Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing 22 ਦਸੰਬਰ ਤੱਕ ਠੇਕਾ ਸ਼ਰਾਬ ਸ਼ਿਫਟ ਕਰ ਦਿੱਤਾ ਜਾਵੇਗਾ : ਡਾ.ਰਵਜੋਤ ਸਿੰਘ

22 ਦਸੰਬਰ ਤੱਕ ਠੇਕਾ ਸ਼ਰਾਬ ਸ਼ਿਫਟ ਕਰ ਦਿੱਤਾ ਜਾਵੇਗਾ : ਡਾ.ਰਵਜੋਤ ਸਿੰਘ

ਗੜਦੀਵਾਲਾ 15 ਦਸੰਬਰ (ਚੌਧਰੀ) 
: ਪਿਛਲੇ ਦਿਨੀ ਪਿੰਡ ਨੰਗਲ ਥੱਥਲ ਤੋਂ ਨਹਿਰ ਨੂੰ ਜਾਂਦਿਆਂ ਰਾਹ ਵਿੱਚ ਸ਼ਰਾਬ ਦਾ ਠੇਕਾ ਬੰਦ ਕਰਾਉਣ ਲਈ ਪਿੰਡ ਦੀਆਂ ਔਰਤਾਂ ਅਤੇ ਮਰਦਾਂ ਨੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਠੇਕੇ ਮੁਹਰੇ ਠੇਕੇ ਨੂੰ ਬੰਦ ਕਰਾਉਣ ਲਈ ਧਰਨਾ ਲਾ ਦਿੱਤਾ ਸੀ। ਉਸੇ ਦਿਨ ਹੀ ਪੁਲਿਸ ਤੇ ਆਉਣ ਤੇ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਅਤੇ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਰਵਜੋਤ ਨਾਲ ਮਿਲਣ ਦਾ ਪ੍ਰੋਗਰਾਮ ਬਣਾਇਆ ਸੀ । ਅੱਜ ਲੋਕਾਂ ਦੀ ਭਖਦੀ ਮੰਗ ਨੂੰ ਦੇਖਦਿਆਂ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਠੇਕੇ ਵਾਲੀ ਜਗ੍ਹਾ ਤੇ ਪਹੁੰਚੇ। ਉਹਨਾਂ ਨੇ ਸਾਰੇ ਪੀੜਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਲੋਕਾਂ ਦੇ ਵਿਰੋਧ ਨੂੰ ਭਾਂਪਦਿਆਂ ਲੋਕਾਂ ਨੂੰ ਭਰੋਸਾ ਦਵਾਇਆ ਕਿ 22 ਤਰੀਕ ਤੱਕ ਇਸ ਠੇਕੇ ਨੂੰ ਸ਼ਿਫਟ ਕਰ ਦਿੱਤਾ ਜਾਵੇਗਾ,ਕਿਉਂਕਿ ਪੰਜਾਬ ਸਰਕਾਰ ਦੇ ਰੈਵਨਿਊ ਨੂੰ ਦੇਖਦੇ ਆਂ ਅਸੀਂ ਸ਼ਰਾਬ ਦਾ ਠੇਕਾ ਬੰਦ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ ਕਿ ਜਲਦੀ ਹੀ ਇਹ ਕਾਰਵਾਈ ਕਰਨ ਲਈ ਮਹਿਕਮੇ ਨੂੰ ਕਹਿ ਦਿੱਤਾ ਗਿਆ ਹੈ। ਉਹਨਾਂ ਕਿਹਾ ਜਲਦੀ ਹੀ ਪਿੰਡ ਵਾਸੀਆਂ ਦੀ ਸਲਾਹ ਨਾਲ ਠੇਕਾ ਸ਼ਿਫਟ ਕਰ ਦਿੱਤਾ ਜਾਵੇਗਾ। ਇਸ ਮੌਕੇ ਔਰਤਾਂ ਨੇ ਇਸਤਰੀ ਸ਼ਕਤੀ ਜਿੰਦਾਬਾਦ ਦੇ ਨਾਅਰੇ ਲਾਏ,ਸ਼ਰਾਬ ਦਾ ਠੇਕਾ ਬੰਦ ਕਰੋ। ਅੱਜ ਜਦੋ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਰਵਜੋਤ ਠੇਕੇ ਵਾਲੀ ਜਗ੍ਹਾ ਤੇ ਪਹੁੰਚੇ ਤਾਂ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਸਾਰੇ ਪਿੰਡਾਂ ਦੇ ਲੋਕ ਹਾਜ਼ਰ ਸਨ। ਅੱਜ ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਉਸਾਰੀ ਕਿਰਤੀ ਯੂਨੀਅਨ ਜਿਲਾ ਹੁਸ਼ਿਆਰਪੁਰ( ਸੀਟੂ) ਮਨਜੀਤ ਕੌਰ ਭੱਟੀਆਂ  ਨੇ ਕਿਹਾ ਕਿ ਇੱਕ ਪਾਸੇ ਸਰਕਾਰ ਨਸ਼ਾ ਰਹਿਤ ਪੰਜਾਬ ਨੂੰ ਸਿਰਜਣ ਦੀ ਗੱਲ ਕਰਦੀ ਹੈ ਪਰ ਦੂਜੇ ਪਾਸੇ ਪਿੰਡ ਪਿੰਡ ਠੇਕੇ ਖੋਲ ਰਹੀ ਹੈ ।ਉਹਨਾਂ ਕਿਹਾ ਕਿ ਜੇਕਰ ਠੇਕਾ ਖੋਲ ਹੀ ਦਿੱਤਾ ਗਿਆ ਹੈ ਤਾਂ ਪੀਣ ਦਾ ਸਲੀਕੇ ਦੀ ਸ਼ਰਾਬੀ ਪਰਵਾਹ ਨਹੀਂ ਕਰਦੇ ।ਗਾਲਾਂ ਕੱਢਣੀਆਂ,ਕਮੈਂਟ ਕਰਨੇ, ਘਰ ਚ ਲੜਾਈ, ਔਰਤਾਂ ਦੀ ਕੁੱਟਮਾਰ ਕਰਨੀ ਆਮ ਜਿਹੀ ਗੱਲ ਹੈ। ਇਸ ਇਸ ਕਰਕੇ ਉਹਨਾਂ ਕਿਹਾ ਕਿ ਠੇਕਾ ਜਲਦੀ ਬੰਦ ਕੀਤਾ ਜਾਵੇ। ਅੱਜ ਇਸ ਮੌਕੇ ਐਕਸਾਈਜ ਤੇ ਟੈਕਸੇਸ਼ਨ ਕਮਿਸ਼ਨਰ ਹਨੂਵੰਤ ਸਿੰਘ,ਈਟੀਓ ਪ੍ਰੀਤ ਭੁੱਲਰ ਸਿੰਘ,ਸਰਪੰਚ ਨੰਗਲ ਘੋੜੇ ਵਾਹਾ ਦਲੇਰ ਸਿੰਘ,ਸਰਪੰਚ ਨੰਗਲ ਥੱਥਲ ਰੀਨਾ ਰਾਣੀ, ਲੰਬੜਦਾਰ ਤਿਲਕ ਰਾਜ,ਸ਼ੰਕਰ ,ਜਸਵਿੰਦਰ ਸਿੰਘ, ਕਿਸ਼ੋਰ ਕੁਮਾਰ ਬਿੱਟੂ, ਕਾਲਾ, ਜਿੰਦੀ ਮਹਿੰਦਰ ਕੌਰ, ਸ਼ੇਰ ਸਿੰਘ ਸੋਨੀ, ਬਿੱਲੂ ਸਰੇਖਾ , ਰਾਜ ਰਾਣੀ, ਸੰਤੋਸ਼ ਸੱਤੀ, ਸੱਤਿਆ ਦੇਵੀ, ਨਿਧੀ, ਅਨੂ ਬੀਨੂ, ਨੀਤੂ ,ਸਸ਼ੀ, ਰੀਨਾ, ਅੰਜਨਾ, ਜੋਤੀ, ਦੀਕਸ਼ਾ, ਆਸ਼ਾ, ਬਿਮਲਾ, ਪਰਵੀਨ, ਸਨੀਤਾ, ਮੋਨਕਾ, ਸੋਨੀਆ ਰਾਣੀ, ਸੁਪਨਾ, ਕੈਲਾਸ਼ੋ, ਗੁਲਜਨ, ਸੋਨੀਆ ਸੁਮਨ ,ਰੇਖਾ, ਰਮਾ ਦੇਵੀ ਲਵਲੀ, ਕਿਰਨ, ਤਾਰਾ ਰਾਣੀ, ਮੀਨੂ , ਰਜਨੀ, ਬਲਵੀਰ ਕੌਰ ਸੰਦੀਪ, ਮੇਘਾ, ਮਹਿੰਦਰ ਕੌਰ, ਸੱਤਿਆ, ਤਨੂ ਆਦਿ ਹਾਜ਼ਰ ਸਨ।
error: copy content is like crime its probhihated