Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing ਡਾ.ਉਬਰਾਏ ਨੇ ਰੁਸਤਮ-ਏ-ਹਿੰਦ ਪਹਿਲਵਾਨ ਦੇ ਬੇਸਹਾਰਾ ਹੋਏ ਪਰਿਵਾਰ ਦੀ ਫੜੀ ਬਾਂਹ

ਡਾ.ਉਬਰਾਏ ਨੇ ਰੁਸਤਮ-ਏ-ਹਿੰਦ ਪਹਿਲਵਾਨ ਦੇ ਬੇਸਹਾਰਾ ਹੋਏ ਪਰਿਵਾਰ ਦੀ ਫੜੀ ਬਾਂਹ

ਡਾ.ਉਬਰਾਏ ਨੇ ਰੁਸਤਮ-ਏ-ਹਿੰਦ ਪਹਿਲਵਾਨ ਦੇ ਬੇਸਹਾਰਾ ਹੋਏ ਪਰਿਵਾਰ ਦੀ ਫੜੀ ਬਾਂਹ

ਸਰਬੱਤ ਦਾ ਭਲਾ ਟਰੱਸਟ ਨੇ ਭੇਂਟ ਕੀਤੇ ਪੈਨਸ਼ਨ ਦੇ ਚੈੱਕ

ਬਟਾਲਾ, 29 ਮਾਰਚ (ਅਵਿਨਾਸ਼ ) : ਰੁਸਤਮ-ਏ-ਹਿੰਦ ਦਾ ਖਿਤਾਬ ਹਾਸਲ ਕਰਨ ਵਾਲੇ ਪਿੰਡ ਭਾਗੋਵਾਲ ਦੇ ਨਾਮਵਰ ਪਹਿਲਵਾਨ ਕੋਲਾ ਦੇ ਬੇਸਹਾਰਾ ਹੋਏ ਪਰਿਵਾਰ ਦੀ ਬਾਂਹ ਫੜਦਿਆਂ ਸੰਸਾਰ ਪ੍ਰਸਿੱਧ ਸਮਾਜ ਸੇਵੀ ਸ਼ਖਸੀਅਤ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਪਰਿਵਾਰ ਦੇ ਦੋ ਮਹਿਲਾ ਮੈਂਬਰਾਂ ਦੀ ਮਹੀਨਾਵਾਰ ਪੈਨਸ਼ਨ ਲਗਾਈ ਗਈ ਹੈ। ਦੱਸਣਯੋਗ ਹੈ ਕਿ ਪ੍ਰਸਿੱਧ ਪਹਿਲਵਾਨ ਕੋਲਾ ਅਤੇ ਉਨਾਂ ਦੇ ਪੁੱਤਰ ਦਾ ਦਿਹਾਂਤ ਹੋ ਜਾਣ ਤੋਂ ਬਾਅਦ ਪਰਿਵਾਰ ਦੇ ਵਿਚ ਕੋਈ ਵੀ ਮਰਦ ਮੈਬਰ ਕਮਾਉਣ ਦੇ ਲਈ ਨਹੀਂ ਸੀ ਬਚਿਆ, ਜਦ ਕਿ ਪਰਿਵਾਰ ਦੇ ਵਿਚ ਬਜੁਰਗ ਮਾਤਾ, ਉਸਦੀ ਨੂੰਹ ਤੇ ਇੱਕ ਪੋਤਰੀ ਗਰੀਬੀ ਦੀ ਹਾਲਤ ਵਿਚ ਦਿਨ ਬਸਰ ਕਰ ਰਹੇ ਸਨ।
ਜਦ ਇਹ ਮਾਮਲਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਦੇ ਧਿਆਨ ਹਿੱਤ ਆਇਆ ਤਾਂ, ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਅਾਂ ਟਰਸੱਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਦੇ ਕੋਲੋਂ ਪਰਿਵਾਰ ਦੇ 2 ਮਹਿਲਾ ਮੈਂਬਰਾਂ ਦੀ ਮਹੀਨਾਵਾਰ ਪੈਨਸ਼ਨ ਮਨਜੂਰ ਕਰਵਾਈ। ਅੱਜ ਪੈਨਸ਼ਨ ਦੇ ਪਹਿਲੇ ਚੈੱਕ ਦੇਣ ਦੇ ਲਈ ਪੰਜਾਬ ਸਟੇਟ ਐਡਵਾਈਜਰੀ ਬੋਰਡ ਦੇ ਸੀਨੀਅਰ ਮੈਂਬਰ ਅਤੇ ਜਨ ਕਲਿਆਣ ਚੈਰੀਟੇਬਲ ਸੁਸਾਇਟੀ ਦੇ ਨੌਜਵਾਨ ਸਟੇਟ ਐਵਾਰਡੀ ਪ੍ਰਧਾਨ ਤੇ ਸਮਾਜਸੇਵੀ ਆਗੂ ਹਰਮਨਜੀਤ ਸਿੰਘ ਗੁਰਾਇਆ ਤੇ ਟਰੱਸਟ ਦੇ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਅਤੇ ਕੌਂਸਲਰ ਦਵਿੰਦਰ ਸਿੰਘ ਟਰੱਸਟ ਦੇ ਮੈਬਰਾਂ ਸਮੇਤ ਪਰਿਵਾਰਕ ਮੈਂਬਰਾਂ ਨੂੰ ਚੈੱਕ ਦੇਣ ਦੇ ਲਈ ਹਸਪਤਾਲ ਦੇ ਵਿਚ ਹੀ ਪਹੁੰਚਗੇ, ਕਿਉਂਕਿ ਬਜੁਰਗ ਮਾਤਾ ਸਿਹਤ ਨਾ ਠੀਕ ਹੋਣ ਕਾਰਨ ਹਸਪਤਾਲ ਵਿੱਚ ਦਾਖਿਲ ਸਨ। ਇਸ ਮੌਕੇ ਸਮਾਜ ਸੇਵੀ ਹਰਮਨ ਗੁਰਾਇਆ ਨੇ ਕਿਹਾ ਕਿ ਮਾਨਯੋਗ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਸਮਾਜ ਸੇਵੀ ਖੇਤਰ ਵਿੱਚ ਮਨੁੱਖਤਾ ਨੂੰ ਬਚਾਉਣ ਅਤੇ ਇਨਸਾਨੀਅਤ ਦੇ ਭਲੇ ਲਈ ਕੀਤੇ ਜਾ ਰਹੇ ਪਰਉਪਕਾਰੀ ਕਾਰ਼ਜ਼ਾਂ ਦੀ ਗਿਣਤੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਦੀਨ-ਦੁਖੀਆਂ, ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਕਰਨੀ ਅਤੇ ਸਾਰ ਲੈਣੀ ਡਾ. ਉਬਰਾਏ ਦੇ ਹਿੱਸੇ ਆਉਂਦੀ ਹੈ। ਹਰਮਨ ਗੁਰਾਇਆ ਨੇ ਟਰੱਸਟ ਦੀ ਜਿਲ਼੍ਹਾ ਟੀਮ ਵੱਲੋਂ ਕੀਤੇ ਜਾ ਰਹੇ ਨੇਕ ਕਾਰਜਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਨਾਮਵਰ ਪਹਿਲਵਾਨ ਦੇ ਪਰਿਵਾਰ ਨੇ ਡਾ. ਐੱਸ. ਪੀ. ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸੇ ਸਰਕਾਰ ਜਾਂ ਹੋਰ ਸੰਸਥਾ ਨੇ ਖਿਡਾਰੀਆਂ ਅਤੇ ਪਹਿਲਵਾਨਾਂ ਦੇ ਪਰਿਵਾਰਾਂ ਦੀ ਸਾਰ ਨਹੀਂ ਲਈ, ਬਲਕਿ ਡਾ. ਉਬਰਾਏ ਵੱਲੋਂ ਜਿਥੇ ਇਨ੍ਹਾਂ ਪਰਿਵਾਰਾਂ ਦੀ ਬਾਂਹ ਫੜੀ ਜਾ ਰਹੀ ਹੈ, ਉਥੇ ਨਾਲ ਹੀ ਦੇਸ਼ ਦੀ ਖਾਤਰ ਸ਼ਹੀਦੀ ਜਾਮ ਪੀਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਪੈਨਸ਼ਨਾਂ ਦਿੱਤੀਆ ਜਾ ਰਹੀਆਂ ਹਨ।

ਫੋਟੋ : ਪਹਿਲਵਾਨ ਦੇ ਪਰਿਵਾਰ ਨੂੰ ਪੈਨਸ਼ਨ ਦੇ ਚੈਕ ਭੇਂਟ ਕਰਦੇ ਹੋਏ ਸਮਾਜਸੇਵੀ ਹਰਮਨ ਗੁਰਾਇਆ, ਟਰੱਸਟ ਦੇ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਤੇ ਹੋਰ ਆਗੂ।