Prime Punjab Times

Latest news
ਵੁਸ਼ੂ ਮੁਕਾਬਲਿਆਂ 'ਚ ਦਿਲਕਸ਼ ਸਿੰਘ ਦਾ ਸ਼ਾਨਦਾਰ ਪ੍ਰਦਰਸ਼ਨ,DAV ਕਲੱਸਟਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਕ... ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ ਲੁੱਟ-ਖੋਹ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ 2 ਦੋਸ਼ੀ ਕਾਬੂ, 4 ਬਾਈਕ ਅਤੇ ਗਹਿਣੇ ਬਰਾਮਦ DAV ਕਲੱਸਟਰ ਤਾਇਕਵਾਂਡੋ ਮੁਕਾਬਲਿਆਂ ਵਿੱਚ ਪਰੀਕਾ ਸ਼ਰਮਾ ਨੇ ਮਾਰੀ ਬਾਜ਼ੀ ਸੀਨੀਅਰ ਪੱਤਰਕਾਰ ਸੰਜੀਵ ਨਈਅਰ ਦੇ ਸਲਾਨਾ ਭੰਡਾਰੇ ਵਿੱਚ ਗੌਤਮ ਸੇਠ ਗੁੱਡੂ ਨੇ ਭਰੀ ਹਾਜ਼ਰੀ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ ਹੈਰੋਇਨ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ दसूहा में सफाई कर्मचारियों द्वारा किए रोष प्रदर्शन को मिला संपूर्ण सहयोग 02 ਨੌਜਵਾਨ ਨਸ਼ੀਲੀਆਂ ਗੋਲੀਆਂ, ਡਰੱਗ ਮਨੀ ਤੇ ਕਾਰ ਸਮੇਤ ਚੜ੍ਹੇ ਪੁਲਿਸ ਦੇ ਹੱਥੇ  ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਨੇ ਜ਼ਿਲ੍ਹੇ ‘ਚ ਕੀਤਾ ਅਚਨਚੇਤ ਨਿਰੀਖਣ
ADVERTISEMENT
You are currently viewing ਹੁਸ਼ਿਆਰਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 60 ਗ੍ਰਾਮ ਨਸ਼ੀਲਾ ਪਾਊਡਰ,02 ਪਿਸਟਲ 32 ਬੋਰ,04 ਰੌਦ ਜਿੰਦਾ 32 ਬੋਰ ਸਮੇਤ 2 ਕਾਬੂ 

ਹੁਸ਼ਿਆਰਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 60 ਗ੍ਰਾਮ ਨਸ਼ੀਲਾ ਪਾਊਡਰ,02 ਪਿਸਟਲ 32 ਬੋਰ,04 ਰੌਦ ਜਿੰਦਾ 32 ਬੋਰ ਸਮੇਤ 2 ਕਾਬੂ 

