Prime Punjab Times

Latest news
ਪੰਜਾਬ ‘ਚ ਚੱਲੀਆਂ ਤਾਬੜਤੋੜ ਗੋਲੀਆਂ: ਕਬੱਡੀ ਖਿਡਾਰੀ ਸਣੇ ਦੋ ਨੌਜਵਾਨਾਂ ਦੀ ਮੌਤ,ਇਕ ਗੰਭੀਰ ਜ਼ਖਮੀ शार्ट सर्किट होने कारण चलती कार में लगी आग,कार जलकर हुई राख ਲਵਦੀਪ ਸਿੰਘ ਧੂਤ ਸਮੇਤ 8 ਨਾਇਬ ਤਹਿਸੀਲਦਾਰ ਪਦਉੱਨਤ ਹੋਏ, ਬਣੇ ਤਹਿਸੀਲਦਾਰ ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ‘ਪੀਅਰ ਸਟਿੱਚ ਵਰਕਸ਼ਾਪ’ ਦਾ ਆਯੋਜਨ ਖ਼ਾਲਸਾ ਕਾਲਜ ਵਿਖੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ "ਭਾਰਤੀ ਗਿਆਨ ਪ੍ਰਣਾਲੀ" ਤਹਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਆਈ.ਏ.ਐਸ.ਅਧਿਕਾਰੀ ਗੁਰਕੰਵਲ ਸਿੰਘ ਨੇ ਸਹਾਇਕ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਦਸੂਹਾ ਵਿਖੇ ਸਰਕਾਰੀ ਕਾਲਜ ਖੋਲ੍ਹਣ ਲਈ ਮੌਜੂਦਾ ਸਰਕਾਰ ਦੇ ਕੀਤੇ ਐਲਾਨ ਖੋਖਲੇ ਸਾਬਤ ਹੋਏ : ਸੰਜੀਵ ਮਨਹਾਸ ਤੀਵ੍ਰ ਗਰਮੀ ਦੀ ਲਹਿਰ ਮਨੁੱਖੀ ਸਿਹਤ ਤੇ ਗੰਭੀਰ ਅਸਰ ਪਾ ਸਕਦੀ ਹੈ :- ਡਾ. ਸੁਦੇਸ਼ ਰਾਜਨ ਖੂਨਦਾਨ ਕੈਂਪ ਦੌਰਾਨ 70 ਤੋਂ ਵੱਧ ਯੂਨਿਟ ਖੂਨ ਇਕੱਠ, ਸਮਾਜਿਕ ਸੰਸਥਾਵਾਂ ਦਾ ਸਰਾਹਣਯੋਗ ਯੋਗਦਾਨ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਡਿਗਰੀ-ਵੰਡ ਸਮਾਗਮ ਕਰਵਾਇਆ ਗਿਆ
ADVERTISEMENT
You are currently viewing ਸਮਾਜ ਸੇਵੀ ਐਨਆਰਆਈ ਭਰਾਵਾਂ ਨੇ ਪਿਤਾ ਦੀ ਯਾਦ ਵਿੱਚ ਪਿੰਡ ਨੂੰ ਮ੍ਰਿਤਕ ਦੇਹ ਰੱਖਣ ਲਈ ਫਰਿੱਜਰ ਕੀਤਾ ਦਾਨ

