Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਭਗਵੰਤ ਮਾਨ ਦੀ ਕੈਬਿਨੇਟ ਚ ਮੰਤਰੀ ਬਣੇ ਮੀਤ ਹੇਅਰ ਦਾ ਦੇਖੋਂ ਕਿਵੇਂ ਹੋਇਆ ਸੀ ਸਿਆਸੀ ਸਫਰ ਸ਼ੁਰੂ

ਭਗਵੰਤ ਮਾਨ ਦੀ ਕੈਬਿਨੇਟ ਚ ਮੰਤਰੀ ਬਣੇ ਮੀਤ ਹੇਅਰ ਦਾ ਦੇਖੋਂ ਕਿਵੇਂ ਹੋਇਆ ਸੀ ਸਿਆਸੀ ਸਫਰ ਸ਼ੁਰੂ

ਨਵਾਂਸ਼ਹਿਰ / ਬਰਨਾਲਾ (ਜਤਿੰਦਰ ਪਾਲ ਸਿੰਘ ਕਲੇਰ ) :  ਸਾਲ 2017 ਵਿਚ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਲਗਾਤਾਰ ਦੂਜੀ ਵਾਰ 2022 ਵਿਚ ਵਿਧਾਇਕ ਬਣੇ ਗੁਰਮੀਤ ਸਿੰਘ ਮੀਤ ਹੇਅਰ ਮਾਨ ਸਰਕਾਰ ਵਿਚ ਮੰਤਰੀ ਹੋਣਗੇ। 21 ਅਪ੍ਰੈਲ 1989 ਨੂੰ ਬਰਨਾਲਾ ਵਿਚ ਪਿਤਾ ਚਮਕੌਰ ਸਿੰਘ ਤੇ ਮਾਤਾ ਸਰਬਜੀਤ ਕੌਰ ਦੇ ਘਰ ਪੈਦਾ ਹੋਏ ਮੀਤ ਹੇਅਰ ਨੇ 10ਵੀਂ ਤੱਕ ਦੀ ਸਿੱਖਿਆ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਤੋਂ ਕੀਤੀ।ਇਸ ਤੋਂ ਬਾਅਦ ਉਨ੍ਹਾਂ ਨੇ 12ਵੀਂ ਨਾਨ-ਮੈਡੀਕਲ ਸਬਜੈਕਟ ਤੋਂ ਚੰਡੀਗੜ੍ਹ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਬੀਟੈੱਕ ਕੀਤੀ। ਫਿਰ ਉਹ ਸਿਵਲ ਸੇਵਾ ਦੀ ਤਿਆਰੀ ਕਰਨ ਲੱਗੇ ਪਰ ਇਸੇ ਦੌਰਾਨ ਦਿੱਲੀ ਵਿਚ ਅੰਨਾ ਹਜ਼ਾਰੇ ਦਾ ਅੰਦੋਲਨ ਸ਼ੁਰੂ ਹੋਇਆ। ਮੀਤ ਹੇਅਰ ਅੰਨਾ ਹਜਾਰੇ ਅੰਦੋਲਨ ਨਾਲ ਜੁੜੇ। ਸਾਧਾਰਨ ਪਰਿਵਾਰ ਤੇ ਬਿਨਾਂ ਕਿਸੇ ਸਿਆਸੀ ਬੈਕਗਰਾਊਂਡ ਦੇ ਬਾਵਜੂਦ ਮੀਤ ਹੇਅਰ ਨੇ ਬਹੁਤ ਸੂਝਬੂਝ ਨਾਲ ਆਮ ਆਦਮੀ ਪਾਰਟੀ ਰਾਹੀਂ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ।
ਬਤੌਰ ਪਾਰਟੀ ਵਰਕਰ ਕਾਫੀ ਮਿਹਤ ਕੀਤੀ ਤੇ 2016 ਵਿਚ ਪਾਰਟੀ ਨੇ ਉਨ੍ਹਾਂ ਨੂੰ ਯੂਥ ਵਿੰਗ ਦੇ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ। 2017 ਦੀਆਂ ਵਿਸ ਚੋਣਾਂ ਵਿਚ ਪਾਰਟੀ ਨੇ ਮੀਤ ਹੇਅਰ ਨੂੰ ਹਲਕਾ ਬਰਨਾਲਾ ਤੋਂ ਟਿਕਟ ਦਿੱਤਾ। 27 ਸਾਲ ਦੀ ਉਮਰ ਵਿਚ ਮੀਤ ਹੇਅਰ ਨੇ ਕਾਂਗਰਸ ਪਾਰਟੀ ਦੇ ਮਜ਼ਬੂਤ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 2432 ਵੋਟਾਂ ਨਾਲ ਮਾਤ ਦਿੱਤੀ।
ਵਿਰੋਧੀ ਧਿਰ ਵਿਚ ਹੁੰਦੇ ਹੋਏ ਮੀਤ ਹੇਅਰ ਨੇ ਵਿਧਾਨ ਸਭਾ ਹਲਕਾ ਬਰਨਾਲਾ ਤੇ ਪੂਰੇ ਪੰਜਾਬ ਦੇ ਮੁੱਦੇ ਨੂੰ ਚੁੱਕਿਆ ਤੇ ਹੱਲ ਵੀ ਕਰਵਾਇਆ। ਬਰਨਾਲਾ, ਧਨੌਲਾ ਵਿਚ ਪੰਜ ਮਰਲੇ ਦੇ ਲਗਭਗ 5,000 ਘਰਾਂ ‘ਤੇ ਲੱਗੇ ਪਾਣੀ ਤੇ ਸੀਵਰੇਜ ਦੇ ਬਿੱਲਾਂ ਦਾ ਮੁੱਦਾ ਚੁੱਕ ਕੇ ਬਿੱਲਾਂ ਨੂੰ ਮਾਫ ਕਰਵਾਇਆ ਤੇ ਹਲਕੇ ਦੇ ਵਿਕਾਸ ਕੰਮਾਂ ਲਈ ਕਈ ਧਰਨੇ ਦਿੱਤੇ।