ਹੁਸ਼ਿਆਰਪੁਰ 3 ਫਰਵਰੀ (ਬਿਊਰੋ) ਧਰੁਮਨ ਐੱਚ ਨਿੰਬਲੇ ਆਈ.ਪੀ.ਸੀ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭੈੜੇ/ਸ਼ੱਕੀ ਪੁਰਸ਼ਾਂ ਨੂੰ ਨੱਥ ਪਾਉਣ ਲਈ ਸ੍ਰੀ ਮੁੱਖਤਿਆਰ ਰਾਏ (ਪੀ. ਪੀ. ਐਸ) ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸਰਬਜੀਤ ਰਾਏ (ਪੀ ਪੀ ਐਸ ) ਉਪ-ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਪ੍ਰੇਮ ਸਿੰਘ (ਪੀ ਪੀ ਐਸ ) ਉਪ ਪੁਲਿਸ ਕਪਤਾਨ ਸਿਟੀ, ਇੰਚਾਰਜ ਸੀ.ਆਈ.ਏ ਇੰਸਪੈਕਟਰ ਲਖਬੀਰ ਸਿੰਘ ਅਤੇ ਚੌਕੀ ਇੰਚਾਰਜ਼ ਪੁਰਹੀਰਾਂ ਏ.ਐਸ.ਆਈ ਸਤਨਾਮ ਸਿੰਘ ਦੇ ਅਧੀਨ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ 02 ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 60 ਗ੍ਰਾਮ ਨਸ਼ੀਲਾ ਪਾਊਡਰ, 02 ਪਿਸਟਲ 32 ਬੋਰ ਸਮੇਤ 04 ਰੌਦ ਜਿੰਦਾ 32 ਬੋਰ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਧਰੁਮਨ ਐੱਚ ਨਿੰਬਲੇ ਆਈ.ਪੀ.ਸੀ.ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਦੱਸਿਆ ਕਿ ਮਿਤੀ 03.02.2022 ਨੂੰ ਏ.ਐਸ.ਆਈ ਸਤਨਾਮ ਸਿੰਘ,ਚੌਕੀ ਇੰਚਾਰਜ਼ ਪੁਰਹੀਰਾਂ ਨੇ ਦੌਰਾਨੇ ਗਸ਼ਤ ਨਿਊ ਫਤਿਹਗੜ੍ਹ, ਹੁਸ਼ਿਆਰਪੁਰ ਦੇ ਨਜ਼ਦੀਕ ਇੱਕ ਵਿਅਕਤੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸਰਬਜੀਤ ਸਿੰਘ ਵਾਸੀ ਬੰਸੀ ਨਗਰ, ਹੁਸ਼ਿਆਰਪੁਰ ਨੂੰ ਸਮੇਤ ਕਰੂਜ਼ ਕਾਰ ਨੰਬਰੀ ਪੀ ਬੀ 07-ਏ ਏ-0008 ਕਾਬੂ ਕਰਕੇ ਦੌਰਾਨੇ ਚੈਕਿੰਗ ਕਾਰ ਦੀ ਡਰਾਈਵਰ ਸੀਟ ਦੇ ਹੇਠੋਂ 60 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਤੇ ਦੋਸ਼ੀ ਖਿਲਾਫ ਮੁੱਕਦਮਾ ਨੰਬਰ 29 ਮਿਤੀ 02.02.2022 ਅ/ਧ 22 ਐਨ.ਡੀ.ਪੀ.ਐਸ ਥਾਣਾ ਮਾਡਲ ਟਾਊਨ ਦਰਜ਼ ਰਜਿਸਟਰ ਕੀਤਾ ਗਿਆ। ਜੋ ਦੋਸ਼ੀ ਉਕਤ ਦੀ ਉਪਰੋਕਤ ਟੀਮਾਂ ਵੱਲੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਦੋਸ਼ੀ ਉਕਤ ਦੇ ਕੀਤੇ ਹੋਏ ਫਰਦ ਇੰਕਸ਼ਾਫ ਮੁਤਾਬਿਕ ਰਹੀਮਪੁਰ ਸਬਜ਼ੀ ਮੰਡੀ ਹੁਸ਼ਿਆਰਪੁਰ ਤੋਂ ਇੱਕ ਪਿਸਟਲ 32 ਬੋਰ ਸਮੇਤ 