ਦਸੂਹਾ 15 ਮਾਰਚ (ਬਿਊਰੋ) : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦੀ ਵਿਸ਼ੇਸ਼ ਮੀਟਿੰਗ ਕਰਨਲ ਜੋਗਿੰਦਰ ਲਾਲ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਚੌਧਰੀ ਕੁਮਾਰ ਸੈਣੀ ਸਕੱਤਰ ਜਰਨਲ ਨੇ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਾਰੀ ਜਿੱਤ ਤੇ ਭਗਵੰਤ ਮਾਨ ਨੋਮਿਨੇਟਡ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਸ ਭਾਰੀ ਜਿੱਤ ਨਾਲ ਆਪ ਪਾਰਟੀ ਦੀ ਲੋਕਾ ਪ੍ਰਤੀ ਜਿੰਮੇਦਾਰੀ ਬਹੁਤ ਵੱਧ ਗਈ ਹੈ। ਉਹਨਾਂ ਨੂੰ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਚੋਣਾਂ ਦੌਰਾਨ ਕੀਤੇ ਸਾਰੇ ਵਾਅਦਿਆਂ ਨੂੰ ਪਹਿਲ ਦੇ ਆਧਾਰ ਤੇ ਪੂਰੇ ਕਰਨ ਦੀ ਅਪੀਲ ਕਰਦੇ ਹਾਂ। ਦਸੂਹਾ ਨੂੰ ਜਿਲ੍ਹਾ ਬਣਾਉਣ ਦਾ ਵੀ ਵਾਅਦਾ ਆਪ ਪਾਰਟੀ ਨੇ ਚੋਣਾਂ ਦੌਰਾਨ ਕੀਤਾ ਸੀ, ਲੋਕਾ ਦੀ ਇਸ ਮੰਗ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਦੇ ਸੀਨੀਅਰ ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਟਿੱਲੂਵਾਲ਼, ਮੀਤ ਪ੍ਰਧਾਨ ਰਾਮੇਸ਼ਵਰ ਜੋਸ਼ੀ ਅਤੇ ਜਗਮੋਹਨ ਸ਼ਰਮਾ, ਸਤੀਸ਼ ਕਾਲੀਆ, ਵਿਨੋਦ ਹੰਸ, ਅਨਿਲ ਕੁਮਾਰ, ਸੁਰਿੰਦਰ ਨਾਥ, ਡਾ ਅਮਰੀਕ ਸਿੰਘ ਬਸਰਾ ਅਤੇ ਰਣਬੀਰ ਚੰਦ ਆਦਿ ਹਾਜ਼ਰ ਸਨ।
ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਪ ਪਾਰਟੀ ਦੀ ਸਰਕਾਰ ਬਣਨ ਤੇ ਵਧਾਈ : ਚੌਧਰੀ ਕੁਮਾਰ ਸੈਣੀ ਸਕੱਤਰ ਜਰਨਲ
- Post published:March 15, 2022
You Might Also Like
ਪੰਜਾਬ ਚੋਂ ਜੰਗਲੀ ਰਾਜ ਖਤਮ ਕਰਨ ਲਈ ਪੰਜਾਬ ਗਵਰਨਰ ਕੋਲੋਂ ਰਾਸਟਰਪਤੀ ਰਾਜ ਲਗਾਉਣ ਦੀ ਪੁਰਜੋਰ ਮੰਗ : ਪੰਡੋਰੀ ਅਰਾਂਈਆਂ
*ਹੁਸ਼ਿਆਰਪੁਰ ਵਿਚਲੇ ਭੰਗੀ ਚੋਅ ਨੂੰ ਪਟਿਆਲਾ ਦੀ ਵੱਡੀ ਤੇ ਛੋਟੀ ਨਦੀ ਦੀ ਤਰਜ਼ ‘ਤੇ ਕੀਤਾ ਜਾਵੇਗਾ ਵਿਕਸਤ: ਬ੍ਰਮ ਸ਼ੰਕਰ ਜਿੰਪਾ*
ਸੋਮਰਾਜ ਸੱਭਰਵਾਲ ਭਗਵਾਨ ਬਾਲਮੀਕ ਸਿਵ ਸੈਨਾ ਸੂਰੀਆ ਵਨਸੀ ਦੇ ਰਾਸ਼ਟਰੀ ਪ੍ਰਧਾਨ ਨਿਯੁਕਤ
विजय सांपला राष्ट्रीय अनुसूचित जाति कमीशन के चेयरमैन दुबारा घोषित







