾਂਸਲ ਅਤੇ ਪ੍ਰਸਿੱਧ ਸਮਾਜ ਸੇਵੀ ਡਾ: ਵਿਨੋਦ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਲਾਇਨ ਰਾਜੀਵ ਵਿਗ ਅਤੇ ਲਾਈਨ ਚਰਨਜੀਤ ਸਿੰਘ ਫਜ਼ਲਾਬਾਦ ਨੇ ਕਿਹਾ ਕਿ ਸਾਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਗਲੋਬਲ ਸਨਾਤਨ ਸੇਵਾ ਸੁਸਾਇਟੀ ਦੀ ਦੂਰਅੰਦੇਸ਼ੀ ਸੋਚ ‘ਤੇ ਮਾਣ ਹੈ। ਓਹਨਾ ਕਿਹਾ ਕਿ ਦੇਸ਼ ਦਾ ਭਵਿੱਖ ਬਣ ਕੇ ਬੈਠੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਸਿੱਖਿਆ ਪ੍ਰਣਾਲੀ ਨਾਲ ਸਬੰਧਤ ਸਮਾਨ ਵੰਡਣ ਦਾ ਕੰਮ ਸ਼ਲਾਘਾਯੋਗ ਹੈ। ਮਹਿਮਾਨਾਂ ਨੇ ਕਿਹਾ ਕਿ ਜੇਕਰ ਸਾਡਾ ਸਮਾਜ ਸਿੱਖਿਅਤ ਹੋਵੇਗਾ ਤਾਂ ਸਾਡਾ ਦੇਸ਼ ਤੇਜ਼ੀ ਨਾਲ ਤਰੱਕੀ ਵੱਲ ਵਧੇਗਾ। ਇਸੇ ਸਕੂਲ ਦੀ ਪ੍ਰਿੰਸੀਪਲ ਹਰਪਿੰਦਰ ਪਾਲ ਕੌਰ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਵਿਕਰਮ ਸੰਵਤ ਬਾਰੇ ਜਾਗਰੂਕ ਕੀਤਾ ਅਤੇ ਗਲੋਬਲ ਸੇਵਾ ਸੋਸਾਇਟੀ ਦਾ ਸਕੂਲ ਦੇ ਵਿਦਿਆਰਥੀਆਂ ਦਾ ਮਦਦ ਕਰਨ ਲਈ ਧੰਨਵਾਦ ਕੀਤਾ। ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਸਕੂਲ ਪ੍ਰਿੰਸੀਪਲ ਹਰਪਿੰਦਰ ਪਾਲ ਕੌਰ, ਲਾਇਨ ਰਾਜੀਵ ਵਿੱਜ, ਪ੍ਰਸਿੱਧ ਸਮਾਜ ਸੇਵੀ ਮਨੂ ਅਗਰਵਾਲ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਸਟਰ ਜਸਪਾਲ ਸਿੰਘ ਕਾਹਲੋਂ, ਮੈਡਮ ਨਵਨੀਤ ਕੌਰ, ਨੀਰਜ ਸ਼ਰਮਾ, ਨਿਖਿਲ ਕਾਲੀਆ, ਅੰਕਿਤ ਪ੍ਰਭਾਕਰ, ਗੌਰਵ ਸ਼ਰਮਾ, ਅੰਕਿਤ ਭੋਲਾ, ਸੰਜੀਵ ਬੱਧਨ, ਦਮਨਪ੍ਰੀਤ ਸਿੰਘ, ਭਵਿਆ ਸ਼ਰਮਾ ਆਦਿ ਹਾਜ਼ਰ ਸਨ।

 

error: copy content is like crime its probhihated