ਪਠਾਨਕੋਟ (ਅਵਿਨਾਸ਼ ਸ਼ਰਮਾ , ਸੂਰਜ ) : ਸਿਵਲ ਸਰਜਨ ਪਠਾਨਕੋਟ ਡਾ ਰੁਬਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸੀ ਵਿੱਚ ਦੋ ਰੋਜ਼ਾ ਨੈਸ਼ਨਲ ਵੈਕਟਰ ਬੋਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਅੱਜ ਦੂਸਰੇ ਦਿਨ ਬਲਾਕ ਘਰੋਟਾ ,ਨਰੋਟ ਜੈਮਲ ਸਿੰਘ ,ਅਤੇ ਬੁੰਗਲ ਬਧਾਨੀ ਦੇ ਮਲਟੀਪਰਪਜ਼ ਹੈਲਥ ਵਰਕਰ ਮੇਲ ਨੇ ਹਿੱਸਾ ਲਿਆ ।ਇਸ ਮੌਕੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ ਸਾਕਸ਼ੀ ਵੱਲੋਂ ਨੈਸ਼ਨਲ ਵੈਕਟਰ ਬੌਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਨੂੰ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਇਸ ਵਿੱਚ ਖੰਭਾਂ ਵਾਲੇ ਕੀੜਿਆਂ ਤੋਂ ਹੋਣ ਵਾਲੀਆਂ 6 ਬਿਮਾਰੀਆਂ ਜਿਨ੍ਹਾਂ ਵਿਚ ਡੇਂਗੂ,ਮਲੇਰੀਆ, ਫਲੇਰੀਆ, ਚਿਕਨਗੁਨੀਆ, ਜਾਪਾਨੀ ਬੁਖਾਰ ਅਤੇ ਕਾਲਾ ਔਜ਼ਾਰ ਹਨ । ਪਰ ਪੰਜਾਬ ਵਿਚ ਤਿੰਨ ਬਿਮਾਰੀਆਂ ਡੇਂਗੂ, ਮਲੇਰੀਆ ਅਤੇ ਚਿਕਨਗੁਣੀਆ ਹੀ ਜ਼ਿਆਦਾ ਹੁੰਦੀਆਂ ਹਨ । ਇਹਨਾਂ ਵਿੱਚ ਡੇਂਗੂ ਅਤੇ ਚਿਕਨਗੁਨੀਆ ਮਾਦਾ ਏਡੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਇਹ ਮੱਛਰ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦੇ ਹਨ ਅਤੇ ਇਹ ਦਿਨ ਵੇਲੇ ਹੀ ਕੱਟਦੇ ਹਨ ।ਅਤੇ ਮਲੇਰੀਆ ਬੁਖਾਰ ਮਾਦਾ ਐਨੋਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦੇ ਹਨ ਅਤੇ ਗੰਦੀਆਂ ਥਾਵਾਂ ਤੇ ਰਹਿੰਦੇ ਹਨ । ਇਸ ਤੋਂ ਬਚਾਅ ਲਈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਆਲੇ ਦੁਆਲੇ ਅਤੇ ਘਰਾਂ ਵਿੱਚ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਕੂਲਰਾਂ ,ਫਰਿੱਜ ਦੀ ਬੈਕਸਾਈਡ ਟ੍ਰੇਅ ਅਤੇ ਗਮਲਿਆਂ ਆਦਿ ਨੂੰ ਹਫ਼ਤੇ ਵਿੱਚ ਇਕ ਦਿਨ ਚੰਗੀ ਤਰ੍ਹਾਂ ਸੁਕਾ ਕੇ ਦੁਬਾਰਾ ਭਰਿਆ ਜਾਵੇ ਤਾਂ ਜੋ ਮੱਛਰ ਦਾ ਲਾਰਵਾ ਪੈਦਾ ਨਾ ਹੋ ਸਕੇ। ਰਾਤ ਨੂੰ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਇਸ ਮੌਕੇ ਹੈਲਥ ਇੰਸਪੈਕਟਰ ਸ਼ਰਮਾ ਨੇ ਕਿਹਾ ਕਿ ਪਿਛਲੇ ਸਾਲ ਜ਼ਿਲ੍ਹੇ ਵਿੱਚ ਡੇਂਗੂ ਦੇ ਬਹੁਤ ਜ਼ਿਆਦਾ ਕੇਸ ਆਏ ਸਨ। ਇਸ ਵਾਰ ਸਾਨੂੰ ਹੁਣ ਤੋਂ ਹੀ ਸਾਵਧਾਨ ਹੋ ਜਾਣਾ ਚਾਹੀਦਾ ਹੈ । ਇਸ ਮੌਕੇ ਹੈਲਥ ਇੰਸਪੈਕਟਰ ਅਨੋਖ ਲਾਲ, ਹੈਲਥ ਇੰਸਪੈਕਟਰ ਰਾਜ ਅੰਮ੍ਰਿਤ ਸਿੰਘ ,ਹੈਲਥ ਇੰਸਪੈਕਟਰ ਰਾਜਿੰਦਰ ਕੁਮਾਰ ,ਐਸ ਐਮ ਐਲ ਟੀ ਗਣੇਸ਼ ਪ੍ਰਸਾਦ ,ਵਿਪਨ ਆਨੰਦ, ਕੁਲਵਿੰਦਰ ਢਿੱਲੋਂ ਇੰਸੈਕਟ ਕੁਲੈਕਟਰ , ਮਲਟੀਪਰਪਜ਼ ਹੈਲਥ ਵਰਕਰ ਵਿੱਕੀ ਸਿੰਘ ,ਸ਼ੇਰ ਸਿੰਘ ,ਸਤਨਾਮ ਸਿੰਘ, ਜਗਨ ਨਾਥ ,ਪ੍ਰਦੀਪ ਭਗਤ, ਮਲਕੀਤ ਸਿੰਘ, ਰਵੀ, ਰਜੇਸ਼, ਰਮਨ ਸੈਣੀ ਆਦਿ ਹਾਜ਼ਰ ਸਨ।
ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸੀ ਵਿਚ ਦੋ ਰੋਜ਼ਾ ਵੈਕਟਰ ਬੋਰਨ ਕੰਟਰੋਲ ਪ੍ਰੋਗਰਾਮ ਵਰਕਸ਼ਾਪ ਦਾ ਕੀਤਾ ਆਯੋਜਨ
- Post published:February 25, 2022
You Might Also Like
ਸ਼ਿਵ ਭਗਤੀ ਸੇਵਕ ਸਭਾ ਵੱਲੋਂ ਤੀਜੀ ਵਾਰ ਕੱਢੀ ਗਈ ਸ਼ਾਨਦਾਰ ਸ਼ਿਵ ਬਾਰਾਤ
LATEST.. ਹੈਰੋਇਨ,ਨਸ਼ੀਲੀਆਂ ਗੋਲੀਆਂ,ਭੂੱਕੀ ਅਤੇ ਨਜਾਇਜ ਸ਼ਰਾਬ ਸਮੇਤ 4 ਕਾਬੂ
रेलवे पुलिस ने रेलों में चढ़ते और उतरते समय लोगों से मोबाइल छीनकर भागने वाले एक गिरोह का किया पर्दाफाश
ਸਿਹਤ ਵਿਭਾਗ ਵੱਲੋਂ ਰਾਸ਼ਟਰੀ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਤਹਿਤ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ…








