Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਵੱਡੀ ਖਬਰ.. ਮੁਕੇਰੀਆਂ : ਤੇਂਦੂਏ ਨੇ ਰਿਹਾਇਸ਼ੀ ਇਲਾਕੇ ਚ ਪਹੁੰਚ ਫੈਲਾਈ ਦਹਿਸ਼ਤ,ਲੰਬੀ ਜੱਦੋਜਹਿਦ ਤੋਂ ਬਾਅਦ ਤੇਂਦੂਆ ਕਾਬੂ

ਵੱਡੀ ਖਬਰ.. ਮੁਕੇਰੀਆਂ : ਤੇਂਦੂਏ ਨੇ ਰਿਹਾਇਸ਼ੀ ਇਲਾਕੇ ਚ ਪਹੁੰਚ ਫੈਲਾਈ ਦਹਿਸ਼ਤ,ਲੰਬੀ ਜੱਦੋਜਹਿਦ ਤੋਂ ਬਾਅਦ ਤੇਂਦੂਆ ਕਾਬੂ

ਮੁਕੇਰੀਆਂ ‘ਚ ਤੇਂਦੂਏ ਨੇ ਰਿਹਾਇਸ਼ੀ ਇਲਾਕੇ ਚ ਪਹੁੰਚ ਫੈਲਾਈ ਦਹਿਸ਼ਤ,ਲੰਬੀ ਜੱਦੋਜਹਿਦ ਤੋਂ ਬਾਅਦ ਤੇਂਦੂਆ ਕਾਬੂ

ਮੁਕੇਰੀਆਂ 29 ਮਾਰਚ : ਅੱਜ ਸਵੇਰੇ ਮੁਕੇਰੀਆਂ ਸ਼ਹਿਰ ਅੰਦਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿਚ ਤੇਂਦੂਆ ਹੋਣ ਦੀ ਖ਼ਬਰ ਇਲਾਕੇ ਵਿਚ ਫੈਲਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।

 ਤੇਂਦੂਏ ਦੇ ਦਿਖਾਈ ਦੇਣ ਦੀਆਂ ਸੀਸੀਟੀਵੀ ਫੁਟੇਜ ਸ਼ੋਸ਼ਲ ਮੀਡੀਆ’ਤੇ ਵਾਇਰਲ ਕੀਤੀਆਂ ਜਾਣ ਲੱਗੀਆਂ। ਤੇਂਦੂਏ ਦੀ ਆਮਦ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸ਼ਨ ਤੁਰੰਤ ਹਰਕਤ ਵਿਚ ਆ ਗਿਆ ਜਿਸ ਮਗਰੋਂ ਐੱਸਡੀਐੱਮ ਮੁਕੇਰੀਆਂ ਕੰਵਲਜੀਤ ਸਿੰਘ ਦੀ ਦੇਖ-ਰੇਖ ਹੇਠ ਐੱਸਐੱਚਓ ਮੁਕੇਰੀਆਂ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਜੰਗਲੀ ਜੀਵ ਸੁਰੱਖਿਆ ਰੇਂਜ ਅਫ਼ਸਰ ਦਸੂਹਾ ਹਰਜਿੰਦਰ ਸਿੰਘ ਵੱਲੋਂ ਟੀਮਾਂ ਬਣਾ ਕੇ ਤੇਂਦੂਏ ਦੀ ਭਾਲ ਆਰੰਭੀ। ਸ਼ਹਿਰ ਦੀਆਂ ਵੱਖ-ਵੱਖ ਥਾਂਵਾਂ ‘ਤੇ ਕੀਤੇ ਗਏ ਸਰਚ ਅਭਿਆਨ ਵਿਚ ਸਥਾਨਕ ਵੈਟਰਨਰੀ ਵਿਭਾਗ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ।

