ਦਸੂਹਾ 8 ਮਾਰਚ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਦੇ ਕੁਮਾਰ ਆਡੀਟੋਰੀਅਮ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਸ਼ਬਨਮ ਕੌਰ ਦੁਆਰਾ ਕੀਤੀ ਗਈ। ਇਸ ਮੌਕੇ ਤੇ ਉਹਨਾਂ ਦੱਸਿਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਦੇਸ਼ ਦੇ ਵੱਖ ਵੱਖ ਖੇਤਰਾਂ ਵਿੱਚ ਮਹਿਲਾਵਾਂ ਦੇ ਪ੍ਰਤੀ ਸਨਮਾਨ ਅਤੇ ਪ੍ਰਸ਼ੰਸਾ ਪ੍ਰਗਟ ਕਰਦੇ ਹੋਏ ਉਹਨਾਂ ਦੀਆਂ ਆਰਥਿਕ, ਰਾਜਨੀਤੀਕ ਅਤੇ ਸਮਾਜਿਕ ਉਪਲੱਬਧੀਆਂ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਅੱਜ ਦੇ ਸਮੇਂ ਦੌਰਾਨ ਭਾਰਤ ਅਤੇ ਵਿਸ਼ਵ ਦੀਆਂ ਪ੍ਰਸਿੱਧ ਕੰਪਨੀਆਂ ਵਿੱਚ ਮਹਿਲਾਵਾਂ ਨੇ ਉਚੇਰਾ ਰੁਤਬਾ ਹਾਸਲ ਕੀਤਾ ਹੈ। ਅਜਿਹਾ ਕੋਈ ਵੀ ਖੇਤਰ ਨਹੀਂ ਜਿਸ ਵਿੱਚ ਮਹਿਲਾਵਾਂ ਨੇ ਆਪਣਾ ਨਾਮ ਰੌਸ਼ਨ ਨਾ ਕੀਤਾ ਹੋਵੇ। ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਮਹਿਲਾਵਾਂ ਦੀਆਂ ਉਪਲਬਧੀਆਂ ਨੂੰ ਯਾਦ ਅਤੇ ਮਹਿਲਾਵਾਂ ਦਾ ਸਨਮਾਨ ਸਿਰਫ ਇੱਕ ਦਿਨ ਹੀ ਨਹੀਂ ਸਗੋਂ ਪੂਰੇ ਸਾਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਅਸੀਸਟੈਂਟ ਪ੍ਰੋਫੈਸਰ ਰੂਮਾਨੀ ਗੋਸਵਾਮੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਪਿਛੋਕੜ ਅਤੇ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਭਰਭੂਰ ਜਾਣਕਾਰੀ ਦਿੱਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਡਾ. ਮਾਨਵ ਸੈਣੀ, ਰਾਕੇਸ਼ ਕੁਮਾਰ, ਲਖਵਿੰਦਰ ਕੌਰ ਪਿੰਕੀ, ਸਤਵੰਤ ਕੌਰ, ਕੁਸਮ ਲਤਾ, ਮਨਪ੍ਰੀਤ ਕੌਰ, ਲਖਵਿੰਦਰ ਕੌਰ ਬੇਬੀ, ਅਮਨਪ੍ਰੀਤ ਕੌਰ, ਰਜਨੀਤ ਕੌਰ, ਸੰਦੀਪ ਕਲੇਰ, ਕਿਰਨਦੀਪ ਕੌਰ, ਦਲਜੀਤ ਕੌਰ, ਗੁਰਿੰਦਰਜੀਤ ਕੌਰ, ਰਮਨਪ੍ਰੀਤ ਕੌਰ, ਸਾਕਸ਼ੀ ਸ਼ਰਮਾ, ਨੀਲਮ, ਸੂਰਜ ਪ੍ਰਭਾ, ਅਨੀਤਾ ਰਾਣੀ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।
ਕੇ.ਐਮ.ਐਸ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ : ਪ੍ਰਿੰਸੀਪਲ ਡਾ.ਸ਼ਬਨਮ ਕੌਰ
- Post published:March 8, 2022
You Might Also Like
ਆਮ ਆਦਮੀ ਕਲੀਨਿਕਾਂ ਨਾਲ ਪੰਜਾਬ ’ਚ ਰੱਖੀ ਗਈ ਹੈ ਸਿਹਤ ਕ੍ਰਾਂਤੀ ਦੀ ਨੀਂਹ : ਬ੍ਰਮ ਸ਼ੰਕਰ ਜਿੰਪਾ
ਸਵ: ਕਾਂਸ਼ੀ ਰਾਮ ਦੇ ਮਿਸ਼ਨ ਨੂੰ ਪੂਰਾ ਕਰਨ ਲਈ 15 ਮਾਰਚ ਨੂੰ ਬੂਟਾ ਮੰਡੀ ਪਹੁੰਚਣ ਬਸਪਾ ਵਰਕਰ – ਕਰੀਮਪੁਰੀ
ਰਾਵਲਪਿੰਡੀ-ਮਲਕਪੁਰ ਬੇਈਂ ਦੇ ਓਵਰ ਫਲੋਅ ਪਾਣੀ ਨੇ ਬਰਬਾਦ ਕੀਤੀ ਕਿਸਾਨਾਂ ਦੀ ਹਜਾਰਾਂ ਏਕੜ ਝੋਨੇ ਦੀ ਫਸਲ
ਡੀਏਵੀ ਪਬਲਿਕ ਸਕੂਲ ਗੜ੍ਹਦੀਵਾਲਾ ਵਿਖੇ ਕ੍ਰਿਸਮਸ ਤੇ ਰੰਗ-ਬਿਰੰਗੇ ਕਾਰਜਕ੍ਰਮਾਂ ਨਾਲ ਮਨਾਇਆ ਗਿਆ








