Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਚੱਬੇਵਾਲ ਥਾਣਾ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਵਿਰੋਧ ਵਿੱਚ ਬੇਗਮਪੁਰਾ ਟਾਈਗਰ ਫੋਰਸ ਨੇ  ਡੀਜੀਪੀ ਪੰਜਾਬ ਪੁਲਿਸ ਦਾ ਫੂਕਿਆ ਪੁਤਲਾ 

ਚੱਬੇਵਾਲ ਥਾਣਾ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਵਿਰੋਧ ਵਿੱਚ ਬੇਗਮਪੁਰਾ ਟਾਈਗਰ ਫੋਰਸ ਨੇ  ਡੀਜੀਪੀ ਪੰਜਾਬ ਪੁਲਿਸ ਦਾ ਫੂਕਿਆ ਪੁਤਲਾ 

ਚੱਬੇਵਾਲ ਥਾਣਾ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਦੇ ਵਿਰੋਧ ਵਿੱਚ ਬੇਗਮਪੁਰਾ ਟਾਈਗਰ ਫੋਰਸ ਨੇ  ਡੀਜੀਪੀ ਪੰਜਾਬ ਪੁਲਿਸ  ਦਾ ਫੂਕਿਆ ਪੁਤਲਾ 

ਹੁਸ਼ਿਆਰਪੁਰ 25 ਮਾਰਚ ( ਤਰਸੇਮ ਦੀਵਾਨਾ ) : 
ਬੇਗਮਪੁਰਾ ਟਾਈਗਰ ਫੋਰਸ ਦੇ ਦੋਆਬਾ ਇੰਚਾਰਜ ਸੋਮਦੇਵ ਸੰਧੀ ਅਤੇ ਦੋਆਬਾ ਪ੍ਰਧਾਨ ਅਮਰਜੀਤ ਸੰਧੀ ਦੀ ਅਗਵਾਈ ਹੇਠ ਡੀਜੀਪੀ ਪੰਜਾਬ ਪੁਲੀਸ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ।ਇੱਕ  ਸਾਂਝੇ ਬਿਆਨ ਵਿਚ ਸੋਮਦੇਵ ਸੰਧੀ ਅਤੇ ਅਮਰਜੀਤ ਸੰਧੀ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਬੇਗਮਪੁਰਾ ਟਾਈਗਰ ਫੋਰਸ ਦੇ ਜ਼ਿਲ੍ਹਾ ਸਕੱਤਰ ਉਂਕਾਰ ਬਜਰਾਵਰ ਹਸਪਤਾਲ ਵਿੱਚ ਦਾਖ਼ਲ ਹਨ ।  ਉਂਕਾਰ ਬਜਰਾਵਰ ਨਾਲ ਪਿੰਡ ਬਜਰੌਰ ਦੇ ਹੀ ਕੁਝ ਉੱਚ ਜਾਤੀ ਦੇ ਲੋਕਾਂ ਵੱਲੋਂ ਉਸ ਨੂੰ ਜਾਤੀ ਸੂਚਕ ਗਾਲ੍ਹਾਂ ਕੱਢ ਕੇ ਉਸ ਨਾਲ ਕੁੱਟਮਾਰ ਕੀਤੀ ਗਈ । ਪੁਲਸ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਤਿੰਨ ਦਿਨ ਬੀਤ ਜਾਣ ਦੇ ਬਾਅਦ ਵੀ ਪੁਲਸ ਦੁਆਰਾ ਨਾ ਤਾਂ ਉਂਕਾਰ ਬਜਰਾਵਰ ਦੇ ਬਿਆਨ ਲਏ ਗਏ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਉੱਥੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ । ਇੰਜ ਜਾਪ ਰਿਹਾ ਹੈ ਕਿ ਪੰਜਾਬ ਦੀ ਬਣੀ ਨਵੀਂ ਸਰਕਾਰ ਨੇ ਪੰਜਾਬ ਪੁਲੀਸ ਦੀਆਂ ਡਿਊਟੀਆਂ ਥਾਣੇ ਤੋਂ ਹਟਾ ਕੇ ਕਿਤੇ ਹੋਰ ਜਗ੍ਹਾ ਤੇ ਲਗਾ ਦਿੱਤੀਆਂ ਹਨ । ਤਾਹੀਂ ਤਾਂ ਪੁਲੀਸ ਮੁਲਾਜ਼ਮ  ਚੰਗੀ ਤਰ੍ਹਾਂ ਆਪਣੀ ਡਿਊਟੀ ਨਹੀਂ ਨਿਭਾਅ  ਪਾ ਰਹੇ ਹਨ । ਬੇਗਮਪੁਰਾ ਟਾੲੀਗਰ ਫੋਰਸ ਨੇ ਪੁਲਸ ਪ੍ਰਸ਼ਾਸਨ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ  ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਦੇਖੇ ਗਏ ਹਨ ਜਿਸ ਵਿੱਚ ਕੁੱਟਮਾਰ ਹੁੰਦੀ ਹੈ ਤੇ ਪੁਲੀਸ ਦੂਸਰੀ ਪਾਰਟੀ ਵੱਲੋਂ ਪੈਸੇ ਲੈ ਕੇ ਦਸ ਦਸ ਪੰਦਰਾਂ ਪੰਦਰਾਂ ਦਿਨ ਬਿਆਨ ਹੀ ਨਹੀਂ ਲੈਂਦੇ ।  ਪਰ ਹੁਣ ਬੇਗਮਪੁਰਾ ਟਾਈਗਰ ਫੋਰਸ ਨੇ ਇਹ ਠਾਣ ਲਿਆ ਹੈ ਜੇਕਰ ਇਸ ਤਰ੍ਹਾਂ ਦਾ ਮਾਮਲਾ  ਦੁਬਾਰਾ ਦੇਖਣ ਨੂੰ ਮਿਲਿਆ ਅਤੇ ਉਂਕਾਰ ਬਜਰਾਵਰ ਨੂੰ ਇਨਸਾਫ ਨਾ ਮਿਲਿਆ ਤੇ ਪ੍ਰਦਰਸ਼ਨ ਵੱਡੇ ਪੱਧਰ ਤੇ ਹੋਵੇਗਾ  ਇਸ ਮੌਕੇ ਦੋਆਬਾ   ਇੰਚਾਰਜ ਸੋਮ ਦੇਵ ਸੰਧੀ ਦੋਆਬਾ ਪ੍ਰਧਾਨ ਅਮਰਜੀਤ ਸੰਧੀ ਜ਼ਿਮੀਂ ਮੱਲ ਮਜ਼ਾਰਾ   ਰਾਜਵੀਰ ਸਿੰਘ ਗੋਪੀ ਗੁਰਪ੍ਰੀਤ ਅਸ਼ੋਕ ਕੁਮਾਰ  ਬਲਵਿੰਦਰ ਕੁਮਾਰ ਵਿੱਕੀ  ਬਿੱਟਾ ਗੋਪੀ ਹੀਰਾ ਸੰਧੀ  ਮੇਜਰ ਸਿੰਘ ਜਾਵੇਦ ਰੂਪਲਾਲ  ਦਰਸ਼ਨ ਰਾਮ ਸੋਢੀ ਰਾਮ  ਕਮਲੇਸ਼ ਕੁਮਾਰੀ ਰਾਜ ਰਾਣੀ ਸੋਨੀਆ ਕੁਮਾਰੀ  ਸਾਥੀ ਆਦਿ ਹਾਜ਼ਰ ਸਨ ।
ਫੋਟੋ ਮੁਨੀਰ

error: copy content is like crime its probhihated