Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਟਾਂਡਾ.. ਆਬਕਾਰੀ ਵਿਭਾਗ ਦੀ ਟੀਮ ਨੇ ਛਾਪੇਮਾਰੀ ਦੌਰਾਨ 54 ਹਜ਼ਾਰ ਕਿਲੋ ਲਾਹਣ (ਦੇਸ਼ੀ ਸ਼ਰਾਬ)ਤੇ ਸਾਮਾਨ ਕੀਤਾ ਬਰਾਮਦ 

ਟਾਂਡਾ.. ਆਬਕਾਰੀ ਵਿਭਾਗ ਦੀ ਟੀਮ ਨੇ ਛਾਪੇਮਾਰੀ ਦੌਰਾਨ 54 ਹਜ਼ਾਰ ਕਿਲੋ ਲਾਹਣ (ਦੇਸ਼ੀ ਸ਼ਰਾਬ)ਤੇ ਸਾਮਾਨ ਕੀਤਾ ਬਰਾਮਦ 

ਟਾਂਡਾ / ਦਸੂਹਾ 6 ਫਰਵਰੀ (ਚੌਧਰੀ) : ਆਬਕਾਰੀ ਵਿਭਾਗ ਦੀ ਟੀਮ ਨੇ ਸ਼ਨੀਵਾਰ ਨੂੰ ਮੰਡ ਖੇਤਰ ‘ਚ ਛਾਪੇਮਾਰੀ ਕਰਕੇ ਕਰੀਬ 54 ਹਜ਼ਾਰ ਕਿਲੋ ਲਾਹਣ (ਦੇਸ਼ੀ ਸ਼ਰਾਬ) ਬਰਾਮਦ ਕੀਤੀ ਹੈ।ਐਕਸਾਈਜ਼ ਜਿਲਾ ਅਧਿਕਾਰੀ. ਏ ਐਸ ਕੰਗ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਆਯੋਗ ਨੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਆਣੀ ਸਰਕਲ ਦੇ ਪਿੰਡ ਗੰਦੋਵਾਲ ਦੇ ਦਰਿਆ ਪਾਰ ਰੇਡ ਕੀਤੀ।ਉਨ੍ਹਾਂ ਦੱਸਿਆ ਕਿ ਈ.ਓ ਹੁਸ਼ਿਆਰਪੁਰ 2 ਅਫਸਰ ਸ਼ੇਖਰ ਅਤੇ ਉਨ੍ਹਾਂ ਦੀ ਟੀਮ ਦੇ ਇੰਸਪੈਕਟਰ ਮਹਿੰਦਰ ਸਿੰਘ, ਸੁਖਵੀਰ ਸਿੰਘ, ਏ.ਐੱਸ.ਆਈ ਮੁਸ਼ਤਾਕ, ਐਚ.ਸੀ ਗਿਆਨ ਸਿੰਘ, ਐਚ.ਸੀ ਹਰਪਾਲ ਸਿੰਘ ਅਤੇ ਸੀਨੀਅਰ ਕਾਂਸਟੇਬਲ ਕਸ਼ਮੀਰ ਸਿੰਘ  ਛਾਪੇਮਾਰੀ ਵਿੱਚ ਉਨ੍ਹਾਂ ਦੇ ਨਾਲ ਸਨ।ਪਹਿਲਾਂ ਉਹ ਪਿੰਡ ਪੁੱਜੇ ਅਤੇ ਫਿਰ 5 ਕਿਲੋਮੀਟਰ ਪੈਦਲ ਚੱਲ ਕੇ ਕਿਸ਼ਤੀ ਰਾਹੀਂ ਦਰਿਆ ਪਾਰ ਕਰਕੇ ਉਸ ਥਾਂ ਪੁੱਜੇ ਜਿੱਥੋਂ ਧੂੰਆਂ ਨਿਕਲ ਰਿਹਾ ਸੀ।ਅਧਿਕਾਰੀਆਂ ਨੇ ਦੱਸਿਆ ਕਿ ਪੁੱਜਣ ‘ਤੇ ਉਕਤ ਜਗ੍ਹਾ ‘ਤੇ ਉਨ੍ਹਾਂ ਨੂੰ 4 ਚੱਲਦੀਆਂ ਭੱਠੀਆਂ ਮਿਲੀਆਂ, ਜਿਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ।ਇਸ ਦੌਰਾਨ ਉਥੋਂ 27 ਤਰਪਾਲਾਂ, 40 ਲੀਟਰ ਦਾ ਇਕ ਅਤੇ ਪਲਾਸਟਿਕ ਦੇ ਤਿੰਨ ਖਾਲੀ ਡੱਬੇ ਬਰਾਮਦ ਹੋਏ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤਸਕਰ ਫ਼ਰਾਰ ਹੋ ਗਏ ਸਨ।