ਟਾਂਡਾ / ਹੁਸ਼ਿਆਰਪੁਰ(ਚੌਧਰੀ) : ਬੀਤੇ ਦਿਨੀਂ ਟਾਂਡਾ ਵਿਖੇ ਗਾਵਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ ਸਨ। ਜਿਸ ਦੇ ਸਬੰਧ ਵਿੱਚ ਵਰਤੀ ਗਈ ਬਲੈਰੋ ਗੱਡੀ ਸਮੇਤ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਸੁੱਖਜਿੰਦਰ ਸਿੰਘ ਉਰਫ ਹੈਪੀ ਪੁੱਤਰ ਸੁਰਜੀਤ ਵਾਸੀ ਪਿੰਡ ਖੱਖ ਥਾਣਾ ਟਾਂਡਾ ਵਜੋਂ ਹੋਈ ਹੈ।
ਧਰੁਮਨ ਐੱਚ. ਨਿੰਬਲੇ ਆਈ ਪੀ.ਐੱਸ.ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਇਸ ਸਬੰਧੀ ਇੱਕ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਟਾਂਡਾ ਵਿਖੇ ਗਊ ਹੱਤਿਆ ਦੇ ਕੇਸ ਸਬੰਧੀ ਕੁੱਲ ਜੋ 7 ਵਿਅਕਤੀਆਂ ਅਤੇ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸਦੇ ਸਬੰਧ ਵਿੱਚ ਗਠਿਤ ਕੀਤੀਆਂ ਗਈਆਂ ਟੀਮਾਂ ਨੇ ਵੱਖ ਵੱਖ ਥਾਵਾਂ ਪਰ ਛਾਪੇਮਾਰੀ ਕਰਕੇ ਅੱਜ ਇੱਕ ਹੋਰ ਲੋੜੀਂਦੇ ਮੁਜਰਮ ਸੁੱਖਜਿੰਦਰ ਸਿੰਘ ਉਰਫ ਹੈਪੀ ਪੁੱਤਰ ਸੁਰਜੀਤ ਵਾਸੀ ਪਿੰਡ ਖੱਖ ਥਾਣਾ ਟਾਂਡਾ ਨੂੰ ਗ੍ਰਿਫਤਾਰ ਕੀਤਾ ਹੈ ਇਸ ਤਰ੍ਹਾਂ ਹੁਣ ਕੁੱਲ 8 ਵਿਅਕਤੀ/ਔਰਤਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਸੁਖਜਿੰਦਰ ਸਿੰਘ ਉਰਫ ਹੈਪੀ ਵਲੋਂ ਢੋਆ ਢੁਆਈ ਲਈ ਵਰਤੀ ਗਈ ਮਹਿੰਦਰਾ ਬੋਲੈਰੋ ਗੱਡੀ ਨੰਬਰ PB-09-QA-8186 ਨੂੰ ਵੀ ਬ੍ਰਾਮਦ ਕੀਤਾ ਗਿਆ ਹੈ ਦੋਸ਼ੀਆਂ ਕੋਲੋਂ ਪੁੱਛ ਗਿੱਛ ਜਾਰੀ ਹੈ।