02 ਰੌਦ ਜਿੰਦਾ 32 ਬੋਰ ਬਰਾਮਦ ਕੀਤਾ ਤੇ ਦੋਸ਼ੀ ਖਿਲਾਫ ਮੁੱਕਦਮਾ ਨੰਬਰ 3) ਮਿਤੀ 3.02.2022 ਅ/ਧ 25 ਅਸਲਾ ਐਕਟ, ਥਾਣਾ ਮਾਡਲ ਟਾਊਨ, ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ ਤੇ ਦੋਸ਼ੀ ਉਕਤ ਦੇ ਹੀ ਕੀਤੇ ਹੋਏ ਫਰਦ ਇੰਕਸ਼ਾਫ ਮੁਤਾਬਿਕ ਪ੍ਰਿਤਪਾਲ ਸਿੰਘ ਉਰਫ ਪ੍ਰਿਤ ਪੁੱਤਰ ਰਣਜੀਤ ਸਿੰਘ ਵਾਸੀ ਮੇਗੋਵਾਲ ਗੰਜਿਆ, ਥਾਣਾ ਬੁਲੋਵਾਲ, ਜਿਲਾ ਹੁਸ਼ਿਆਰਪੁਰ ਨੂੰ ਉਸਦੇ ਘਰ ਤੋਂ ਕਾਬੂ ਕਰਕੇ ਘਰ ਵਿੱਚ ਬਣੇ ਸਟੋਰ ਰੂਮ ਤੋਂ ਇੱਕ ਪਿਸਟਲ 32 ਬੋਰ ਸਮੇਤ 02 ਰੌਂਦ ਜਿੰਦਾ 32 ਬੋਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜੋ ਦੋਸ਼ੀ ਪ੍ਰਿਤਪਾਲ ਸਿੰਘ ਉਕਤ ਨੇ ਦਰਾਨੇ ਪੁੱਛਗਿੱਛ ਦੱਸਿਆ ਕਿ ਉਹ ਮਿਲਟਰੀ ਤੋਂ ਪੁਰਾਣੀਆਂ ਗੱਡੀਆਂ ਖਰੀਦ ਕਰਕੇ ਉਹਨਾਂ ਨੂੰ ਮਾਡੀਫਾਈਡ ਕਰਕੇ ਵੇਚਣ ਦਾ ਕੰਮ ਕਰਦਾ ਹੈ ਕਰੀਬ 4 ਮਹੀਨੇ ਪਹਿਲਾਂ ਉਸ ਪਾਸੋਂ ਰਾਣਾ ਵਾਸੀ ਹਰਿਆਣਾ (ਸਟੇਟ) ਕਾਰ ਬਣਾਉਣ ਦਾ ਆਡਰ ਦੇ ਕੇ ਗਿਆ ਸੀ ਜਿਸਨੇ ਡਲੀਵਰੀ ਸਮੇਂ ਉਸਨੂੰ ਕਾਰ ਦੀ ਕੀਮਤ ਵਿੱਚੋਂ 70,000 ਰੁਪਏ ਘੱਟ ਦਿੱਤੇ ਤੇ ਉਸਦੇ ਬਦਲੇ ਇੱਕ ਪਿਸਟਲ 32 ਬੋਰ ਸਮੇਤ 02 ਰੌਦ ਜਿੰਦਾ ਮੁਹੱਈਆ ਕਰਵਾਇਆ। ਜੋ ਉਸਦਾ ਪਿਸਟਲ ਦੇਖ ਕੇ ਉਸਦੇ ਦੋਸਤ ਹਰਪ੍ਰੀਤ ਸਿੰਘ ਉਰਫ ਹੈਪੀ ਉਕਤ ਨੇ ਵੀ ਪਿਸਟਲ ਖਰੀਦ ਕਰਨ ਦੀ ਮੰਗ ਕੀਤੀ ਜਿਸਤੇ ਉਹ ਦੋਨੋ ਜਾਣੇ ਰਾਣੇ ਦੇ ਘਰ ਹਰਿਆਣਾ ਵਿੱਚ ਚਲੇ ਗਏ ਤੇ ਉਥੋਂ ਦੂਸਰਾ ਪਿਸਟਲ ਤੇ ਰੌਦ ਖਰੀਦ ਕਰਕੇ ਲੈ ਕੇ ਆਏ। ਜੋ ਦੋਸ਼ੀ ਦੀ ਪੁੱਛਗਿੱਛ ਅਨੁਸਾਰ ਰਾਣਾ ਵਾਸੀ ਹਰਿਆਣਾ (ਸਟੇਟ) ਖਿਲਾਫ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੁਸ਼ਿਆਰਪੁਰ ਪੁਲਿਸ ਨੇ ਦੋਸ਼ੀਆਂ ਨੂੰ ਨਸ਼ੀਲੇ ਪਾਊਡਰ ਤੇ ਹਥਿਆਰ ਸਮੇਤ ਕਾਬੂ ਕਰਕੇ ਬੁਹਤ ਹੀ ਸਲਾਘਾਯੋਗ ਕੰਮ ਕੀਤਾ ਹੈ।

error: copy content is like crime its probhihated