ਹਰਿਆਣਾ / ਗੜ੍ਹਦੀਵਾਲਾ (ਯੋਗੇਸ਼ ਗੁਪਤਾ) : ਬੀਤੇ ਕੱਲ 25 ਮਾਰਚ ਨੂੰ ਸਵੇਰੇ 08 ਵਜੇ ਦੇ ਕਰੀਬ ਇੱਕ ਨੌਜਵਾਨ ਵਲੋਂ ਮਾਸੀ ਭਾਣਜੇ ਤੇ ਅੰਧਾਧੁੰਦ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਵਿੱਚ ਮਾਸੀ ਦੀ ਮੌਕੇ ਤੇ ਮੌਤ ਹੋ ਗਈ ਸੀ ਅਤੇ ਭਾਣਜਾ ਗੰਭੀਰ ਜਖਮੀ ਹੋ ਗਿਆ ਸੀ। ਗੋਲੀਆਂ ਚਲਾਉਣ ਵਾਲੇ ਮੁਲਜ਼ਮ ਦੀ ਪਛਾਣ ਭੂਮੀ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਟੈਟਪਾਲ, ਥਾਣਾ ਹਰਿਆਣਾ (ਹੁਸ਼ਿਆਰਪੁਰ) ਵਜੋਂ ਹੋਈ ਹੈ।ਹਰਿਆਣਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਜਖਮੀ ਰਜਨੀਸ਼ ਕੁਮਾਰ ਪੁੱਤਰ ਸੁਖਰਾਮ ਸਿੰਘ ਵਾਸੀ ਟੈਟਪਾਲ ਥਾਣਾ ਹਰਿਆਣਾ ਨੇ ਕਿਹਾ ਕਿ ਮਿਤੀ 25-3-2022 ਨੂੰ ਮੈਂ ਅਤੇ ਆਪਣੀ ਮਾਸੀ ਰਕਸ਼ਾ ਦੇਵੀ ਪਤਨੀ ਤਰਸੇਮ ਸਿੰਘ ਵਾਸੀ ਢੋਲਵਾਹਾ ਨਾਲ ਸਵੇਰੇ 8:15 ਦੇ ਕਰੀਬ ਆਪਣੀ ਮਾਸੀ ਸੋਲਚਨਾ ਦੀ ਖਬਰ ਲੈਣ ਲਈ ਦੌਲਤਪੁਰ ਨੂੰ ਜਾ ਰਹੇ ਸੀ ਜਦੋਂ ਅਸੀਂ ਵਕਤ ਕਰੀਬ 8:40 ਤੇ ਬਾਹਦ ਰੱਕਬਾ ਪਿੰਡ ਬੇਹੜਾ ਪੁੱਜੇ ਤਾਂ ਮੇਰੇ ਸੱਜੇ ਮੋਢੇ ਵਿੱਚ ਪਿੱਛੇ ਦੀ ਗੋਲੀ ਵੱਜੀ ਤਾਂ ਮੇਰਾ ਮੋਢਾ ਸੁੰਨ ਹੋ ਗਿਆ ਅਤੇ ਇੰਨੇ ਨੂੰ ਭੂਮੀ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਟੈਟਪਾਲ ਜੋ ਕਾਲੇ ਚਿੱਟੇ ਰੰਗ ਦੀ ਪਲੈਜਰ ਸਕੂਟਰੀ ਤੇ ਸਵਾਰ ਸੀ। ਜਿਸ ਨੇ ਬਰਾਬਰ ਆ ਕੇ ਸਕੂਟਰੀ ਸੁੱਟ ਕੇ ਆਪਣੇ ਪਿਸਤੌਲ ਨਾਲ ਮਾਰ ਦੇਣ ਦੀ ਨੀਅਤ ਨਾਲ ਮੇਰੇ ਇੱਕ ਫਾਇਰ ਕੀਤਾ। ਮੇਰੀ ਮਾਸੀ ਰਕਸ਼ਾ ਦੇਵੀ ਨੇ ਮੋਟਰਸਾਈਕਲ ਤੋਂ ਉਤਰ ਕੇ ਪੁੱਛਿਆ ਕਿ ਰਜਨੀਸ਼ ਨੇ ਤੇਰਾ ਕੀ ਵਿਗਾੜਿਆ ਹੈ। ਉਸ ਤੋਂ ਬਾਅਦ ਉਸ ਨੇ ਮੇਰੀ ਮਾਸੀ ਰਕਸ਼ਾ ਦੇਵੀ ਦੇ ਵੀ ਗੋਲੀਆਂ ਮਾਰੀਆਂ। ਮੇਰੇ ਫੜਦਿਆਂ ਫੜਦਿਆਂ ਉਹ ਜਮੀਨ ਤੋਂ ਡਿੱਗ ਗਈ। ਭੂਮੀ ਮੇਰੇ ਸਿਰ ਵਿੱਚ ਗੋਲੀਆਂ ਮਾਰਨਾ ਚੁਹੰਦਾ ਸੀ ਤੇ ਉਸ ਦੇ ਪਿਸਤੌਲ ਦੀਆਂ ਗੋਲੀਆਂ ਖਤਮ ਹੋ ਗਈਆਂ ਜਦੋਂ ਮੈਂ ਆਪਣੀ ਮਾਸੀ ਰਕਸ਼ਾ ਦੇਵੀ ਨੂੰ ਦੇਖਿਆ ਤਾਂ ਉਸ ਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ । ਹਰਿਆਣਾ ਪੁਲਿਸ ਨੇ ਰਜਨੀਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਭੂਮੀ ਸਿੰਘ ਖਿਲਾਫ ਧਾਰਾ 302,307 ਭ:ਦ 25,27,54,59 ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
UPDATED..ਮਾਸੀ,ਭਾਣਜੇ ਤੇ ਅੰਧਾਧੁੰਦ ਗੋਲੀਆਂ ਚਲਾਉਣ ਵਾਲਾ ਮੁਲਜ਼ਮ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ,ਮਾਮਲਾ ਦਰਜ
- Post published:March 26, 2022
You Might Also Like
पठानकोट : जिले में कोरोना विस्फोट, 522 नए मामले पाजिटिव मिले
ਕਿਸਾਨਾਂ ਨੇ ਪਹਿਲੀ ਸੂਚੀ ਚ 10 ਉਮੀਦਵਾਰਾਂ ਨੂੰ ਚੋਣ ਮੈਦਾਨ ਚ ਉਤਾਰਿਆ
ਬਟਾਲਾ ਸ਼ਹਿਰ ਸੰਤ ਰੂਪੀ ਨਿਸ਼ਕਾਮ ਸੇਵਕ ਬੀਬੀ ਪ੍ਰਕਾਸ਼ ਕੌਰ ਨਾਰੂ ਤੋਂ ਮਹਿਰੂਮ ਹੋਇਆ
ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਮੇਸ਼ਾ ਵਚਨਬੱਧ : ਜਸਵੀਰ ਸਿੰਘ ਰਾਜਾ








