ਸ਼ਹਿਰ ਵਾਸੀਆਂ ਵੱਲੋਂ ਅਕਾਲੀ ਬਸਪਾ ਗਠਜੋੜ ਨੂੰ ਮਿਲ ਰਿਹਾ ਭਾਰੀ ਸਮਰਥਨ : ਲਾਡੀ ਬੁੱਟਰ,ਵਰਿੰਦਰ ਗੋਇਲ
ਗੜ੍ਹਦੀਵਾਲਾ 10/02/2022: (ਯੋਗੇਸ਼ ਗੁਪਤਾ) ਹਲਕਾ ਉਡਮੁੜ ਟਾਂਡਾ ਤੋਂ ਬਸਪਾ ਅਕਾਲੀ ਦਲ ਬਾਦਲ ਗਠਜੋੜ ਦੇ ਸਾਂਝੇ ਉਮੀਦਵਾਰ ਸਰਦਾਰ ਲਖਵਿੰਦਰ ਲਖ਼ੀ ਦੇ ਹੱਕ ਚ ਪਾਰਟੀ ਵਰਕਰਾਂ ਵੱਲੋਂ ਗੜ੍ਹਦੀਵਾਲਾ ਇਲਾਕੇ ਚ ਅੱਜ ਡੋਰ ਟੁ ਡੋਰ ਚੋਣ ਪ੍ਰਚਾਰ ਕਿੱਤਾ ਗਯਾ । ਜਿਸ ਚ ਸਮੂਹ ਵਰਕਰਾਂ ਨੇ ਘਰ ਘਰ ਜਾ ਕੇ ਲੋਗਾਂ ਨੂੰ ਅਕਾਲੀ ਦਲ ਬਸਪਾ ਦੀਆ ਨੀਤੀਆਂ ਬਾਰੇ ਜਾਨੂੰ ਕਰਵਾਇਆ ਅਤੇ 20 ਫਰਬਰੀ ਨੂੰ ਲੋਗਾਂ ਨੂੰ ਚੋਣ ਨਿਸ਼ਾਨ ਹਾਥੀ ਵਾਲਾ ਬਟਨ ਦਬਾ ਕੇ ਵੋਟ ਪਾਉਣ ਦੀ ਅਪੀਲ ਕਿੱਤੀ ।
ਇਸ ਮੌਕੇ ਤੇ ਸਰਕਲ ਪ੍ਰਧਾਨ ਕੁਲਦੀਪ ਸਿੰਘ ਲਾਡੀ ਬੁੱਟਰ,ਵਰਿੰਦਰ ਗੋਇਲ (ਗੁਪਤਾ ਇੱਟਾਂ ਵਾਲੇ),ਪੁਸ਼ਪ ਭਾਰਗਵ,ਸਾਬਕਾ ਨਗਰ ਕੌਂਸਲ ਪ੍ਰਧਾਨ ਇੰਦਰਜੀਤ ਕੌਰ ਬੁੱਟਰ,ਜਗਜੀਤ ਰਾਣੀ,ਵੰਸ਼ ਕੌਸ਼ਲ,ਮਹਿਮਾ ਕੌਸ਼ਲ,ਸੋਨੀਆ ਠਾਕੁਰ ਆਦਿ ਸਮੇਤ ਭਾਰੀ ਗਿਣਤੀ ਚ ਅਕਾਲੀ ਬਸਪਾ ਵਰਕਰ ਹਾਜਰ ਸਨ ।








