Prime Punjab Times

Latest news
ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ
ADVERTISEMENT
You are currently viewing ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਨੇ ਦਰਸ਼ਕਾਂ ਨੂੰ ਕਿੱਲਿਆ

ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਨੇ ਦਰਸ਼ਕਾਂ ਨੂੰ ਕਿੱਲਿਆ

ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਨੇ ਦਰਸ਼ਕਾਂ ਨੂੰ ਕਿੱਲਿਆ

ਕਰਾਫਟਸ ਬਾਜਾਰ ਦੇ ਤੀਜੇ ਦਿਨ ਵੱਖ-ਵੱਖ ਸੂਬਿਆਂ ਦੇ ਲੱਗੇ ਸਟਾਲਾਂ ’ਤੇ ਖਰੀਦਦਾਰੀ ਲਈ ਉਮੜੇ ਲੋਕ

ਲੋਕ ਵੱਖ-ਵੱਖ ਸੂਬਿਆਂ ਤੋਂ ਆਏ ਦਸਤਕਾਰਾਂ ਦੇ ਸਮਾਨ ਖਰੀਦ ਕੇ ਵਧਾਉਣ ਉਨ੍ਹਾਂ ਦਾ ਹੌਂਸਲਾ : ਡਿਪਟੀ ਕਮਿਸ਼ਨਰ

24 ਮਾਰਚ ਨੂੰ ਸ਼ਾਮ 7 ਵਜੇ ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰ ਸਰਤਾਜ ਤੇ 27 ਮਾਰਚ ਨੂੰ ਸ਼ਾਮ 7 ਵਜੇ ਕਾਮੇਡੀਅਨ ਮਨਪ੍ਰੀਤ ਸਿੰਘ ਕਰਨਗੇ ਦਰਸ਼ਕਾਂ ਦਾ ਮਨੋਰੰਜਨ

