ਟਾਂਡਾ 6 ਮਾਰਚ (ਚੌਧਰੀ) : ਸਥਾਨਕ ਪੁਲਿਸ ਨੇ ਨਬਾਲਿਗ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦੀ ਨੀਅਤ ਨਾਲ ਭੱਜਾ ਕੇ ਕਿਧਰੇ ਲੈ ਜਾਣ ਤੇ ਇੱਕ ਨੌਜਵਾਨ ਤੇ ਮਾਮਲਾ ਦਰਜ ਕੀਤਾ ਹੈ। ਟਾਂਡਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਗੀਤਾ ਪਤਨੀ ਸੋਮ ਰਾਜ ਵਾਸੀ ਤੱਲਾ ਥਾਣਾ ਟਾਡਾ ਜਿਲਾ ਹੁਸ਼ਿਆਰਪੁਰ (42 ਸਾਲ) ਨੇ ਦੱਸਿਆ ਕਿ ਮੇਰੀ ਲੜਕੀ ਜੋ ਦਸਵੀਂ ਕਲਾਸ ਵਿੱਚ ਇੱਕ ਸਰਕਾਰੀ ਸਕੂਲ ਵਿਖੇ ਪੜਦੀ ਹੈ। ਜਿਸ ਦੀ ਉਮਰ ਕਰੀਬ 17 ਸਾਲ ਹੈ। ਮਿਤੀ 22-02-2022 ਨੂੰ ਵਕਤ ਕਰੀਬ 8:30 ਵਜੇ ਰਾਤ ਮੇਰੀ ਲੜਕੀ ਸਾਡੇ ਘਰ ਨਜਦੀਕ ਪੈਦੀ ਦੁਕਾਨ ਤੋਂ ਦੁੱਧ ਲੈਣ ਗਈ ਪ੍ਰੰਤੂ ਮੁੜ ਵਾਪਸ ਨਹੀਂ ਆਈ । ਜਿਸ ਦਿਨ ਦੀ ਮੇਰੀ ਲੜਕੀ ਗਈ ਹੈ ਉਸ ਦਿਨ ਦਾ ਹੀ ਸਾਡੇ ਪਿੰਡ ਦਾ ਸਾਗਰ ਪੁੱਤਰ ਕਾਲਾ ਵਾਸੀ ਤੱਲਾ ਵੀ ਉਸ ਦਿਨ ਦਾ ਪਿੰਡ ਨਹੀਂ ਹੈ ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਲੜਕੀ ਨੂੰ ਸਾਗਰ ਉਕਤ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦੀ ਨੀਅਤ ਨਾਲ ਭੱਜਾ ਕੇ ਕਿਧਰੇ ਲੈ ਗਿਆ ਹੈ । ਪੁਲਿਸ ਨੇ ਸਾਗਰ ਦੇ ਖਿਲਾਫ ਧਾਰਾ 363,366-ਏ ਭ:ਦ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਟਾਂਡਾ : ਨਬਾਲਿਗ ਲੜਕੀ ਨੂੰ ਵਰਗਲਾ ਫੁਸਲਾ ਕੇ ਕਿਧਰੇ ਲੈ ਜਾਣ ਤੇ ਇੱਕ ਨੌਜਵਾਨ ਖਿਲਾਫ ਮਾਮਲਾ ਦਰਜ
- Post published:March 6, 2022
You Might Also Like
ਰੈੱਡ ਰਿਬਨ ਕਲੱਬ ਵੱਲੋਂ ਐਚ.ਆਈ.ਵੀ ਏਡਜ਼ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ
ਅਗਨੀਪਥ ਯੋਜਨਾ ਤਹਿਤ ਫੌਜ ਵਿੱਚ ਭਰਤੀ ਦੀ ਚਾਰ ਚੁਫੇਰੇ ਤੋਂ ਨਿੰਦਾ
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ
ਨਜਾਇਜ਼ ਅਸਲੇ ਸਮੇਤ ਦੋ ਵਿਅਕਤੀਆਂ ਨੂੰ ਥਾਣਾ ਹਰਿਆਣਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ








