Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਮਿਸ਼ਨ ਇੰਦਰਧਨੁਸ਼ 4.0 : ਦੋ ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਲਈ ਟੀਕਾਕਰਨ ਮੁਹਿੰਮ 7 ਮਾਰਚ ਤੋਂ ਸ਼ੁਰੂ

ਮਿਸ਼ਨ ਇੰਦਰਧਨੁਸ਼ 4.0 : ਦੋ ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਲਈ ਟੀਕਾਕਰਨ ਮੁਹਿੰਮ 7 ਮਾਰਚ ਤੋਂ ਸ਼ੁਰੂ

ਭਵਿੱਖ ’ਚ ਹੋਣ ਵਾਲੀਆਂ ਬੀਮਾਰੀਆਂ ਤੋਂ ਸੁਰੱਖਿਆ ਲਈ ਬੱਚਿਆਂ ਤੇ ਗਰਭਵਤੀ ਮਹਿਲਾਵਾਂ ਲਈ ਟੀਕਾਕਰਨ ਜ਼ਰੂਰੀ : ਡਿਪਟੀ ਕਮਿਸ਼ਨਰ
ਮੁਹਿੰਮ ਦੇ ਪਹਿਲੇ ਪੜਾਅ ’ਚ 7 ਤੋਂ 13 ਮਾਰਚ ਤੱਕ ਜ਼ਿਲ੍ਹੇ ਦੀਆਂ ਵੱਖ-ਵੱਖ ਸੈਸ਼ਨ ਸਾਈਟਾਂ ’ਤੇ ਸਿਹਤ ਵਿਭਾਗ ਵਲੋਂ ਕੀਤਾ ਜਾਵੇਗਾ ਟੀਕਾਕਰਨ