ਦੱਸਣਯੋਗ ਹੈ ਕਿ ਮੰਗਲਵਾਰ ਤੜਕਸਾਰ ਹੀ ਮਹਾਜਨਾਂ ਮੁਹੱਲੇ ਨੇੜਲੇ ਸੰਗਰ ਬਾਜ਼ਾਰ ਵਿਖੇ ਸਥਿਤ ਇੱਕ ਘਰ ਵਿਚ ਤੇਂਦੂਆ ਹੋਣ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਸਥਾਨਕ ਨਿਵਾਸੀ ਸਤਨਾਮ ਸਿੰਘ ਦੀ ਬੇਟੀ ਨੂੰ ਸਵੇਰੇ ਵਿਹੜੇ ਨਾਲ ਲੱਗਦੇ ਬਾਥਰੂਮ ਵਿਚ ਕੋਈ ਖ਼ਤਰਨਾਕ ਜਾਨਵਰ ਹੋਣ ਬਾਰੇ ਸ਼ੱਕ ਪਿਆ ਤਾਂ ਉਸਨੇ ਸਤਨਾਮ ਸਿੰਘ ਨੂੰ ਇਸ ਬਾਰੇ ਦੱਸਿਆ। ਜਦੋਂ ਸਤਨਾਮ ਸਿੰਘ ਬਾਥਰੂਮ ਵੱਲ ਗਿਆ ਤਾਂ ਤੇਂਦੂਏ ਨੂੰ ਵੇਖ ਕੇ ਡਰ ਗਿਆ ਅਤੇ ਕਮਰਿਆਂ ਵੱਲ ਨੂੰ ਭੱਜਣ ਦਾ ਯਤਨ ਕੀਤਾ। ਇਸੇ ਦੌਰਾਨ ਤੇਂਦੂਏ ਨੇ ਸਤਨਾਮ ਸਿੰਘ ‘ਤੇ ਹਮਲਾ ਕਰ। ਦਿੱਤਾ ਜਿਸ ਤੋਂ ਉਹ ਵਾਲ-ਵਾਲ ਬਚ ਨਿਕਲਿਆ ਤੇ ਤੇਂਦੂਏ ਦੇ ਪੰਜੇ ਵੱਜਣ ਕਾਰਨ ਸਿਰਫ਼ ਉਸਦੀਆਂ ਲੱਤਾਂ ‘ਤੇ ਖਰੋਚਾਂ ਆਈਆਂ ਜਦਕਿ ਤੇਂਦੂਆ ਤੇਜ਼ੀ ਨਾਲ ਉੱਥੋਂ ਭੱਜ ਨਿਕਲਿਆ। ਜਿਸ ਮਗਰੋਂ ਪਰਿਵਾਰ ਵਾਲਿਆਂ ਨੇ ਗੁਆਢੀਆਂ ਨੂੰ ਜਾਣਕਾਰੀ ਦਿੱਤੀ। ਗੁਆਂਢੀਆਂ ਵਲੋਂ ਤੁਰੰਤ ਸੀਸੀਟੀਵੀ ਖੰਘਾਲਣੇ ਸ਼ੁਰੂ ਕੀਤੇ ਜਦਕਿ ਸ਼ੋਸ਼ਲ ਮੀਡੀਆ ‘ਤੇ ਵਾਈਰਲ ਹੋਈਆਂ ਵੀਡੀਓਜ਼ ਮਹਾਜਨਾਂ ਮੁਹੱਲੇ ਦੀਆਂ ਦੱਸੀਆਂ ਜਾਂਦੀਆਂ ਹਨ ਜਿਸਤੋਂ ਸਾਬਿਤ ਹੋ ਗਿਆ ਕਿ ਮੁਕੇਰੀਆਂ ਦੇ ਰਿਹਾਇਸ਼ੀ ਇਲਾਕੇ ਵਿਚ ਤੇਂਦੂਆ ਘੁੰਮ ਰਿਹਾ ਹੈ।
ਤੇਂਦੂਏ ਨੂੰ ਕਾਬੂ ਕਰਨ ਲਈ ਪ੍ਰਸ਼ਾਸ਼ਨ ਵੱਲੋਂ ਪੁਖ਼ਤਾ ਇੰਤਜਾਮ ਕੀਤੇ ਗਏ ਤੇ ਸਥਾਨਕ ਸਿਵਲ, ਪੁਲਿਸ, ਜੰਗਲੀ ਜੀਵ ਸੁਰੱਖਿਆ ਵਿਭਾਗ ਅਤੇ ਵੈਟਰਨਰੀ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਦਿਨ-ਭਰ ਦੀ ਜੱਦੋਜਹਿਦ ਮਗਰੋਂ ਸ਼ਾਮ ਸਵਾ 6 ਵਜੇ ਸੰਗਰ ਬਾਜ਼ਾਰ ਮੁਕੇਰੀਆਂ ਵਿਖੇ ਸਥਿਤ ਇਕ ਖੰਡਰਨੁਮਾ ਇਮਾਰਤ ‘ਚੋਂ ਤੇਂਦੂਆ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ। ਜਿਸ ਉਪਰੰਤ ਇਲਾਕਾ ਨਿਵਾਸੀਆਂ ਨੇ ਸੁੱਖ ਦਾ ਸਾਹ ਲਿਆ।