Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਸ.ਜਸਬੀਰ ਸਿੰਘ ਰਾਜਾ ਦਾ ਪਿੰਡ ਬਾਹਗਾ ਵਿਖੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ

ਸ.ਜਸਬੀਰ ਸਿੰਘ ਰਾਜਾ ਦਾ ਪਿੰਡ ਬਾਹਗਾ ਵਿਖੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ

ਗੜ੍ਹਦੀਵਾਲਾ 5 ਫਰਵਰੀ (ਚੌਧਰੀ) : ਹਲਕਾ ਉੜਮੁੜ ਟਾਂਡਾ ਦੇ ਆਮ ਪਾਰਟੀ ਦੇ ਉਮੀਦਵਾਰ ਸ. ਜਸਬੀਰ ਸਿੰਘ ਰਾਜਾ ਦਾ ਪਿੰਡ ਬਾਹਗਾ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ।ਪਹਿਲਾ ਮੰਚ ਦੀ ਸ਼ੁਰੂਆਤ ਮਿੰਟੂ ਰਾਣਾ ਨੇ ਬਾਖੂਬੀ ਨਿਭਾਈ। ਉਸ ਤੋਂ ਬਾਅਦ ਮਾਸਟਰ ਰਛਪਾਲ ਸਿੰਘ ਨੇ ਅਕਾਲੀਦਲ ਅਤੇ ਕਾਂਗਰਸ ਦੀਆਂ ਨੀਤੀਆਂ ਬਾਰੇ ਚਾਨਣਾ ਪਾਇਆ, ਉਸ ਉਪਰੰਤ ਸ. ਜਸਵੀਰ ਸਿੰਘ ਰਾਜਾ ਨੇ ਕਿਹਾ ਕੇ ਤੁਸੀਂ ਕਈ ਸਾਲਾਂ ਤੋਂ ਕਦੇ ਕਾਂਗਰਸ ਸਰਕਾਰ ਨੂੰ ਅਤੇ ਕਦੇ ਅਕਾਲੀ ਦਲ ਨੂੰ ਵੋਟਾਂ ਪਾ ਰਹੇ ਹੋ ਇਸ ਵਾਰ ਸਾਨੂੰ ਵੀ ਸੇਵਾ ਦਾ ਮੌਕਾ ਦਿਓ। ਜੇ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ 20 ਫਰਵਰੀ 2022 ਨੂੰ ਆਮ ਪਾਰਟੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਅਤੇ ਕੇਜਰੀਵਾਲ ਦੀ ਸਰਕਾਰ ਲਿਆਓ ਅਤੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਓ ਫਿਰ ਅਸੀਂ ਕੰਮ ਕਰਕੇ ਦੱਸਾਂਗੇ ਕਿ ਕਿੱਦਾਂ ਕੰਮ ਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਪਿੰਡਾਂ ਵਿੱਚ ਸਰਕਾਰੀ ਸਕੂਲ ਏਦਾਂ ਦੇ ਬਣਾਵਾਂਗੇ ਜਿੱਥੇ ਗ਼ਰੀਬ ਅਤੇ ਅਮੀਰ ਦੋਨਾਂ ਦੇ ਬੱਚੇ ਇਕੱਠੇ ਪੜ੍ਹਨਗੇ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਵਿਚ ਇਕ ਹਸਪਤਾਲ ਬਣਾਵਾਂਗੇ ਜਿੱਥੇ ਹਰੇਕ ਆਦਮੀ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਮੁਫ਼ਤ ਲੈਬਾਰਟਰੀ ਟੈਸਟ ਕੀਤੇ ਜਾਣਗੇ। ਇਸ ਮੌਕੇ ਜਥੇਦਾਰ ਬਾਬਾ ਅਜਮੇਰ ਸਿੰਘ ਬਾਹਗਾ, ਜਸਵੰਤ ਸਿੰਘ ਸੋਢੀ ਯੂ ਐਸ ਏ, ਅਮਨਦੀਪ ਸਿੰਘ ਬੰਟੀ,ਹਰਜਿੰਦਰ ਸਿੰਘ ਆਸੀ, ਸੁਖਵਿੰਦਰ ਸਿੰਘ ਆਸੀ, ਅਵਤਾਰ ਸਿੰਘ, ਪ੍ਰਧਾਨ ਚੈਨ ਸਿੰਘ,ਸੈਕਟਰੀ ਸਮਿੱਤਰ ਸਿੰਘ,ਤੇਜਿੰਦਰ ਸਿੰਘ,ਮਨਿੰਦਰ ਸਿੰਘ,ਬਬਲੂ, ਹਰਪਾਲ, ਕਰਨ, ਅਭੀ,ਹੈਪੀ,ਗੁਰਦੇਵ ਸਿੰਘ,ਪ੍ਰਧਾਨ ਹਰਜਿੰਦਰ ਸਿੰਘ ਲਾਲੀ,ਬਚਿੱਤਰ ਸਿੰਘ ਬਾਘਾ, ਮਾਸਟਰ ਸਾਧੂ ਸਿੰਘ ਬਾਘਾ ਆਦਿ ਹਾਜ਼ਰ ਸਨ।

error: copy content is like crime its probhihated