ਹੁਸ਼ਿਆਰਪੁਰ, 4 ਮਾਰਚ(ਬਿਊਰੋ) : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ 7 ਮਾਰਚ ਤੋਂ ਜ਼ਿਲ੍ਹੇ ਵਿਚ ਮਿਸ਼ਨ ਇੰਦਰਧਨੁਸ਼ 4.0 ਤਹਿਤ ਦੋ ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ 13 ਮਾਰਚ ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ 7 ਮਾਰਚ ਤੋਂ ਸ਼ੁਰੂ ਹੋਣ ਵਾਲੀ ਮੁਹਿੰਮ ਦੇ ਪਹਿਲੇ ਪੜਾਅ ਸਬੰਧੀ ਸਿਹਤ ਵਿਭਾਗ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਟੀਕਾਕਰਨ ਕਰਾਉਣਾ ਬਹੁਤ ਜ਼ਰੂਰੀ ਹੈ। ਟੀਕਾਕਰਨ ਨਾਲ ਭਵਿੱਖ ਵਿਚ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 13 ਮਾਰਚ ਤੱਕ ਚੱਲਣ ਵਾਲੇ ਟੀਕਾਕਰਨ ਦੇ ਪਹਿਲੇ ਪੜਾਅ ਦੌਰਾਨ ਟੀਕਾਕਰਨ ਨਾਲ ਕਿਸੇ ਵੀ ਕਾਰਨ ਕਰਕੇ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਵੱਖ-ਵੱਖ ਥਾਵਾਂ ’ਤੇ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੂਜਾ ਪੜਾਅ 4 ਅਪ੍ਰੈਲ ਅਤੇ ਤੀਜਾ ਪੜਾਅ 4 ਮਈ ਨੂੰ ਸ਼ੁਰੂ ਹੋਵੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜਿਹੜੀਆਂ ਗਰਭਵਤੀ ਮਹਿਲਾਵਾਂ ਅਤੇ ਦੋ ਸਾਲ ਤੱਕ ਦੇ ਬੱਚੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ, ਉਹ ਉਕਤ ਦਿਨਾਂ ਵਿਚ ਆਪਣਾ ਟੀਕਾਕਰਨ ਜ਼ਰੂਰ ਕਰਵਾਉਣ।
ਜ਼ਿਲ੍ਹਾ ਟੀਕਾਰਨ ਅਫ਼ਸਰ ਡਾ. ਸੀਮਾ ਗਰਗ ਨੇ ਦੱਸਿਆ ਕਿ 7 ਮਾਰਚ ਨੂੰ ਮੁਹੱਲ ਪ੍ਰੇਮ ਗੜ੍ਹ, ਸੁੰਦਰ ਨਗਰ, (ਸ੍ਰੀ ਗੁਰੂ ਰਵਿਦਾਸ ਗੁਰਦੁਆਰਾ), ਸੁਖਿਆਬਾਦ ਤੇ ਰਿਸ਼ੀ ਨਗਰ ਦੇ ਆਂਗਣਵਾੜੀ ਸੈਂਟਰ, ਈ.ਐਸ.ਆਈ. ਡਿਸਪੈਂਸਰੀ ਚੌਹਾਲ, 8 ਮਾਰਚ ਨੂੰ ਵਾਲਮੀਕਿ ਮੁਹੱਲਾ, ਪ੍ਰਾਈਮਰੀ ਹੈਲਥ ਸੈਂਟਰ ਅਸਲਾਮਾਬਾਦ, ਪੁਰਹੀਰਾਂ, ਆਂਗਣਵਾੜੀ ਸੈਂਟਰ ਮੁਹੱਲਾ ਨੀਲਕੰਠ, ਕੀਰਤੀ ਨਗਰ ਅਤੇ ਸਿੰਗੜੀਵਾਲ, 9 ਮਾਰਚ ਨੂੰ ਮੁਹੱਲਾ ਕਮਾਲਪੁਰ, ਪ੍ਰਾਈਮਰੀ ਹੈਲਥ ਸੈਂਟਰ ਅਸਲਾਮਾਬਾਦ, ਪੁਰਹੀਰਾਂ, ਈ.ਐਸ.ਆਈ. ਡਿਸਪੈਂਸਰੀ ਚੌਹਾਲ, ਨਸਰਾਲਾ ਆਂਗਣਵਾੜੀ ਸੈਂਟਰ (ਮੇਨ ਕਾਹਰੀ-ਸਾਹਰੀ), 10 ਮਾਰਚ ਨੂੰ ਪਿੱਪਲਾਂਵਾਲਾ, ਪ੍ਰਾਈਮਰੀ ਹੈਲਥ ਸੈਂਟਰ ਅਸਲਾਮਾਬਾਦ, ਪੁਰਹੀਰਾਂ, ਆਂਗਣਵਾੜੀ ਸੈਂਟਰ ਲਾਜਵੰਤੀ ਨਗਰ, ਸੂਰਜ ਨਗਰ, 11 ਮਾਰਚ ਨੂੰ ਕੱਚੇ ਕੁਆਟਰ, ਆਂਗਣਵਾੜੀ ਸੈਂਟਰ ਸੁੰਦਰ ਨਗਰ, ਬਲਵੀਰ ਕਲੋਨੀ, ਨਿਊ ਫਤਹਿਗੜ੍ਹ, ਸੁਭਾਸ਼ ਨਗਰ, 12 ਮਾਰਚ ਨੂੰ ਰੇਲਵੇ ਮੰਡੀ, ਆਂਗੜਵਾੜੀ ਸੈਂਟਰ ਮੁਹੱਲਾ ਨੀਲਕੰਠ, ਬਸੰਤ ਨਗਰ ਗੁਰਦੁਆਰਾ, ਪੁਲਿਸ ਲਾਈਨ ਹਸਪਤਾਲ ਅਤੇ 13ਮਾਰਚ ਨੂੰ ਕੇਸ਼ੋ ਮੰਦਰ ਨਵੀਂ ਆਬਾਕੀ, ਸੁੰਦਰ ਨਗਰ (ਧਰਮਸ਼ਾਲਾ), ਭਗਤ ਨਗਰ ਝੁੱਗੀਆਂ, ਆਂਗਣਵਾੜੀ ਸੈਂਟਰ ਸੂਰਜ ਨਗਰ, ਈ.ਐਸ.ਆਈ. ਨਸਰਾਲਾ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਟੀਕਾਕਰਨ ਕੀਤਾ ਜਾਵੇਗਾ।

error: copy content is like crime its probhihated