ਹੁਸ਼ਿਆਰਪੁਰ, 22 ਮਾਰਚ(ਚੌਧਰੀ) : ਕਰਾਫਟਸ ਬਾਜਾਰ ਦੇ ਤੀਜੇ ਦਿਨ ਵੱਖ-ਵੱਖ ਸੂਬਿਆਂ ਦੇ ਲੋਕ ਲੋਕ ਨਾਚਾਂ ਦੀ ਧੂਮ ਰਹੀ। ਇਸ ਦੌਰਾਨ ਮੁਰਲੀ ਰਾਜਸਥਾਨੀ ਵਲੋਂ ਪੰਜਾਬ ਦੇ ਲੋਕ ਗੀਤ ਤੋਂ ਇਲਾਵਾਂ ਰਾਜਾਂ ਦੇ ਲੋਕ ਨਾਚਾਂ ਜਿਨ੍ਹਾਂ ਵਿਚ ਬੀਹੂ (ਅਸਾਮ), ਪਾਂਥੀ (ਛਤੀਸਗੜ੍ਹ), ਘੂਮਰ (ਹਰਿਆਣਾ), ਛਪੇਲੀ (ਉਤਰਾਖੰਡ), ਪਾਂਗ ਚੋਲਮ, ਢੋਲ ਚੋਲਮ (ਮਨੀਪੁਰ), ਕਾਲਬੇਲੀਆ (ਰਾਜਸਥਾਨ), ਬਰਸਾਨੇ ਦੀ ਹੋਲੀ (ਉਤਰ ਪ੍ਰਦੇਸ਼) ਨੇ ਖੂਬ ਤਾਲੀਆਂ ਬਟੋਰੀ। ਕਰਾਫ਼ਟਸ ਬਾਜਾਰ ਦੇ ਤੀਜੇ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਇਲਾਕਾ ਵਾਸੀ ਪਹੁੰਚੇ ਅਤੇ ਉਨ੍ਹਾਂ ਨੇ ਇਸ ਬਾਜਾਰ ਦਾ ਪੂਰਾ ਆਨੰਦ ਮਾਣਿਆ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਹਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜਕਾਂ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਤੋਵਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰਾ, ਸਰਕਾਰੀ ਹਾਈ ਸਕੂਲ ਕਮਾਲਪੁਰ ਦੇ ਵਿਦਿਆਰਥੀ ਵੀ ਨੇੜੇ ਤੋਂ ਦੇਸ਼ ਦੀ ਸੰਸਕ੍ਰਿਤੀ ਤੋਂ ਜਾਣੂ ਹੋਏ ਅਤੇ ਸਮਝਿਆ। ਦੇਸ਼ ਦੀ ਸੰਸਕ੍ਰਿਤੀ ਨੂੰ ਦਰਸਾਉਂਦੀ ਸਭਿਅਤਾ 14 ਰਾਜਾਂ ਅਤੇ 2 ਕੇਂਦਰੀ ਸ਼ਾਸਤ ਰਾਜਾਂ ਦੇ 150 ਤੋਂ ਵੱਧ ਲੱਗੇ ਸਟਾਲਾਂ ਵਿਚ ਵੱਖ-ਵੱਖ ਵਸਤੂਆਂ ਖਰੀਦਣ ਲਈ ਜਨਤਾ ਦੀ ਭੀੜ ਲੱਗੀ ਰਹੀ। ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਲੋਕਾਂ ਦੀ ਭੀੜ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਭਾਰਤੀ ਸੰਸਕ੍ਰਿਤੀ ਨੂੰ ਨੇੜੇ ਤੋਂ ਦੇਖਣਾ ਚਾਹੁੰਦੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਾਰੇ ਪਰਿਵਾਰ ਸਮੇਤ ਇਸ ਮੇਲੇ ਵਿਚ ਆਉਣ, ਜਿਸ ਨਾਲ ਉਹ ਦੇਸ਼ ਦੀ ਵੱਖ-ਵੱਖ ਸੰਸਕ੍ਰਿਤੀ ਤੋਂ ਜਾਣੂ ਹੋ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰ ਤੇ ਕਾਰੀਗਰ ਇਸ ਕਰਾਫ਼ਟਸ ਬਾਜ਼ਾਰ ਵਿਚ ਪਹੁੰਚੇ ਹਨ ਅਤੇ ਜਿਥੇ ਕਾਰੀਗਰਾਂ ਵਲੋਂ ਆਪਣੇ ਹੱਥਾਂ ਨਾਲ ਬਣਾਈਆਂ ਵਸਤੂਆਂ ਦੀ ਵਿਕਰੀ ਕੀਤੀ ਜਾ ਰਹੀ ਹੈ, ਉਥੇ ਵੱਖ-ਵੱਖ ਰਾਜਾਂ ਦੀ ਸੰਸਕ੍ਰਿਤੀ ਦਾ ਪ੍ਰਤੀਕ ਸੰਸਕ੍ਰਿਤਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਦਸਤਕਾਰ ਬਹੁਤ ਹੀ ਘੱਟ ਸੰਸਾਧਨਾਂ ਵਿਚ ਆਪਣੀ ਕਲਾ ਰਾਹੀਂ ਦੇਸ਼ ਦੀ ਸੰਸਕ੍ਰਿਤੀ ਨੂੰ ਜਿੰਦਾ ਰੱਖਣ ਲਈ ਕੰਮ ਕਰ ਰਹੇ ਹਨ। ਇਸ ਵਿਚ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਨ੍ਹਾਂ ਦਸਤਕਾਰਾਂ ਤੋਂ ਸਮਾਨ ਖਰੀਦ ਕੇ ਆਪਣੇ ਘਰਾਂ ਦੀ ਸ਼ੋਭਾ ਵਧਾਈਏ, ਜਿਸ ਨਾਲ ਇਨ੍ਹਾਂ ਨੂੰ ਆਰਥਿਕ ਪੱਖੋਂ ਮਦਦ ਮਿਲਣ ਨਾਲ ਇਨ੍ਹਾਂ ਦੇ ਹੌਂਸਲਾ ਵਧੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੁਦ ਪਰਿਵਾਰ ਸਮੇਤ ਕਰਾਫ਼ਟ ਬਾਜ਼ਾਰ ਵਿਚ ਆਉਣ ਅਤੇ ਹੋਰ ਲੋਕਾਂ ਨੂੰ ਵੀ ਇਥੇ ਆਉਣ ਲਈ ਪ੍ਰੇਰਿਤ ਕਰਨ।
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਕਰਾਫ਼ਟਸ ਬਾਜ਼ਾਰ 29 ਮਾਰਚ ਤੱਕ ਚੱਲੇਗਾ ਅਤੇ ਲੋਕ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਇਸ ਬਾਜ਼ਾਰ ਵਿਚ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ 24 ਮਾਰਚ ਨੂੰ ਸ਼ਾਮ 7 ਵਜੇ ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰ ਸਰਤਾਜ ਅਤੇ 27 ਮਾਰਚ ਨੂੰ ਸ਼ਾਮ 7 ਵਜੇ ਸਟੈਂਡਅਪ ਕਾਮੇਡੀਅਨ ਮਨਪ੍ਰੀਤ ਸਿੰਘ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਦੱਸਿਆ ਕਿ ਸਤਿੰਦਰ ਸਰਤਾਜ ਦੇ ਪ੍ਰੋਗਰਾਮ ਦੀਆਂ ਟਿਕਟਾਂ ਨਗਰ ਨਿਗਮ ਦਫ਼ਤਰ, ਲਾਜਵੰਤੀ ਸਟੇਡੀਅਮ ਦੇ ਟਿਕਟ ਕਾਊਂਟਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਅਤੇ ਸਰਵਿਸ ਕਲੱਬ ਤੋਂ ਮਿਲਣਗੀਆਂ।