ਸਮਾਜ ਸੇਵੀ ਐਨਆਰਆਈ ਭਰਾਵਾਂ ਨੇ ਪਿਤਾ ਦੀ ਯਾਦ ਵਿੱਚ ਪਿੰਡ ਨੂੰ ਮ੍ਰਿਤਕ ਦੇਹ ਰੱਖਣ ਲਈ ਫਰਿੱਜਰ ਕੀਤਾ ਦਾਨ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਸਬ ਡਵੀਜ਼ਨ ਬਲਾਚੌਰ ਦੇ ਪਿੰਡ ਕੰਗਨਾ ਬੇਟ ਵਿਖੇ ਦੋ ਐਨਆਈਆਈ ਭਰਾਵਾਂ ਵਲੋਂ ਪਿੰਡ ਨੂੰ ਮ੍ਰਿਤਕ ਦੇਹ ਰੱਖਣ ਲਈ ਇੱਕ ਵੱਡਾ ਫਰਿੱਜਰ ਦਾਨ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਕੰਗਨਾ ਬੇਟ ਦੇ ਸਰਪੰਚ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਸਮੇਂ ਸਮੇਂ ਪਿੰਡ ਵਿਚਲੇ ਸਰਕਾਰੀ ਸਕੂਲਾ ਅਤੇ ਧਾਰਮਿਕ ਸਥਾਨਾ ਸਮੇਤ ਜਰੂਰਤਮੰਦ ਲੋਕਾ ਦੀ ਮੱਦਦ ਕਰਦੇ ਆ ਰਹੇ ਕਰਨੈਲ ਸਿੰਘ ਅਤੇ ਜਗਦੀਪ ਸਿੰਘ ਸਾਬਕਾ ਪੰਚ ਐਨਆਰਆਈ ਨਿਊਜੀਲੈਂਡ ਵਲੋਂ ਇਸ ਵਾਰੀ ਆਪਣੇ ਪਿਤਾ ਜੀ ਸਵ: ਦਰਸ਼ਨ ਸਿੰਘ ਦੀ ਯਾਦ ਵਿੱਚ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਮ੍ਰਿਤਕ ਦੇਹ ਸੰਭਾਲਣ ਲਈ ਵੱਡਾ ਫਰਿੱਜਰ ਦਾਨ ਕੀਤਾ ਗਿਆ ਹੈ । ਇਸ ਦੇ ਨਾਲ ਹੀ ਪਿੰਡ ਦੇ ਸਰਕਾਰੀ ਸਕੂਲ ਅਤੇ ਦੋਨਾ ਗੁਰਦੁਆਰਾ ਸਾਹਿਬ ਨੂੰ ਵੀ ਵੱਡੀ ਰਾਂਸ਼ੀ ਦਾਨ ਵਜੋਂ ਦਿੱਤੀ ਗਈ ਹੈ ।ਉਹਨਾਂ ਆਖਿਆ ਕਿ ਇਸ ਤੋਂ ਪਹਿਲਾ ਵੀ ਇਹਨਾਂ ਐਨਆਰਆਈ ਭਰਾਵਾਂ ਵਲੋਂ ਸਮੇਂ ਸਮੇਂ ਸਿਰ ਪਿੰਡ ਵਿੱਚ ਜਰੂਰਤਮੰਦ ਲੋਕਾ ਅਤੇ ਇਹਨਾਂ ਸਥਾਨਾ ਦੀ ਮਾਸਿਕ ਮੱਦਦ ਕੀਤੀ ਜਾਦੀ ਰਹੀ ਹੈ । ਇਸ ਮੌਕੇ ਅਵਤਾਰ ਸਿੰਘ ਸਰਪੰਚ, ਕਰਨੈਲ ਸਿੰਘ ਨਿਊਜੀਲੈਂਡ , ਜਗਦੀਪ ਸਿੰਘ ਸਾਬਕਾ ਪੰਚ , ਕਾਮਰੇਡ ਦਿਲਬਾਗ ਸਿੰਘ, ਹਰਬੰਸ ਸਿੰਘ, ਬਲਜੀਤ ਸਿੰਘ, ਹਰਪਾਲ ਸਿੰਘ, ਜਸਪਾਲ ਸਿੰਘ ਪਾਲੀ, ਸ਼ਮਿੰਦਰ ਸਿੰਘ, ਦਰਵਾਰਾ ਸਿੰਘ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਸਨ।

ਫੋਟੋ : ਕਰਨੈਲ ਸਿੰਘ ਅਤੇ ਜਗਦੀਪ ਸਿੰਘ ਸਾਬਕਾ ਪੰਚ ਆਪਣੇ ਪਿਤਾ ਸਵ: ਦਰਸ਼ਨ ਸਿੰਘ ਦੀ ਯਾਦ ਵਿੱਚ ਸਰਪੰਚ ਅਤੇ ਗ੍ਰਾਮ ਪੰਚਾਇਤ ਨੂੰ ਮ੍ਰਿਤਕ ਦੇਹ ਸੰਭਾਲਣ ਲਈ ਫਰਿੱਜਰ ਦਾਨ ਕਰਨ ਮੌਕੇ ।

error: copy content is like crime its probhihated