Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing *ਚੋਣ ਬੂਥ ਸਾਖ਼ਰਤਾ ਮੁਹਿੰਮ ਅਧੀਨ ਵੋਟਾਂ ਪਾਉਣ ਲਈ ਜਾਗਰੂਕ ਕੀਤਾ*

*ਚੋਣ ਬੂਥ ਸਾਖ਼ਰਤਾ ਮੁਹਿੰਮ ਅਧੀਨ ਵੋਟਾਂ ਪਾਉਣ ਲਈ ਜਾਗਰੂਕ ਕੀਤਾ*

ਗੜ੍ਹਦੀਵਾਲਾ 28 ਜਨਵਰੀ (ਚੌਧਰੀ) : ਜਿਲ੍ਹਾ ਚੋਣਕਾਰ ਅਫ਼ਸਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ,ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ, ਸ਼ੈਲੇੰਦਰ ਠਾਕੁਰ ਜਿਲ੍ਹਾ ਸਵੀਪ ਨੋਡਲ ਅਫ਼ਸਰ ਦੀ ਯੋਗ ਅਗਵਾਈ ਹੇਠ ਘੱਟ ਗਿਣਤੀ ਵੋਟਾਂ ਪਾਉਣ ਵਾਲੇ ਬੂਥਾਂ ਦੇ ਵੋਟਰਾਂ ਨੂੰ ਚੌਣ ਬੂਥ ਸਾਖ਼ਰਤਾ ਮੁਹਿੰਮ ਅਧੀਨ ਵੋਟਾਂ ਪਾਉਣ ਲਈ ਜਾਗਰੂਕ ਕਰਨ ਲਈ ਨੁੱਕੜ ਨਾਟਕ ਕਰਵਾਇਆ ਗਿਆ।ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਡਾ ਕੁਲਦੀਪ ਸਿੰਘ ਮਨਹਾਸ, ਸਹਾਇਕ ਸਵੀਪ ਨੋਡਲ ਅਫ਼ਸਰ ਉੜਮੁੜ ਨੇ ਕਿਹਾ ਕਿ ਉੜਮੁੜ 41 ਦੇ ਘੱਟ ਗਿਣਤੀ ਵੋਟਾਂ ਪਾਉਣ ਵਾਲੇ ਬੂਥਾਂ ਦੇ ਵੋਟਰਾਂ ਨੂੰ ਨੁੱਕੜ ਨਾਟਕ ਦੇ ਮਾਧਿਅਮ ਨਾਲ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹ ਵੱਧ ਤੋਂ ਵੱਧ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰਨ। ਅੱਜ ਦੀ ਲੜੀ ਵਿੱਚ ਮਾਛੀਆਂ ਪਿੰਡ ਦੇ ਵੋਟਰਾਂ ਨੂੰ ਆਨ ਲਾਇਨ ਮਾਧਿਅਮ ਨਾਲ ਜ਼ੂਮ ਐਪ ਦੇ ਪਲੇਟਫਾਰਮ ਰਾਹੀਂ ਜੋੜਿਆ ਗਿਆ ਜਿਸ ਦੇ ਨਾਲ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਅਤੇ ਸਕਰਾਰੀ ਹਾਈ ਸਕੂਲ ਮਿਰਜ਼ਾਪੁਰ ਦੇ ਸਕੂਲੀ ਵਿਦਿਆਰਥੀ ਵੀ ਜੁੜੇ। ਨੁੱਕੜ ਨਾਟਕ ਦੀ ਪ੍ਰ੍ਸਤੁਤੀ ਅੰਕੁਰ ਸ਼ਰਮਾ ਵਲੋਂ ਕੀਤੀ ਗਈ। ਇਸ ਮੌਕੇ ਤੇ ਪ੍ਰੋਫੈਸਰ ਦਕਸ਼ ਸੋਹਲ,ਸਵੀਪ ਨੋਡਲ ਅਫ਼ਸਰ ਉੜਮੁੜ, ਗੁਰਦਿਆਲ ਸਿੰਘ ਸਵੀਪ ਨੋਡਲ ਅਫ਼ਸਰ ਦਸੂਆ, ਹਰਜਿੰਦਰ ਸਿੰਘ ਟੋਨੀ, ਸੁਖਵਿੰਦਰ ਸਿੰਘ ਬੀ ਐਲ ਓ ਸਹਿਬਾਨ ਹਾਜ਼ਿਰ ਸਨ |