Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing UPDATED.. ਗੜ੍ਹਦੀਵਾਲਾ : ਪਿੰਡ ਤੂਰਾਂ ਵਿਖੇ 16 ਸਾਲਾ ਨਾਬਾਲਗ ਲੜਕੀ ਦੀ ਲਾਸ਼ ਬਾਥਰੂਮ ਚੋਂ ਮਿਲੀ,ਪੁਲਿਸ ਵਲੋਂ ਦੋ ਵਿਅਕਤੀਆਂ ਤੇ ਮਾਮਲਾ ਦਰਜ, ਦੇਖੋ ਵੀਡੀਓ ਤੇ ਪੂਰੀ ਖਬਰ..

UPDATED.. ਗੜ੍ਹਦੀਵਾਲਾ : ਪਿੰਡ ਤੂਰਾਂ ਵਿਖੇ 16 ਸਾਲਾ ਨਾਬਾਲਗ ਲੜਕੀ ਦੀ ਲਾਸ਼ ਬਾਥਰੂਮ ਚੋਂ ਮਿਲੀ,ਪੁਲਿਸ ਵਲੋਂ ਦੋ ਵਿਅਕਤੀਆਂ ਤੇ ਮਾਮਲਾ ਦਰਜ, ਦੇਖੋ ਵੀਡੀਓ ਤੇ ਪੂਰੀ ਖਬਰ..

ਗੜ੍ਹਦੀਵਾਲਾ 30 ਜਨਵਰੀ (ਚੌਧਰੀ /ਯੋਗੇਸ਼ ਗੁਪਤਾ / ਪ੍ਰਦੀਪ ਸ਼ਰਮਾ) : ਬੀਤੇ ਸ਼ਨੀਵਾਰ ਪਿੰਡ ਤੂਰਾਂ ਵਿਖੇ 16 ਸਾਲਾ ਲੜਕੀ ਦੀ ਲਾਸ਼ ਬਾਥਰੂਮ ਚੋਂ ਮਿਲੀ ਸੀ। ਗੜ੍ਹਦੀਵਾਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਸੀ। ਇਸ ਸਬੰਧੀ ਪੁਲਿਸ ਵਲੋਂ  ਮ੍ਰਿਤਕ ਲੜਕੀ ਦੇ ਪਿਤਾ ਰਾਮ ਲੱਖਨ ਦੇ ਬਿਆਨਾ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਲੜਕੀ ਦੇ ਪਿਤਾ  ਰਾਮ ਲੱਖਨ ਪੁੱਤਰ ਚੌਧਰੀ(45) ਵਾਸੀ ਬਿਰਜੋਰ ਥਾਣਾ ਹਰਿਆਮਾ ਜਿਲਾ ਹਰਦੋਈ ਸਟੇਟ ਯੂਪੀ ਹਾਲ ਵਾਸੀ ਲਿੰਕ ਰੋਡ ਰਛਪਾਲਮਾਂ ਲਿੱਟਾਂ ਪਿੰਡ ਮੋੜ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ  ਕਿਹਾ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਅਤੇ ਮਿਹਨਤ ਮਜਦੂਰੀ ਕਰਦਾ ਹਾਂ ਮੇਰੇ ਤਿੰਨ ਲੜਕੀਆਂ 2 ਲੜਕੇ ਹਨ ਮੇਰੀ ਵੱਡੀ ਲੜਕੀ ਤੋਂ ਛੋਟੀ ਲੜਕੀ ਨੀਸ਼ੂ ਦੇਵੀ ਉਮਰ ਕਰੀਬ 16 ਸਾਲ ਹੈ ਜਿਸ ਨੂੰ 28-01-2022 ਨੂੰ ਵਕਤ ਕਰੀਬ 2 PM ਵਜੇ ਮਸਕੀਨ ਅਲੀ ਪੁੱਤਰ ਸਾਂਈ ਵਾਸੀ ਭੱਟੀਆਂ, ਥਾਣਾ  ਗੜਦੀਵਾਲਾ ਅਤੇ ਰਹਿਮਤ ਅਲੀ ਪੁੱਤਰ ਮੂਸਾ ਵਾਸੀ ਤੂਰਾਂ ਥਾਣਾ ਗੜਦੀਵਾਲਾ ਨੇ ਮੇਰੀ ਲੜਕੀ ਨੀਸ਼ੂ ਦੇਵੀ ਨੂੰ ਮਸਕੀਨ ਅਲੀ ਨੇ ਵਿਆਹ ਕਰਵਾਉਣ ਦੀ ਨੀਅਤ ਨਾਲ ਬਰਗਲਾ ਕੇ ਦੋਵੇਂ ਜਾਣੇ ਲੈ ਗਏ ਸਨ
@@ ਸੁਣੋ ਮ੍ਰਿਤਕ ਲੜਕੀ ਦੇ ਪਿਤਾ ਰਾਮ ਲੱਖਨ ਦੀ ਜੁਵਾਨੀ @@
ਜੋ ਅੱਜ ਮਿਤੀ 29-01-2022 ਨੂੰ ਵਕਤ ਕਰੀਬ ਸਵੇਰੇ 11 ਵਜੇ ਪਤਾ ਲੱਗਾ ਕੇ ਮੇਰੀ ਲੜਕੀ ਨੀਸ਼ੂ ਦੇਵੀ ਨੇ ਰਹਿਮਤ ਅਲੀ ਪੁਤਰ ਮੂਸਾ ਵਾਸੀ ਤੂਰਾਂ, ਥਾਣਾ ਗੜਦੀਵਾਲਾ ਦੇ ਘਰ ਉਕਤ ਦੋਨਾਂ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮੇਰੀ ਲੜਕੀ ਨੇ ਮੈਨੂੰ ਪਹਿਲਾਂ ਵੀ ਦੱਸਿਆ ਸੀ ਕਿ ਮਸਕੀਨ ਅਲੀ ਅਤੇ ਰਹਿਮਤ ਅਲੀ ਤੰਗ ਪਰੇਸ਼ਾਨ ਕਰਦੇ ਹਨ।ਇਹਨਾ ਤੋਂ ਤੰਗ ਹੋ ਕੇ ਆਪਣੀ ਜਾਨ ਦੇ ਦੇਣੀ ਹੈ ਜੋ ਮਸਕੀਨ ਅਲੀ ਅਤੇ ਰਹਿਮਤ ਅਲੀ ਨੇ ਹਮ ਸਲਾਹ ਹੋ ਕੇ ਮੇਰੀ ਲੜਕੀ ਬਰਗਲਾ ਕੇ ਲੈ ਗਏ ਸਨ, ਜੋ ਮੇਰੀ ਲੜਕੀ ਨੇ ਇਹਨਾਂ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਪੁਲਿਸ ਨੇ ਮ੍ਰਿਤਕ ਲੜਕੀ ਦੇ ਪਿਤਾ ਰਾਮ ਲੱਖਨ ਦੇ ਬਿਆਨਾਂ ਦੇ ਆਧਾਰ ਤੇ ਮਸਕੀਨ ਅਲੀ ਵਾਸੀ ਭੱਟੀਆਂ ਅਤੇ ਰਹਿਮਤ ਅਲੀ ਵਾਸੀ ਤੂਰਾਂ ਥਾਣਾ ਗੜਦੀਵਾਲਾ ਤੇ ਜੁਰਮ 363,366, 306,120-ਬੀ ਆਈ ਪੀ ਸੀ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