ਗੜ੍ਹਦੀਵਾਲਾ 31 ਜਨਵਰੀ (ਚੌਧਰੀ) : ਅੱਜ ਗੜ੍ਹਦੀਵਾਲਾ ਵਿਖੇ ਆਮ ਆਦਮੀ ਪਾਰਟੀ ਦੀ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਹਲਕਾ ਉਮੀਦਵਾਰ ਜਸਵੀਰ ਸਿੰਘ ਰਾਜਾ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੋਕਪ੍ਰਿਯਤਾ ਨੂੰ ਰਿਵਾਇਤੀ ਪਾਰਟੀਆਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵਿੱਚ ਲੋਕਾਂ ਦਾ ਮਿਲ ਰਹੇ ਪਿਆਰ ਦਾ ਮੈਂ ਰੋਮ ਰੋਮ ਰਿਣੀ ਰਹਾਂਗਾ।ਪੂਰੇ ਪੰਜਾਬ ਦੇ ਲੋਕ ਰਿਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮੰਨ ਬਣਾ ਲਿਆ ਹੈ ਕਿਉਂਕਿ ਇਨ੍ਹਾਂ ਪਾਰਟੀਆਂ ਨੇ ਬਹੁਤ ਸਾਲ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਲਾਰੇ ਲਾਕੇ ਪੂਰੀ ਤਰਾਂ ਲੁਟਿਆ ਹੈ। ਪਰ ਹੁਣ ਪੰਜਾਬ ਦੇ ਲੋਕ ਇਨ੍ਹਾਂ ਦੀ ਚਾਲਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਇਨ੍ਹਾਂ ਤੋਂ ਮੁੰਹ ਮੋੜ ਚੁੱਕੇ ਹਨ। ਸਿਰਫ ਇੱਕ ਆਮ ਆਦਮੀ ਪਾਰਟੀ ਹੀ ਅਜੇਹੀ ਪਾਰਟੀ ਜੋ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਨਵੇਂ ਪੰਜਾਬ ਦੀ ਸਿਰਜਣਾ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਚੌਧਰੀ ਰਾਜਵਿੰਦਰ ਸਿੰਘ ਰਾਜਾ, ਚੌਧਰੀ ਸੁਖਰਾਜ ਸਿੰਘ, ਮਾ ਰਸ਼ਪਾਲ ਸਿੰਘ, ਕੁਲਦੀਪ ਸਿੰਘ ਮਿੰਟੂ, ਮਨਪ੍ਰੀਤ ਸਿੰਘ ਚੋਹਕਾ ਸਮੇਤ ਭਾਰੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜਰ ਸਨ।
ਆਪ ਦੀ ਲੋਕਪ੍ਰਿਯਤਾ ਰਿਵਾਇਤੀ ਪਾਰਟੀਆਂ ਤੋਂ ਨਹੀਂ ਹੋ ਰਹੀ ਬਰਦਾਸ਼ਤ : ਜਸਵੀਰ ਸਿੰਘ ਰਾਜਾ
- Post published:January 31, 2022
You Might Also Like
ਮੁਕੇਰੀਆਂ ਪੇਪਰ ਮਿੱਲ ਦੇ ਨਜ਼ਦੀਕ ਵਾਪਰਿਆ ਵੱਡਾ ਹਾਦਸਾ, ਲੇਡੀ ਕਾਂਸਟੇਬਲ ਸਮੇਤ 3 ਦੀ ਮੌ+ਤ, ਕਈ ਮੁਲਾਜ਼ਮ ਹੋਏ ਜਖਮੀ
लाला जगत नारायण डी.ए.वी पब्लिक स्कूल में कक्षा दसवीं का विदायगी समारोह सम्पन्न
राष्ट्रीय लोक अदालत में 21,675 मामलों का मौके पर ही हुआ निपटारा
ਲੋਕਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਦੇਣਾ ਹੈ ਪੰਜਾਬ ਸਰਕਾਰ ਦਾ ਟੀਚਾ : ਬ੍ਰਮ ਸ਼ੰਕਰ ਜ਼ਿੰਪਾ








