Prime Punjab Times

Latest news
ਬਲਾਕ ਪੱਧਰੀ ਕੁਇਜ਼,ਏਡਜ਼ ਲੇਖ ਅਤੇ ਲੋਕ ਨਾਚ ਮੁਕਾਬਲਿਆਂ ਵਿੱਚ ਸਸਸਸ ਡੱਫਰ ਦਾ ਸ਼ਾਨਦਾਰ ਪ੍ਰਦਰਸ਼ਨ, ਤਿੰਨੋ ਮੁਕਾਬਲਿਆਂ ... *ਲੁੱਟ ਖੋਹ ਕੀਤੇ ਟਰਾਲੇ ਸਮੇਤ ਸਰੀਏ 03 ਦੋਸ਼ੀ ਆਏ ਪੁਲਿਸ ਅੜਿੱਕੇ*  ਆਜ਼ਾਦੀ ਦਿਵਸ ਸਮਾਗਮ ਲਈ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ ਅਧਿਕਾਰੀ : ਰਾਕੇਸ਼ ਕੁਮਾਰ ਮੀਣਾ KMS ਕਾਲਜ ਦਸੂਹਾ ਵਿਖੇ ਨਵੇਂ ਅਕਾਦਮਿਕ ਸੈਸ਼ਨ 2026-27 ਦੀ ਸ਼ੁਰੂਆਤ ਹੋਵੇਗੀ ਸ਼ਾਨਦਾਰ ਖ਼ਾਲਸਾ ਕਾਲਜ ਵਿਖੇ ਅਰਦਾਸ ਦਿਵਸ ਮਨਾਇਆ ਗਿਆ तहसील परिसर दसूहा में पंजाब नंबरदार यूनियन सर्किल दसूहा की हुई अहम बैठक “ਮਥੁਰਾ ਦੀ ਪਾਵਨ ਜਨਮਭੂਮੀ ’ਤੇ ਭਵਿਆ ਸ੍ਰੀ ਕ੍ਰਿਸ਼ਨ ਮੰਦਰ ਬਣੇ” ਦੀ ਗੂੰਜ ਬਟਾਲਾ ਤੱਕ; ਬੂਆ ਦਾਤੀ ਮੰਦਰ ਵਿਖੇ ਭਗਤਾਂ ਨ... ਫੇਕ ਸੋਸ਼ਲ ਮੀਡੀਆ ਪ੍ਰੋਫਾਈਲ ਬਣਾਉਣ ਵਾਲਿਆਂ ਦੀ ਹੁਣ ਖ਼ੈਰ ਨਹੀ... ਮਾਂ ਦਾ ਦੁੱਧ ਬੱਚੇ ਲਈ ਵਰਦਾਨ ਸਾਬਤ ਹੁੰਦਾ ਹੈ - ਡਾ. ਸੁਦੇਸ਼ ਰਾਜਨ ਐਸ.ਆਈ.ਆਰ; ਜ਼ਿਲ੍ਹੇ ‘ਚ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ 100 ਫੀਸਦੀ ਕਾਰਜ ਮੁਕੰਮਲ : ਡਿਪਟੀ ਕਮਿਸ਼ਨਰ
ADVERTISEMENT
You are currently viewing *ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਕਾਮੇ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹਾ ਨੂੰ ਤਰਸੇ*

*ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਕਾਮੇ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹਾ ਨੂੰ ਤਰਸੇ*

ਗੜਦੀਵਾਲਾ 4 ਮਾਰਚ ( ਚੌਧਰੀ ) : ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਜਿਲਾ ਹੁਸ਼ਿਆਰਪੁਰ ਵਲੋਂ ਜਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਅਤੇ ਜਿਲ੍ਹਾ ਜਰਨਲ ਸਕੱਤਰ ਕੁਲਦੀਪ ਸਿੰਘ ਰਾਣਾ ਵਲੋ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਲ ਸਪਲਾਈ ਵਿਭਾਗ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਇਨਲਿਸਟਮੈਟ ਠੇਕਾ ਵਰਕਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹਾ ਨਹੀ ਮਿਲੀਆਂ ਹਨ ਜਿਸ ਕਾਰਨ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਹੋ ਗਏ ਹਨ।ਇਸ ਸਬੰਧੀ ਜਥੇਬੰਦੀ ਵਲੋ ਵਿਭਾਗ ਦੀ ਉਚ ਮੈਨੇਜਮੈਂਟ ਨਾਲ ਗੱਲ ਬਾਤ ਕੀਤੀ ਗਈ ਤਾ ਉਹਨਾ ਵਲੋ ਦੱਸਿਆ ਗਿਆ ਕਿ ਵਿੱਤ ਵਿਭਾਗ ਕੋਲੋ ਤਨਖਾਹਾਂ ਦੇ ਫੰਡ ਸਬੰਧੀ ਮੰਗ ਕੀਤੀ ਹੋਈ ਹੈ ਪਰ ਇਕ ਮਹੀਨੇ ਤੋਂ ਵਿੱਤ ਵਿਭਾਗ ਕੋਲੋ ਫੰਡ ਦੀ ਮੰਗ ਕਰ ਰਹੇ ਹਨ ਪਰ ਹਜੇ ਤੱਕ ਫੰਡ ਨਹੀ ਭੇਜੇ ਜਾ ਰਹੇ ਜਿਸ ਕਾਰਨ ਤਨਖਾਹਾਂ ਲੇਟ ਹੋ ਰਹੀਆਂ ਹਨ।ਇਸ ਤੋ ਜਲ ਸਪਲਾਈ ਵਿਭਾਗ ਦੀ ਕਾਰਗੁਜ਼ਾਰੀ ਦਾ ਸਾਫ ਪਤਾ ਚਲਦਾ ਹੈ ਕਿ ਆਪਣੇ ਠੇਕਾ ਮੁਲਾਜਮ ਪ੍ਰਤੀ ਕਿੰਨਾ ਕੁ ਸੰਜੀਦਾ ਹੈ ਇਸ ਲਈ ਜੇਕਰ ਜਲਦ ਹੀ ਵਿਭਾਗ ਨੇ ਤਨਖਾਹ ਦੇ ਫੰਡ ਜਾਰੀ ਨਹੀ ਕੀਤੇ ਤਾ ਜਥੇਬੰਦੀ ਸ਼ੰਘਰਸ਼ ਕਰੇਗੀ ਜਿਸ ਦੀ ਸਾਰੀ ਜਿੰਮੇਵਾਰੀ ਵਿਭਾਗ ਦੀ ਉਚ ਮੈਨੇਜਮੈਂਟ ਹੋਵੇਗੀ।ਇਸ ਸਮੇ ਕਮਲਜੀਤ ਸਿੰਘ ਸੰਦੀਪ ਕੁਮਾਰ ਠਾਕੁਰ ਮਹਿੰਦਰ ਸਿੰਘ ਮਨਪ੍ਰੀਤ ਸਿੰਘ ਜਗੀਰ ਸਿੰਘ ਅਦਿ ਹਾਜਰ ਸਨ।

error: copy content is like crime its probhihated