ਗੜ੍ਹਦੀਵਾਲਾ : (ਯੋਗੇਸ਼ ਗੁਪਤਾ) ਦੁਸ਼ਹਿਰਾ ਗਰਾਉਂਡ ਗੜ੍ਹਦੀਵਾਲਾ ਵਿਖੇ ਸ਼ਿਵਰਾਤਰੀ ਦੇ ਮਹਾਉਤਸਵ ਦੇ ਸੰਬੰਧ ਚ ਨੌਜਵਾਨ ਸਭਾ ਗੜ੍ਹਦੀਵਾਲਾ ਵਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸ਼ਿਵ ਸ਼ੰਕਰ ਭੋਲੇ ਨਾਥ ਜੀ ਦੀ ਪ੍ਰਤਿਮਾ ਦੀ ਅਰਾਧਨਾ ਕੀਤੀ ਗਈ । ਜਿਸ ਉਪਰੰਤ ਲੰਗਰ ਆਰੰਭ ਕੀਤਾ ਗਿਆ। ਇਸ ਮੌਕੇ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਅਤੇ ਬਸਪਾ ਦੇ ਹਲਕਾ ਇੰਚਾਰਜ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਅਜਿਹੇ ਧਾਰਮਿਕ ਕਾਰਜ ਸਾਨੂੰ ਮਾਨਵਤਾ ਦੀ ਸੇਵਾ ਕਰਨ ਦੀ ਸਿੱਖਿਆ ਦਿੰਦੇ ਹਨ। ਇਸ ਮੌਕੇ ਜਤਿਨ ਕੁਮਰਾ ਜਾਨੂੰ ਗੜ੍ਹਦੀਵਾਲਾ,ਪ੍ਰਧਾਨ ਮਹਾਸ਼ਾ ਬਿਰਾਦਰੀ ਰੋਸ਼ਨ ਰੋਸ਼ੀ, ਵਿਨੋਦ ਵਾਲਮਿਕਣ,ਗੌਰਵ ਸੱਭਰਵਾਲ, ਸਨੀ ਕਲਿਆਣ, ਸਾਬੀ, ਸ਼ਿਵਮ ਕੁਮਾਰ, ਰਜੇਸ਼ ਕਲਿਆਣ, ਅਰਜੁਨ, ਸੋਨੂੰ ਆਦਿ ਨੌਜਵਾਨ ਅਤੇ ਸ਼ਹਿਰ ਵਾਸੀ ਹਾਜ਼ਰ ਸਨ।
ਸ਼ਿਵਰਾਤਰੀ ਦੇ ਮੌਕੇ ਤੇ ਨੌਜਵਾਨਾਂ ਵਲੋਂ ਦੁਸ਼ਹਿਰਾ ਗ੍ਰਾਉੰਡ ਵਿਖੇ ਵਿਸ਼ਾਲ ਲੰਗਰ ਲਗਾਇਆ ਗਿਆ
- Post published:March 7, 2022
You Might Also Like
ਸੂਬੇ ਦੀਆਂ ਸੜਕਾਂ ਦਾ ਨਵੀਨੀਕਰਨ ਕਰਨਾ ਪੰਜਾਬ ਸਰਕਾਰ ਦੀ ਮੁਖ ਤਰਜੀਹ : ਹਰਭਜਨ ਸਿੰਘ ਈ.ਟੀ.ਓ
ਹੁਸ਼ਿਆਰਪੁਰ ‘ਚ ਬਣਨ ਵਾਲਾ ਨਵਾਂ ਮੈਡੀਕਲ ਕਾਲਜ ਦੋਆਬੇ ਲਈ ਵਰਦਾਨ ਸਿੱਧ ਹੋਵੇਗਾ : ਜਿੰਪਾ
ਮੱਥਾ ਟੇਕ ਕਰ ਘਰ ਪਰਤ ਰਹੇ ਦੋ ਬੱਚਿਆਂ ਸਮੇਤ ਦੋ ਔਰਤਾਂ ਤੇ ਡਿੱਗਿਆ ਘਰ ਦਾ ਬਨੇਰਾ,ਗੰਭੀਰ ਜਖਮੀ
ਦੇਖੋ.. ਅਕਾਲੀ ਦਲ ਬਾਦਲ ਦੀ ਮੋਗਾ ਰੈਲੀ ਦਾ ਰੂਟ ਪਲਾਨ







