Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ

ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ

ਗੜ੍ਹਦੀਵਾਲਾ 9 ਮਾਰਚ (ਚੌਧਰੀ) : ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਸੰਗੀਤ ਵਿਭਾਗ, ਯੁਵਕ ਸੇਵਾਵਾਂ ਵਿਭਾਗ , ਕੰਪਿਊਟਰ ਵਿਭਾਗ,ਐਗਰੀਕਲਚਰ ਵਿਭਾਗ,ਐਨ.ਸੀ.ਸੀ. ਵੱਲੋਂ ਸੱਭਿਆਚਾਰਕ ਟੂਰ ਦਾ ਆਯੋਜਨ ਕੀਤਾ ਗਿਆ।ਪ੍ਰੋ. ਗੁਰਪਿੰਦਰ ਸਿੰਘ ਜੀ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ 49 ਵਿਦਿਆਰਥੀਆਂ 39 ਲੜਕੇ ਅਤੇ 10 ਲੜਕੀਆਂ ਸਨ। ਮਿਤੀ 2 ਮਾਰਚ, 2022 ਨੂੰ ਭਾਰਤ ਸਰਕਾਰ ਵਲੋਂ ਸਹਾਇਤਾ ਪ੍ਰਾਪਤ
ਯੂਥ ਹੋਸਟਲ ਡਲਹੌਜੀ ਵਿਖੇ ਰੁਕਣ ਦਾ ਪ੍ਰੋਗਰਾਮ ਬਣਾਇਆ ਗਿਆ, ਕਰੋਨਾ ਕਾਲ ਵਿੱਚ ਬਣੀ ਲੋਕ-ਡਾਉਨ ਦੀ ਸਥਿਤੀ ਤੋਂ ਬਾਅਦ ਵਿਦਿਆਰਥੀਆਂ ਨੇ ਪਹਾੜਾਂ ਵਿੱਚ ਪਈ ਬਰਫ ਦੇ ਦ੍ਰਿਸ਼ ਦਾ ਆਨੰਦ ਮਾਣਿਆ ਅਤੇ ਡਲਹੌਜੀ ਦੇ ਕਲਚਰ ਨੁੰ ਵੇਖਣ ਗਾਂਧੀ ਚੌਕ ਮਾਰਕੀਟ ਵਿੱਚ ਖਰੀਦੋ ਫਰੋਖਤ ਕੀਤੀ। ਮਿਤੀ 03 ਮਾਰਚ, 2022 ਨੂੰ ਚੰਬਾ ਰਵਾਨਾ ਹੋਏ ਜਿੱਥੇ ਭੂਰੀ ਸਿੰਘ ਮਿਊਜ਼ੀਅਮ ਵਿਚ ਵਿਦਿਆਰਥੀਆਂ ਨੇ ਚੰਬੇ ਦੇ ਇਤਿਹਾਸ ਨੂੰ ਜਾਣਿਆ। ਇਸ ਟੂਰ ਦੇ ਇੰਚਾਰਜ ਡਾ. ਦਵਿੰਦਰ ਕੁਮਾਰ ਸ਼ੰਦਲ, ਪ੍ਰੋ. ਗੁਰਪਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਪ੍ਰੋ.ਜਤਿੰਦਰ ਕੌਰ, ਪ੍ਰੋ.ਅਮਨਦੀਪ ਸਿੰਘ, ਪ੍ਰੋ. ਮਨਜਿੰਦਰ ਕੌਰ ਨੇ ਇਸ ਟੂਰ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਢੰਗ ਨਾਲ ਨਿਭਾਇਆ।