ਕਾਠਗੜ੍ਹ, (ਜਤਿੰਦਰ ਪਾਲ ਸਿੰਘ ਕਲੇਰ ) ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੂੰ ਹਾਸਲ ਹੋਈ ਬੰਪਰ ਜਿੱਤ ਨਾਲ ਆਪ ਦੇ ਵਰਕਰਾਂ, ਸਮਰਥਕਾਂ ਤੇ ਲੋਕਾਂ ਵੱਲੋਂ ਖ਼ੁਸ਼ੀ ਵਿੱਚ ਜਸ਼ਨ ਮਨਾਉਂਦੇ ਹੋਏ ਇਕ ਦੂਜੇ ਦੇ ਮੂੰਹ ਮਿੱਠੇ ਕਰਵਾਏ ਜਾ ਰਹੇ ਹਨ । ਬਲਾਚੌਰ ਤੋਂ ਆਪ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਸੰਤੋਸ਼ ਕਟਾਰੀਆ ਦੀ ਜਿੱਤ ਦੀ ਖੁਸ਼ੀ ਵਿਚ ਹਲਕੇ ਦੇ ਵੱਖ- ਵੱਖ ਪਿੰਡਾਂ ਵਿੱਚ ਵੱਖੋ ਵੱਖਰੇ ਢੰਗ ਨਾਲ ਖ਼ੁਸ਼ੀ ਮਨਾਈ ਜਾਣ ਦੀਆਂ ਖ਼ਬਰਾਂ ਲਗਾਤਾਰ ਮਿਲ ਰਹੀਆਂ ਹਨ । ਪਿੰਡ ਬਨਾਂ ਟੌਂਸਾ ਨਿਵਾਸੀਆਂ ਵੱਲੋਂ ਮਨਾਏ ਜਾ ਰਹੇ ਖੁਸ਼ੀ ਸਮਾਗਮ ਮੌਕੇ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪਹੁੰਚੀ ਸ੍ਰੀਮਤੀ ਸੰਤੋਸ਼ ਕਟਾਰੀਆ ਨੇ ਜਿੱਤ ਦਾ ਸਿਹਰਾ ਵੋਟਰਾਂ ਨੂੰ ਦਿੰਦਿਆਂ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਨਹੀਂ ਬਲਕਿ ਹਲਕਾ ਨਿਵਾਸੀਆਂ ਦੀ ਹੈ। ਉਨ੍ਹਾਂ ਕਿਹਾ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਪੂਰੇ ਹਲਕੇ ਦੇ ਵਿਕਾਸ ਵੱਲ ਧਿਆਨ ਦੇਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਸਾਰੇ ਹੀ ਵੋਟਰ ਉਨ੍ਹਾਂ ਲਈ ਇਕ ਸਮਾਨ ਹਨ ਜਿਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣਾ ਉਹ ਆਪਣਾ ਨਿੱਜੀ ਫਰਜ਼ ਸਮਝਣਗੇ । ਇਸ ਮੌਕੇ ਲੋਕਾਂ ਨੇ ਸ੍ਰੀਮਤੀ ਸੰਤੋਸ਼ ਕਟਾਰੀਆ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਫਿਰ ਲੱਡੂ ਵੰਡ ਕੇ ਸਭ ਦਾ ਮੂੰਹ ਮਿੱਠਾ ਕਰਵਾਇਆ।ਇਸੇ ਤਰ੍ਹਾਂ ਪਿੰਡ ਸੁੱਧਾ ਮਾਜਰਾ ਨਿਵਾਸੀਆਂ ਨੇ ਵੀ ਸ੍ਰੀਮਤੀ ਸੰਤੋਸ਼ ਕਟਾਰੀਆ ਦੀ ਜਿੱਤ ਦੀ ਖੁਸ਼ੀ ਵਿਚ ਲੱਡੂ ਵੰਡੇ ਅਤੇ ਜਸ਼ਨ ਮਨਾਏ ।
ਸੰਤੋਸ਼ ਕਟਾਰੀਆ ਦੀ ਜਿੱਤ ਵਿੱਚ ਆਪ ਵਰਕਰਾਂ, ਸਮਰਥਕਾਂ ਤੇ ਲੋਕਾਂ ਨੇ ਮਨਾਈ ਖੁਸ਼ੀ
- Post published:March 13, 2022
You Might Also Like
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਬਿਨਾਂ ਮਨਜ਼ੂਰੀ ਦੇ ਡਰੋਨ ਕੈਮਰਾ ਚਲਾਉਣ ’ਤੇ ਪਾਬੰਦੀ
Punjab invites applications to map grassroots innovations in the state
ਮੋਟੇ ਅਨਾਜ ਨੂੰ ਆਪਣੀ ਖ਼ੁਰਾਕ ਵਿਚ ਸ਼ਾਮਲ ਕਰਕੇ ਸਿਹਤਮੰਦ ਰਿਹਾ ਜਾ ਸਕਦੈ : ਡਾ.ਲਖਬੀਰ ਸਿੰਘ
ਵਿਧਾਇਕ ਸ ਜਸਵੀਰ ਸਿੰਘ ਰਾਜਾ ਦਾ ਨਗਰ ਕੌਂਸਲ ਗੜਦੀਵਾਲਾ ਪਹੁੰਚਣ ਤੇ ਨਿੱਘਾ ਸਵਾਗਤ







